ਤਾਜਾ ਖਬਰਾਂ
ਭਾਰਤ ਦੇ ਮਹਾਨ ਜੈਵਲਿਨ ਥ੍ਰੋਅਰ ਅਤੇ ਦੋ ਵਾਰ ਦੇ ਓਲੰਪਿਕ ਤਗਮਾ ਜੇਤੂ ਨੀਰਜ ਚੋਪੜਾ ਨੇ ਆਖਰਕਾਰ ਆਪਣੀ ਲੰਬੇ ਸਮੇਂ ਦੀ ਇਛਾ ਨੂੰ ਪੂਰਾ ਕਰਦੇ ਹੋਏ 90 ਮੀਟਰ ਦੀ ਹੱਦ ਪਾਰ ਕਰ ਲਈ। ਉਨ੍ਹਾਂ ਨੇ ਦੋਹਾ ਵਿੱਚ ਹੋਈ ਡਾਇਮੰਡ ਲੀਗ ਮੁਕਾਬਲੇ ਦੌਰਾਨ 90.23 ਮੀਟਰ ਦੀ ਸ਼ਾਨਦਾਰ ਥ੍ਰੋਅ ਕੀਤੀ। ਇਹ ਨੀਰਜ ਦੇ ਕਰੀਅਰ ਦੀ ਸਭ ਤੋਂ ਵਧੀਆ ਥ੍ਰੋਅ ਸੀ। ਹਾਲਾਂਕਿ, ਇਸ ਕਾਮਯਾਬੀ ਦੇ ਬਾਵਜੂਦ ਵੀ ਉਹ ਮੁਕਾਬਲੇ ਵਿੱਚ ਦੂਜੇ ਸਥਾਨ 'ਤੇ ਰਹੇ, ਕਿਉਂਕਿ ਜਰਮਨੀ ਦੇ ਜੂਲੀਅਨ ਵੇਬਰ ਨੇ ਆਪਣੀ ਆਖਰੀ ਕੋਸ਼ਿਸ਼ ਵਿੱਚ 91.06 ਮੀਟਰ ਦੀ ਜ਼ਬਰਦਸਤ ਥ੍ਰੋਅ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ। ਇਹ ਪਹਿਲੀ ਵਾਰ ਸੀ ਕਿ ਵੇਬਰ ਨੇ 90 ਮੀਟਰ ਤੋਂ ਵੱਧ ਦੀ ਥ੍ਰੋਅ ਕੀਤੀ ਅਤੇ ਇਸ ਤਰੀਕੇ ਨਾਲ ਉਹ ਦੁਨੀਆ ਦੇ ਉਹਨਾਂ 26 ਖਿਡਾਰੀਆਂ ਵਿੱਚ ਸ਼ਾਮਲ ਹੋ ਗਿਆ ਜਿਨ੍ਹਾਂ ਨੇ ਇਹ ਉਪਲਬਧੀ ਹਾਸਿਲ ਕੀਤੀ ਹੈ।
ਦੂਜੇ ਪਾਸੇ, ਗ੍ਰੇਨਾਡਾ ਦੇ ਐਂਡਰਸਨ ਪੀਟਰਸ, ਜੋ ਕਿ ਦੋ ਵਾਰ ਦੇ ਵਿਸ਼ਵ ਚੈਂਪੀਅਨ ਹਨ ਅਤੇ ਪੈਰਿਸ ਓਲੰਪਿਕ ਵਿੱਚ ਕਾਂਸੀ ਤਗਮਾ ਜਿੱਤ ਚੁੱਕੇ ਹਨ, 84.65 ਮੀਟਰ ਦੀ ਥ੍ਰੋਅ ਨਾਲ ਤੀਜੇ ਸਥਾਨ 'ਤੇ ਰਹੇ। ਭਾਰਤ ਦੇ ਹੀ ਇੱਕ ਹੋਰ ਜੈਵਲਿਨ ਥ੍ਰੋਅਰ ਕਿਸ਼ੋਰ ਜੇਨਾ ਨੇ 78.60 ਮੀਟਰ ਦੀ ਥ੍ਰੋਅ ਕਰਦਿਆਂ ਮੁਕਾਬਲੇ ਵਿੱਚ ਅੱਠਵਾਂ ਸਥਾਨ ਹਾਸਿਲ ਕੀਤਾ।
Get all latest content delivered to your email a few times a month.