ਤਾਜਾ ਖਬਰਾਂ
ਨਵੀ ਦਿੱਲੀ- ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਅਤੇ ਤਿੰਨ ਹੋਰਾਂ ਨੂੰ ਆਈਐਸਐਸ ਲੈ ਕੇ ਜਾਣ ਵਾਲੇ ਪੁਲਾੜ ਯਾਨ ਐਕਸੀਓਮ-4 ਦੀ ਲਾਂਚਿੰਗ ਇੱਕ ਵਾਰ ਫਿਰ ਮੁਲਤਵੀ ਕਰ ਦਿੱਤੀ ਗਈ ਹੈ। ਸਪੇਸਐਕਸ ਨੇ ਕਿਹਾ ਕਿ ਪੋਸਟ-ਸਟੈਟਿਕ ਫਾਇਰ ਬੂਸਟਰ ਦੇ ਨਿਰੀਖਣ ਦੌਰਾਨ ਫਾਲਕਨ 9 ਰਾਕੇਟ ਵਿੱਚ ਆਕਸੀਜਨ ਲੀਕ ਦਾ ਪਤਾ ਲੱਗਿਆ। ਇਸਦੀ ਮੁਰੰਮਤ ਲਈ ਇੰਜੀਨੀਅਰਾਂ ਨੇ ਹੋਰ ਸਮਾਂ ਮੰਗਿਆ ਹੈ। ਸ਼ੁਰੂ ਵਿੱਚ ਇਸਦੀ ਲਾਂਚਿੰਗ ਦੀ ਮਿਤੀ 29 ਮਈ ਨਿਰਧਾਰਤ ਕੀਤੀ ਗਈ ਸੀ, ਫਿਰ ਇਸਨੂੰ ਵਧਾ ਕੇ 8 ਜੂਨ ਕਰ ਦਿੱਤਾ ਗਿਆ। ਇਸ ਤੋਂ ਬਾਅਦ, ਇਸਦੀ ਲਾਂਚਿੰਗ ਦੀ ਮਿਤੀ ਦੁਬਾਰਾ ਬਦਲ ਕੇ 10 ਜੂਨ ਕਰ ਦਿੱਤੀ ਗਈ। ਫਿਰ 9 ਜੂਨ ਨੂੰ, 10 ਜੂਨ ਤੋਂ ਪਹਿਲਾਂ ਹੀ, ਮਿਸ਼ਨ ਨੂੰ 11 ਜੂਨ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ। ਫਿਰ ਇਸਰੋ ਨੇ ਕਿਹਾ ਸੀ ਕਿ ਇਸਦਾ ਕਾਰਨ ਖਰਾਬ ਮੌਸਮ ਸੀ। ਸੋਮਵਾਰ ਸ਼ਾਮ ਨੂੰ ਜਾਰੀ ਇੱਕ ਬਿਆਨ ਵਿੱਚ, ਇਸਰੋ ਦੇ ਚੇਅਰਮੈਨ ਵੀ. ਨਾਰਾਇਣਨ ਨੇ ਕਿਹਾ, ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਐਕਸੀਓਮ-4 ਮਿਸ਼ਨ ਦੀ ਲਾਂਚਿੰਗ 10 ਜੂਨ ਦੀ ਬਜਾਏ 11 ਜੂਨ, 2025 ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਹੁਣ ਚੌਥੀ ਵਾਰ, ਐਕਸੀਓਮ-4 ਦੀ ਲਾਂਚਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।
Get all latest content delivered to your email a few times a month.