ਤਾਜਾ ਖਬਰਾਂ
ਮੁੰਬਈ, 24 ਮਈ – ਬਾਲੀਵੁੱਡ ਜਗਤ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰਸਿੱਧ ਅਦਾਕਾਰ ਮੁਕੁਲ ਦੇਵ ਦਾ 54 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਸੀ, ਜਿਸ ਕਾਰਨ ਉਨ੍ਹਾਂ ਨੂੰ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਸੀ।
ਮੁਕੁਲ ਦੇਵ ਦੇ ਦੇਹਾਂਤ ਦੀ ਖ਼ਬਰ ਆਉਂਦੇ ਹੀ ਟੀਵੀ ਅਤੇ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ। ਕਈ ਫਿਲਮੀ ਸਿਤਾਰੇ ਅਤੇ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਉਨ੍ਹਾਂ ਦੀ ਅਦਾਕਾਰੀ ਅਤੇ ਸ਼ਖਸੀਅਤ ਨੂੰ ਯਾਦ ਕਰਦੇ ਹੋਏ, ਲੋਕ ਨਮ ਅੱਖਾਂ ਨਾਲ ਉਨ੍ਹਾਂ ਨੂੰ ਵਿਦਾਇਗੀ ਦੇ ਰਹੇ ਹਨ।
ਮੁਕੁਲ ਦੇਵ ਨੇ ਆਪਣੇ ਕਰੀਅਰ 'ਚ, ਸਨ ਆਫ ਸਰਦਾਰ ਅਤੇ ਸ਼ਰੀਕ ਸਮੇਤ ਅਨੇਕਾਂ ਮਸ਼ਹੂਰ ਫਿਲਮਾਂ ਵਿਚ ਕੰਮ ਕੀਤਾ। ਮੁਕੁਲ ਦੇਵ ਨੂੰ ਆਖਰੀ ਵਾਰ ਹਿੰਦੀ ਫਿਲਮ ‘ਐਂਟ ਦ ਐਂਡ’ ਵਿੱਚ ਦਿਵਿਆ ਦੱਤਾ ਦੇ ਨਾਲ ਦੇਖਿਆ ਗਿਆ ਸੀ ਅਤੇ ਆਪਣੇ ਦਮਦਾਰ ਪ੍ਰਦਰਸ਼ਨ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਖਾਸ ਜਗ੍ਹਾ ਬਣਾਈ। ਉਹ ਨਾ ਸਿਰਫ਼ ਇੱਕ ਮਹਾਨ ਅਦਾਕਾਰ ਸਨ ਸਗੋਂ ਇੱਕ ਚੰਗੇ ਇਨਸਾਨ ਵਜੋਂ ਵੀ ਜਾਣੇ ਜਾਂਦੇ ਸਨ।
Get all latest content delivered to your email a few times a month.