ਤਾਜਾ ਖਬਰਾਂ
ਨਵੀਂ ਦਿੱਲੀ- ਪਾਕਿਸਤਾਨ ਦੇ ਫੌਜ ਮੁਖੀ ਅਸੀਮ ਮੁਨੀਰ ਨੂੰ ਫੀਲਡ ਮਾਰਸ਼ਲ ਵਜੋਂ ਤਰੱਕੀ ਦਿੱਤੀ ਗਈ ਹੈ। ਜੀਓ ਨਿਊਜ਼ ਮੁਤਾਬਕ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਕੈਬਨਿਟ ਨੇ ਮੰਗਲਵਾਰ ਨੂੰ ਇਹ ਫੈਸਲਾ ਲਿਆ।ਮੁਨੀਰ ਦੀ ਇਹ ਤਰੱਕੀ ਭਾਰਤ ਦੇ ਖਿਲਾਫ ਆਪਰੇਸ਼ਨ ਬੁਨਯਾਨ-ਉਮ-ਮਸੂਸ ਦੌਰਾਨ ਫੌਜ ਦੀ ਅਗਵਾਈ ਕਰਨ ਲਈ ਕੀਤੀ ਗਈ ਸੀ।
ਦੱਸਣਯੋਗ ਹੈ ਕਿ ਫੀਲਡ ਮਾਰਸ਼ਲ ਪਾਕਿਸਤਾਨੀ ਫੌਜ ਵਿਚ ਸਭ ਤੋਂ ਉੱਚੀ ਫੌਜੀ ਰੈਂਕ ਹੈ, ਜਿਸ ਨੂੰ ਪੰਜ ਤਾਰਾ ਰੈਂਕ ਮੰਨਿਆ ਜਾਂਦਾ ਹੈ। ਇਹ ਰੈਂਕ ਜਨਰਲ (ਫੋਰ ਸਟਾਰ) ਤੋਂ ਉੱਪਰ ਹੈ। ਪਾਕਿਸਤਾਨ ਵਿੱਚ ਫੀਲਡ ਮਾਰਸ਼ਲ ਦਾ ਅਹੁਦਾ ਆਰਮੀ, ਨੇਵੀ ਅਤੇ ਏਅਰ ਫੋਰਸ ਵਿੱਚ ਸਭ ਤੋਂ ਵੱਧ ਹੈ।ਪਾਕਿਸਤਾਨ ਦੇ ਇਤਿਹਾਸ ਵਿੱਚ ਆਸਿਮ ਮੁਨੀਰ ਤੋਂ ਪਹਿਲਾਂ 1959 ਵਿੱਚ ਅਯੂਬ ਖਾਨ ਨੂੰ ਫੀਲਡ ਮਾਰਸ਼ਲ ਬਣਾਇਆ ਗਿਆ ਸੀ।
Get all latest content delivered to your email a few times a month.