IMG-LOGO
ਹੋਮ ਪੰਜਾਬ, ਚੰਡੀਗੜ੍ਹ, ਪੰਜਾਬ 'ਚ ਵਧੇ ਕੋਰੋਨਾ ਮਾਮਲੇ...

ਪੰਜਾਬ 'ਚ ਵਧੇ ਕੋਰੋਨਾ ਮਾਮਲੇ...

Admin User - Jun 10, 2025 12:08 PM
IMG

ਪਿਛਲੇ ਇੱਕ ਹਫ਼ਤੇ ਦੌਰਾਨ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਾਮਲੇਆਂ ਵਿੱਚ ਚਿੰਤਾਜਨਕ ਵਾਧਾ ਹੋਇਆ ਹੈ। ਸਿਹਤ ਵਿਭਾਗ ਦੀ ਤਾਜ਼ਾ ਰਿਪੋਰਟ ਮੁਤਾਬਕ, ਐਕਟਿਵ ਕੇਸਾਂ ਦੀ ਗਿਣਤੀ 12 ਤੋਂ ਵਧ ਕੇ ਹੁਣ 35 ਹੋ ਚੁੱਕੀ ਹੈ। ਸਭ ਤੋਂ ਵੱਧ ਮਾਮਲੇ ਲੁਧਿਆਣਾ ਜ਼ਿਲ੍ਹੇ ਵਿੱਚ ਸਾਹਮਣੇ ਆਏ ਹਨ, ਜਿੱਥੇ 23 ਨਵੇਂ ਕੇਸ ਦਰਜ ਹੋਏ ਹਨ। ਇਨ੍ਹਾਂ ਵਿੱਚੋਂ ਦੋ ਕੇਸ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ ਹਨ—ਇੱਕ ਸ਼ਹਿਰੀ ਅਤੇ ਦੂਜਾ ਪੇਂਡੂ ਇਲਾਕੇ ਤੋਂ। ਮਾਹਿਰਾਂ ਦੇ ਅਨੁਸਾਰ ਚੋਣਾਂ ਦੌਰਾਨ ਹੋਈ ਭੀੜ, ਸੈਲਾਨੀ ਗਤੀਵਿਧੀਆਂ ਅਤੇ ਗਰਮੀ ਦੌਰਾਨ ਵਧੀ ਆਵਾਜਾਈ ਵੀ ਮਾਮਲਿਆਂ ਦੇ ਵਾਧੇ ਦਾ ਕਾਰਨ ਬਣ ਰਹੀ ਹੈ।

ਲੁਧਿਆਣਾ ਵਿੱਚ ਕੋਰੋਨਾ ਨਾਲ ਸੰਕਰਮਿਤ ਦੋ ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿੱਚ ਇੱਕ 69 ਸਾਲਾ ਮਹਿਲਾ ਅਤੇ ਇੱਕ 39 ਸਾਲਾ ਪੁਰਸ਼ ਸ਼ਾਮਲ ਹਨ। ਦੋਵੇਂ ਦੀ ਇਲਾਜ ਦੌਰਾਨ PGIMER ਚੰਡੀਗੜ੍ਹ ਅਤੇ GMCH-32 ’ਚ ਮੌਤ ਹੋਈ। ਸਿਹਤ ਅਧਿਕਾਰੀਆਂ ਮੁਤਾਬਕ, ਦੋਵੇਂ ਪੀੜਤ ਪਹਿਲਾਂ ਤੋਂ ਹੀ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਸਨ ਅਤੇ ਉਨ੍ਹਾਂ ਦੀ ਟ੍ਰੈਵਲ ਹਿਸਟਰੀ ਵੀ ਮਿਲੀ ਹੈ। ਜਲੰਧਰ ਵਿੱਚ 6, ਮੋਹਾਲੀ ਵਿੱਚ 4 ਅਤੇ ਫਿਰੋਜ਼ਪੁਰ ਵਿੱਚ 2 ਨਵੇਂ ਮਾਮਲੇ ਦਰਜ ਹੋਏ ਹਨ। ਸੂਬੇ ਭਰ ਵਿੱਚ ਹਾਲਾਤ ਨਿਯੰਤਰਣ ’ਚ ਹਨ ਪਰ ਸਾਵਧਾਨੀ ਜ਼ਰੂਰੀ ਹੈ।

ਕੋਰੋਨਾ ਨੋਡਲ ਅਧਿਕਾਰੀ ਡਾ. ਰਾਜੇਸ਼ ਭਾਸਕਰ ਨੇ ਕਿਹਾ ਕਿ ਨਵੇਂ ਕੇਸਾਂ ਵਿੱਚ ਜ਼ਿਆਦਾਤਰ ਲੱਛਣ ਹਲਕੇ ਹਨ ਅਤੇ ਹਾਲਾਤ ’ਤੇ ਨਜ਼ਰ ਰੱਖੀ ਜਾ ਰਹੀ ਹੈ। ਸਿਹਤ ਵਿਭਾਗ ਵੱਲੋਂ ਜਲਦ ਹੀ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਜਾ ਸਕਦੀ ਹੈ। ਕੇਂਦਰੀ ਮੰਤਰਾਲੇ ਨੇ ਸੂਬਿਆਂ ਨੂੰ ਘੱਟ ਤੋਂ ਘੱਟ ਪਾਬੰਦੀਆਂ ਦੀ ਹਦਾਇਤ ਦਿੱਤੀ ਹੈ। ਹਾਲਾਂਕਿ ਕੋਵਿਡ ਦਾ ਨਵਾਂ ਵੈਰੀਅੰਟ ਗੰਭੀਰ ਨਹੀਂ ਲੱਗ ਰਿਹਾ, ਪਰ ਸੰਵੇਦਨਸ਼ੀਲ ਵਰਗਾਂ ਨੂੰ ਹੋਸ਼ਿਆਰ ਰਹਿਣ ਦੀ ਲੋੜ ਹੈ। ਜਨਤਕ ਸਮਾਗਮ ਜਾਂ ਚੋਣ ਰੈਲੀਆਂ ’ਤੇ ਕੋਈ ਰੋਕ ਨਹੀਂ ਹੋਵੇਗੀ, ਪਰ ਜ਼ਰੂਰੀ ਕਦਮ ਲਾਜ਼ਮੀ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.