ਤਾਜਾ ਖਬਰਾਂ
ਚੰਡੀਗੜ੍ਹ, 12 ਜੂਨ- ਰਾਜਿੰਦਰ ਸਿੰਘ ਬਡਹੇੜੀ ਪ੍ਰਧਾਨ ਚੰਡੀਗੜ੍ਹ ਨੰਬਰਦਾਰ ਯੂਨੀਅਨ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਦੇ ਸਲਾਹਕਾਰ ਕੌਂਸਿਲ ਦੀ ਬਣਤਰ ‘ਤੇ ਸਵਾਲ ਉਠਾਇਆ ਹੈ ਕਿ ਪਿੰਡਾਂ ਦਾ ਕੋਈ ਨੁਮਾਇੰਦਾ ਕਿਉਂ ਨਹੀਂ ਸ਼ਾਮਲ ਕੀਤਾ ਗਿਆ ਇਹ ਪਿੰਡਾਂ ਦੇ ਵਸਨੀਕਾਂ ਨਾਲ਼ ਸਰਾਸਰ ਧੱਕਾ ਹੈ ਪਿੰਡਾਂ ਦੀਆਂ ਪੰਚਾਇਤਾਂ ਖਤਮ ਕਰ ਦਿੱਤੀਆਂ ਹਨ ਪਰ 23 ਪਿੰਡਾਂ ਦੇ 45 ਨੰਬਰਦਾਰ ਹਨ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੇ ਹਰੇਕ ਪਿੰਡ ਦੇ ਇੱਕ ਨੰਬਰਦਾਰ ਜਾਂ ਚਾਰਾਂ ਕੋਨਿਆਂ ਵਿੱਚੋਂ ਦਸ ਨੰਬਰਦਾਰਾਂ ਨੂੰ ਸਲਾਹਕਾਰ ਕੌਂਸਿਲ ਵਿੱਚ ਸ਼ਾਮਲ ਕੀਤਾ ਜਾਵੇ ਕਿਉਂ ਕਿ ਪੰਚਾਇਤਾਂ ਦੀ ਹੋਂਦ ਸਮੇਂ ਵੀ ਪਿੰਡਾਂ ਦੇ ਸਰਪੰਚਾਂ ਨੂੰ ਸ਼ਾਮਲ ਕੀਤਾ ਜਾਂਦਾ ਰਿਹਾ ਹੈ ਪ੍ਰਸ਼ਾਸਨ ਸਲਾਹਕਾਰ ਕੌਂਸਿਲ ਦੀ ਬਣਤਰ ਵਿੱਚ ਫੇਰਬਦਲ ਕਰੇ ਤਾਂ ਜੋ ਪਿੰਡਾਂ ਵਾਲਿਆਂ ਨਾਲ ਹੋਈ ਨਜ਼ਰ-ਅੰਦਾਜ਼ੀ ਦੂਰ ਕੀਤੀ ਜਾਵੇ ।ਕੌਂਸਿਲ ਵਿੱਚ ਭਾਜਪਾ ਨੂੰ ਲੋੜ ਤੋਂ ਵੱਧ ਨੁਮਾਇੰਦਗੀ ਦੇਣਾ ਸਰਾਸਰ ਗਲਤ ਹੈ ।ਹੁਣ ਭਾਜਪਾ ਦੇ ਛੇ ਆਗੂ ਹੋਰ ਸ਼ਾਮਲ ਕਰ ਦਿੱਤੇ ਹਨ ਜਿਹਨਾਂ ਵਿੱਚ ਹਰਿਆਣਾ ਵਿਧਾਨ ਸਭਾ ਦਾ ਸਾਬਕਾ ਸਪੀਕਰ ਗਿਆਨ ਚੰਦ ਗੁਪਤਾ ਵੀ ਸ਼ਾਮਲ ਹੈ ।
Get all latest content delivered to your email a few times a month.