ਤਾਜਾ ਖਬਰਾਂ
ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਕੋਲੰਬੀਆ ਵਿੱਚ ਡੌਂਕਰਾਂ ਵੱਲੋਂ ਅਗਵਾ ਕੀਤੇ ਗਏ ਸੱਤ ਪੰਜਾਬੀ ਨੌਜਵਾਨਾਂ ਨੂੰ ਮੁਕਤੀ ਦਿਵਾਈ ਹੈ। ਉਨ੍ਹਾਂ ਦੱਸਿਆ ਕਿ ਜਦ ਉਹਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਇੱਕ ਵੀਡੀਓ ਪ੍ਰਾਪਤ ਹੋਈ, ਜਿਸ ਵਿੱਚ ਮੁੰਡਿਆਂ ਦੀ ਫਿਰੌਤੀ ਲਈ ਅਪੀਲ ਕੀਤੀ ਗਈ ਸੀ, ਤਾਂ ਤੁਰੰਤ ਵਿਦੇਸ਼ ਮੰਤਾਲਾ ਅਤੇ ਕੋਲੰਬੀਆ ਦੇ ਭਾਰਤੀ ਦੂਤਾਘਰ ਰਾਹੀਂ ਕਾਰਵਾਈ ਕਰਵਾਈ ਗਈ।
ਨਤੀਜੇ ਵਜੋਂ ਦੋ ਮੁੰਡੇ ਪਹਿਲਾਂ ਹੀ ਭਾਰਤ ਵਾਪਸ ਆ ਚੁੱਕੇ ਹਨ, ਜਦਕਿ ਹੋਰ ਪੰਜ ਮੁੰਡੇ ਭੀ ਜਲਦੀ ਹੀ ਵਾਪਸੀ ਕਰ ਰਹੇ ਹਨ। ਮੰਤਰੀ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਗੈਰਕਾਨੂੰਨੀ ਰਸਤੇ ਵਿਦੇਸ਼ ਨਾ ਭੇਜਣ ਕਿਉਂਕਿ ਇਹ ਰਸਤੇ ਮਹਿੰਗੇ ਅਤੇ ਖਤਰਨਾਕ ਹਨ। ਨੌਜਵਾਨਾਂ ਨੂੰ ਉਨ੍ਹਾਂ ਨੇ ਸਲਾਹ ਦਿੱਤੀ ਕਿ ਆਪਣੇ ਦੇਸ਼ ਵਿੱਚ ਰਹਿ ਕੇ ਕੰਮ-ਧੰਦਾ ਕਰਕੇ ਹੀ ਉਹ ਸੁਰੱਖਿਅਤ ਅਤੇ ਸੁਖਮਈ ਜੀਵਨ ਜੀ ਸਕਦੇ ਹਨ।
Get all latest content delivered to your email a few times a month.