ਤਾਜਾ ਖਬਰਾਂ
ਜਿਵੇਂ-ਜਿਵੇਂ ਰਾਸ਼ਟਰੀ ਸੁਰੱਖਿਆ ਏਜੰਸੀਆਂ ਆਪਣੀਆਂ ਜਾਂਚਾਂ ਨੂੰ ਤੇਜ਼ ਕਰ ਰਹੀਆਂ ਹਨ, ਐਨਆਈਏ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ। ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ISIS ਨਾਲ ਸੰਬੰਧਤ ਪੁਣੇ ਸਲੀਪਰ ਮਾਡਿਊਲ ਮਾਮਲੇ ਵਿੱਚ ਲੰਬੇ ਸਮੇਂ ਤੋਂ ਭੱਜੇ ਹੋਏ ਸਨ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਹਚਾਣ ਅਬਦੁੱਲਾ ਫਯਾਜ਼ ਸ਼ੇਖ ਉਰਫ਼ ਡਾਇਪਰਵਾਲਾ ਅਤੇ ਤਲਹਾ ਖਾਨ ਵਜੋਂ ਹੋਈ ਹੈ। ਦੋਹਾਂ ਨੂੰ ਉਸ ਵੇਲੇ ਕਾਬੂ ਕੀਤਾ ਗਿਆ, ਜਦੋਂ ਉਹ ਇੰਡੋਨੇਸ਼ੀਆ ਦੇ ਜਕਾਰਤਾ ਸ਼ਹਿਰ ਤੋਂ ਭਾਰਤ ਪਰਤ ਰਹੇ ਸਨ।
ਐਨਆਈਏ ਦੀ ਜਾਂਚ ਅਨੁਸਾਰ ਇਹ ਦੋਵੇਂ ਵਿਅਕਤੀ ਆਈਐਸਆਈਐਸ ਦੀ ਭਾਰਤ ਵਿੱਚ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਇੱਕ ਗੁਪਤ ਸਲੀਪਰ ਸੈੱਲ ਦਾ ਹਿੱਸਾ ਸਨ। ਦੋਨੋ ਪਿਛਲੇ ਦੋ ਸਾਲਾਂ ਤੋਂ ਫਰਾਰ ਸਨ ਅਤੇ ਉਨ੍ਹਾਂ ਵਿਰੁੱਧ ਵਿਸ਼ੇਸ਼ ਐਨਆਈਏ ਅਦਾਲਤ ਵੱਲੋਂ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਇਆ ਹੋਇਆ ਸੀ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਐਨਆਈਏ ਵੱਲੋਂ 3-3 ਲੱਖ ਰੁਪਏ ਦੇ ਇਨਾਮ ਦੀ ਘੋਸ਼ਣਾ ਵੀ ਕੀਤੀ ਗਈ ਸੀ।
ਇਹ ਗ੍ਰਿਫ਼ਤਾਰੀ ਸਿਰਫ ਇੱਕ ਵੱਡੀ ਸਾਜ਼ਿਸ਼ ਦਾ ਖੁਲਾਸਾ ਹੀ ਨਹੀਂ ਕਰਦੀ, ਸਗੋਂ ਇਹ ਵੀ ਦਰਸਾਉਂਦੀ ਹੈ ਕਿ ਭਾਰਤੀ ਏਜੰਸੀਆਂ ਅੰਤਰਰਾਸ਼ਟਰੀ ਅੱਤਵਾਦੀ ਸੰਠਨਾਂ ਵਿਰੁੱਧ ਕਿੰਨੀ ਚੁਸਤਤਾ ਨਾਲ ਕੰਮ ਕਰ ਰਹੀਆਂ ਹਨ। ਮੁੰਬਈ ਹਵਾਈ ਅੱਡੇ 'ਤੇ ਇਸ ਤਰ੍ਹਾਂ ਦੀ ਗ੍ਰਿਫ਼ਤਾਰੀ ਸੁਰੱਖਿਆ ਪ੍ਰਬੰਧਾਂ ਦੀ ਮੁਕੰਮਲ ਜਾਂਚ ਅਤੇ ਤਿਆਰੀ ਨੂੰ ਵੀ ਦਰਸਾਉਂਦੀ ਹੈ।
Get all latest content delivered to your email a few times a month.