ਤਾਜਾ ਖਬਰਾਂ
ਚੰਡੀਗੜ੍ਹ : ਦੁਨੀਆ ਦੇ ਸਭ ਤੋਂ ਉੱਚੇ (15200ਫੁੱਟ) ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਰਸਤੇ 'ਤੇ ਪਈ ਬਰਫ਼ ਨੂੰ ਫ਼ੌਜ ਦੇ ਜਵਾਨਾ ਨੇ ਲਗਾਤਾਰ ਸਖ਼ਤ ਮਿਹਨਤ ਨਾਲ ਹਟਾ ਦਿੱਤਾ ਹੈ। ਫ਼ੌਜ ਦੇ ਜਵਾਨਾ ਨੇ ਗਲੇਸ਼ੀਅਰ ਦੇ ਨੇੜੇ ਕਈ ਫੁੱਟ ਉੱਚੀ ਪਈ ਬਰਫ਼ ਨੂੰ ਕੱਟ ਕੇ ਪੌੜੀਆਂ ਵਰਗਾ ਪੈਦਲ ਚੱਲਣ ਵਾਲਾ ਰਸਤਾ ਬਣਾਇਆ ਹੈ ਜਿਸ 'ਤੇ ਸ਼ਰਧਾਲੂ ਆਸਾਨੀ ਨਾਲ ਯਾਤਰਾ ਲਈ ਜਾ ਸਕਦੈ ਹਨ। ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੇ ਨੇੜੇ ਅਜੇ ਵੀ ਬਹੁਤ ਸਾਰੀ ਬਰਫ਼ ਹੈ।
ਇੱਥੇ ਮੁੱਖ ਦਰਵਾਜ਼ਾ ਖੋਲ੍ਹ ਦਿੱਤਾ ਗਿਆ ਹੈ ਅਤੇ ਫ਼ੌਜ ਦੇ ਜਵਾਨ ਹਾਲੇ ਵੀ ਗੁਰਦੁਆਰੇ ਦੇ ਆਲੇ-ਦੁਆਲੇ ਦੀ ਬਰਫ਼ ਹਟਾਉਣ ਦਾ ਕੰਮ ਕਰ ਰਹੇ ਹਨ। ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਇਹ ਪਵਿੱਤਰ ਯਾਤਰਾ 25 ਮਈ ਤੇ ਸ਼ੁਰੂ ਹੋਣ ਜਾ ਰਹੀ ਹੈ, ਤ੍ਰਿਪੁਰਾ ਤੋਂ ਹਜ਼ਾਰਾ ਸ਼ਰਧਾਲੂ ਹਰ ਸਾਲ ਇਸ ਤੀਰਥ ਸਥਾਨ 'ਤੇ ਆਉਂਦੇ ਹਨ। ਇਸ ਸਾਲ ਵੀ ਮੁਹਾਲੀ-ਚੰਡੀਗੜ੍ਹ ਅਤੇ ਹੋਰ ਥਾਵਾ ਤੋਂ ਸ਼ਰਧਾਲੂ ਜਾਣ ਲਈ ਤਿਆਰ ਹਨ।
ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਟ ਟਰੱਸਟ ਦੇ ਮੁਖੀ ਨਰਿੰਦਰਜੀਤ ਸਿੰਘ ਬਿੰਦਰਾ ਨੇ ਕਿਹਾ ਕਿ ਉਤਰਾਖੰਡ ਦੇ ਰਾਜਪਾਲ ਅਤੇ ਮੁੱਖ ਮੰਤਰੀ ਯਾਤਰਾ ਦੇ ਪਹਿਲੇ ਜਥੇ ਨੂੰ ਰਵਾਨਾ ਕਰਨ ਲਈ 22 ਮਈ ਨੂੰ ਰਿਸ਼ੀਕੇਸ਼ ਗੁਰਦੁਆਰੇ ਪਹੁੰਚ ਰਹੇ ਹਨ।ਉਨ੍ਹਾ ਕਿਹਾ ਕਿ ਯਾਤਰਾ ਲਈ ਸਾਰੀਆ ਤਿਆਰੀਆ ਪੂਰੀਆ ਕਰ ਲਈਆ ਗਈਆ ਹਨ। ਯਾਤਰਾ ਲਈ ਆਉਣ ਵਾਲੇ ਸ਼ਰਧਾਲੂਆ ਲਈ ਭੋਜਨ, ਰਿਹਾਇਸ਼ ਤੇ ਹੋਰ ਸਹੂਲਤਾ ਲਈ ਤਿਆਰੀਆ ਕੀਤੀਆ ਗਈਆ ਹਨ।
Get all latest content delivered to your email a few times a month.