ਤਾਜਾ ਖਬਰਾਂ
ਪੰਜਾਬ ਪੁਲਿਸ ਦੇ ਸਾਬਕਾ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐਸਪੀ) ਅਤੇ ਅਰਜਨ ਪੁਰਸਕਾਰ ਜੇਤੂ ਮਸ਼ਹੂਰ ਪਹਿਲਵਾਨ ਜਗਦੀਸ਼ ਭੋਲਾ, ਜੋ ਲਗਭਗ 12 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਸੀ, ਐਤਵਾਰ ਨੂੰ ਬਠਿੰਡਾ ਕੇਂਦਰੀ ਜੇਲ੍ਹ ਤੋਂ ਰਿਹਾ ਹੋ ਗਿਆ। ਭੋਲਾ ਨੂੰ 21 ਮਈ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜ਼ਮਾਨਤ ਮਿਲੀ ਸੀ। ਉਸਨੂੰ 2013 ਵਿੱਚ 700 ਕਰੋੜ ਰੁਪਏ ਦੇ ਸਿੰਥੈਟਿਕ ਡਰੱਗਸ ਰੈਕੇਟ ਦੇ ਨਾਲ ਜੁੜੇ ਹੋਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਇਹ ਮਾਮਲਾ ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਨਸ਼ਾ ਤਸਕਰੀ ਮਾਮਲਿਆਂ ਵਿੱਚੋਂ ਇੱਕ ਸੀ। ਡਰੱਗਸ ਰੈਕੇਟ 'ਚ ਭੋਲਾ ਦੇ ਭੂਮਿਕਾ ਅਤੇ ਕਈ ਹੋਰ ਨਾਂਵਰ ਲੋਕਾਂ ਦੀ ਸਾਂਝ ਹੋਣ ਕਾਰਨ, ਇਹ ਕੇਸ ਰਾਸ਼ਟਰੀ ਪੱਧਰ 'ਤੇ ਵੀ ਚਰਚਾ ਦਾ ਵਿਸ਼ਾ ਬਣਿਆ। ਭੋਲਾ ਨੂੰ 2012 ਵਿੱਚ ਨਸ਼ਿਆਂ ਨਾਲ ਸੰਬੰਧਤ ਕਾਰਵਾਈ ਦੇ ਚਲਦੇ ਪੁਲਿਸ ਫੋਰਸ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ, ਅਤੇ ਈਡੀ ਵੱਲੋਂ ਵੀ 2014 ਵਿੱਚ ਗ੍ਰਿਫਤਾਰੀ ਹੋਈ ਸੀ। 2017 ਤੱਕ ਉਸਦੇ ਵਿਰੁੱਧ ਛੇ ਚਾਰਜਸ਼ੀਟਾਂ ਦਾਇਰ ਹੋ ਚੁੱਕੀਆਂ ਸਨ।
ਜ਼ਮਾਨਤ ਦੇ ਹੁਕਮ ਵਿੱਚ ਕੁਝ ਸਖਤ ਸ਼ਰਤਾਂ ਲਾਗੂ ਕੀਤੀਆਂ ਗਈਆਂ ਹਨ। ਭੋਲਾ ਨੂੰ 5 ਲੱਖ ਰੁਪਏ ਦਾ ਨਿੱਜੀ ਬਾਂਡ ਜਮ੍ਹਾਂ ਕਰਵਾਉਣਾ ਪਿਆ, ਨਾਲ ਹੀ ਆਪਣਾ ਪਾਸਪੋਰਟ ਵੀ ਅਦਾਲਤ ਵਿੱਚ ਜਮ੍ਹਾ ਕਰਨਾ ਪਿਆ ਤਾਂ ਜੋ ਉਹ ਵਿਦੇਸ਼ ਨਾ ਭੱਜ ਸਕੇ। ਇਨ੍ਹਾਂ ਦੇ ਨਾਲ, ਅਦਾਲਤ ਨੇ ਭੋਲਾ ਨੂੰ ਕਮਿਊਨਿਟੀ ਸੇਵਾ ਦੇ ਤਹਿਤ ਇੱਕ ਵੱਖਰੀ ਜ਼ਿੰਮੇਵਾਰੀ ਵੀ ਸੌਂਪੀ ਹੈ – ਰਿਹਾਈ ਤੋਂ 15 ਦਿਨਾਂ ਦੇ ਅੰਦਰ 100 ਰੁੱਖ ਲਗਾਉਣੇ ਹੋਣਗੇ। ਇਹ ਸ਼ਰਤ ਅਦਾਲਤ ਵੱਲੋਂ ਉਸਦੀ ਸਮਾਜ ਦੇ ਪਰਤੀ ਜ਼ਿੰਮੇਵਾਰੀ ਨਿਭਾਉਣ ਦੀ ਨਸੀਹਤ ਵਜੋਂ ਲਾਈ ਗਈ ਹੈ। ਇੱਕ ਸਮੇਂ ਦਾ ਮਾਣਯੋਗ ਅਰਜੁਨ ਪੁਰਸਕਾਰ ਜੇਤੂ ਹੁਣ ਨਸ਼ਾ ਤਸਕਰੀ ਦੇ ਕੇਸ ਵਿੱਚ ਦੋਸ਼ੀ ਠਹਿਰਾਉਣ ਤੋਂ ਬਾਅਦ ਆਪਣੀ ਛਵੀ ਨੂੰ ਮੁੜ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
Get all latest content delivered to your email a few times a month.