IMG-LOGO
ਹੋਮ ਪੰਜਾਬ, ਚੰਡੀਗੜ੍ਹ, ਚੰਡੀਗੜ੍ਹ ਦੇ ਸੈਕਟਰ 15 'ਚ ਨਗਰ ਨਿਗਮ ਦੀ ਟੀਮ ਤੇ...

ਚੰਡੀਗੜ੍ਹ ਦੇ ਸੈਕਟਰ 15 'ਚ ਨਗਰ ਨਿਗਮ ਦੀ ਟੀਮ ਤੇ ਨਿਹੰਗ ਸਿੰਘਾਂ ਵਿਚਾਲੇ ਝੜਪ...

Admin User - Jun 05, 2025 03:15 PM
IMG

ਚੰਡੀਗੜ੍ਹ, 5 ਜੂਨ- ਚੰਡੀਗੜ੍ਹ ਦੇ ਸੈਕਟਰ 15 ਵਿੱਚ ਨਾਜਾਇਜ਼ ਸਟਾਲ ਹਟਾਉਣ ਲਈ ਗਈ ਨਗਰ ਨਿਗਮ ਦੀ ਇਨਫੋਰਸਮੈਂਟ ਟੀਮ 'ਤੇ ਨਿਹੰਗਾਂ ਵੱਲੋਂ ਹਮਲਾ ਕੀਤਾ ਗਿਆ। ਟੀਮ ਨੇ ਗੈਰਕਾਨੂੰਨੀ ਢੰਗ ਨਾਲ ਲਾਈ 'ਸ਼ਰਦਾਈ' ਦੀ ਰਿਹੜੀ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਲੈ ਕੇ ਤਣਾਅ ਪੈਦਾ ਹੋਇਆ। ਹਮਲੇ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਟੀਮ ਦੇ ਮੈਂਬਰਾਂ 'ਤੇ ਸੜਕ ਦੇ ਵਿਚਕਾਰ ਹਮਲਾ ਹੋਂਦਾ ਦਿਖਾਈ ਦੇ ਰਿਹਾ ਹੈ।

ਦੌਰਾਨ ਨਿਹੰਗਾਂ ਵੱਲੋਂ ਮਹਿਲਾ ਅਧਿਕਾਰੀ ਨਾਲ ਬਦਸਲੂਕੀ ਕੀਤੀ ਗਈ ਅਤੇ ਦੁਕਾਨਦਾਰਾਂ ਨੂੰ ਵੀ ਧਮਕਾਇਆ ਗਿਆ। ਇਹ ਕਾਰਵਾਈ ਮੰਗਲਵਾਰ ਨੂੰ ਸ਼ੁਰੂ ਹੋਈ ਸੀ ਜਦ ਨਗਰ ਨਿਗਮ ਵੱਲੋਂ ਨਿਹੰਗਾਂ ਨੂੰ ਲਾਇਸੈਂਸ ਲੈਣ ਜਾਂ ਸਟਾਲ ਹਟਾਉਣ ਦੀ ਹਦਾਇਤ ਦਿੱਤੀ ਗਈ ਸੀ, ਪਰ ਬੁੱਧਵਾਰ ਨੂੰ ਮੁੜ ਉਹੀ ਸਟਾਲ ਲਾਇਆ ਗਿਆ।

ਪੁਲਿਸ ਨੇ ਹਮਲੇ ਬਾਅਦ ਤੁਰੰਤ ਕਾਰਵਾਈ ਕਰਦਿਆਂ ਤਿੰਨ ਮੁਲਜ਼ਮਾਂ- ਪਰਮਜੀਤ ਸਿੰਘ, ਸ਼ਤ੍ਰੁਘਨ ਸਿੰਘ ਅਤੇ ਸਤਵਿੰਦਰ ਸਿੰਘ,  ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਖ਼ਿਲਾਫ਼ ਭਾਰਤੀ ਨਿਆਯ ਸੰਹਿਤਾ ਦੀਆਂ ਸੰਬੰਧਤ ਧਾਰਾਵਾਂ ਹੇਠ ਐਫਆਈਆਰ ਦਰਜ ਕੀਤੀ ਗਈ ਹੈ।

ਇਸ ਸਬੰਧੀ ਸ਼ਿਕਾਇਤ ਨਿਗਮ ਦੀ ਸਬ-ਇੰਸਪੈਕਟਰ ਮਨੀਸ਼ਾ ਗਿੱਲ ਵੱਲੋਂ ਥਾਣਾ ਸੈਕਟਰ 11 ਵਿੱਚ ਦਰਜ ਕਰਵਾਈ ਗਈ ਹੈ। ਹਮਲੇ ਦੌਰਾਨ ਇਨਫੋਰਸਮੈਂਟ ਟੀਮ ਦੇ ਕੁਝ ਮੈਂਬਰਾਂ ਨੂੰ ਜ਼ਖਮ ਵੀ ਆਏ ਹਨ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.