ਤਾਜਾ ਖਬਰਾਂ
ਕਰਨਾਲ, 17 ਜੂਨ- ਕਰਨਾਲ ਦੇ ਕੁੰਜਪੁਰਾ ਰੋਡ 'ਤੇ ਮੰਗਲਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਤੇਜ਼ ਰਫ਼ਤਾਰ ਡੰਪਰ ਨੇ ਇੱਕ ਟਰੈਕਟਰ-ਟਰਾਲੀ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਟਰੈਕਟਰ ਵਿੱਚ ਇੱਟਾਂ ਲੱਦੀਆਂ ਹੋਈਆਂ ਸਨ ਅਤੇ ਇਹ ਵਾਹਨ ਸਹਾਰਨਪੁਰ ਦੇ ਪਿੰਡ ਗੰਗੋਹਾ ਤੋਂ ਆਇਆ ਸੀ। ਟੱਕਰ ਦੀ ਤੀਬਰਤਾ ਐਨੀ ਸੀ ਕਿ ਟਰਾਲੀ ਉਲਟ ਗਈ ਅਤੇ ਉਸ ਵਿੱਚ ਸਵਾਰ 45 ਸਾਲਾ ਮੰਜੂਰਾ ਇੱਟਾਂ ਹੇਠਾਂ ਦੱਬ ਕੇ ਮੌਤ ਦਾ ਸ਼ਿਕਾਰ ਹੋ ਗਿਆ।
ਮੰਜੂਰਾ ਆਪਣੇ ਭਤੀਜੇ ਮੁਹੰਮਦ ਸੋਹਨ ਨਾਲ ਇੱਟਾਂ ਵੇਚਣ ਲਈ ਕਰਨਾਲ ਆਇਆ ਸੀ। ਹਾਦਸੇ ਦੌਰਾਨ ਟਰੈਕਟਰ ਚਲਾ ਰਿਹਾ ਸੋਹਨ ਅਤੇ ਇਕ ਹੋਰ ਸਾਥੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡੰਪਰ ਚਾਲਕ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ।
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੋਵੇਂ ਵਾਹਨਾਂ ਨੂੰ ਜ਼ਬਤ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨੇੜਲੇ ਲਗਾਏ ਗਏ ਸੀਸੀਟੀਵੀ ਕੈਮਰਿਆਂ ਦੀ ਵੀ ਸਕੈਨਿੰਗ ਕੀਤੀ ਜਾ ਰਹੀ ਹੈ। ਮੰਜੂਰਾ ਦੀ ਲਾਸ਼ ਪੋਸਟਮਾਰਟਮ ਲਈ ਭੇਜੀ ਗਈ ਹੈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਾਦਸਾ ਕਿਸਦੀ ਲਾਪਰਵਾਹੀ ਕਾਰਨ ਹੋਇਆ। ਪੁਲਿਸ ਮਾਮਲੇ ਨਾਲ ਜੁੜੇ ਸਾਰੇ ਤੱਥਾਂ ਦੀ ਜਾਂਚ ਕਰ ਰਹੀ ਹੈ।
Get all latest content delivered to your email a few times a month.