ਤਾਜਾ ਖਬਰਾਂ
ਫਿਰੋਜ਼ਪੁਰ:- ਕਾਂਗਰਸ ਚ ਕੈਪਟਨ ਅਮਰਿੰਦਰ ਸਿੰਘ ਦੀ ਤਤਕਾਲੀ ਸਰਕਾਰ ਵਿੱਚ ਮੰਤਰੀ ਰਹੇ ਗੁਰਮੀਤ ਸਿੰਘ ਰਾਣਾ ਸੋਢੀ ਵੱਲੋਂ ਪੰਜਾਬ ਦੀ ਸਰਹੱਦ ਫਿਰੋਜ਼ਪੁਰ - ਫਾਜ਼ਿਲਕਾ ਮਾਰਗ ਤੇ ਲਗਾਈ ਗਈ ਸਿਆਸੀ ਅੱਗ ਨੇ ਇਕੱਲੇ ਪੰਜਾਬ ਸਰਕਾਰ ਨੂੰ ਹੁਣ ਹੀ ਨਹੀਂ ਸਗੋਂ ਪਾਕਿਸਤਾਨ ਸਰਹੱਦ ਤੇ ਮੁਸਤੈਦੀ ਨਾਲ ਪਹਿਰਾ ਦੇ ਰਹੀ ਭਾਰਤੀ ਫੌਜ ਨੂੰ ਵੀ ਬਿਪਤਾ ਪਾ ਦਿੱਤੀ, ਜਿਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੋ ਘੰਟਿਆਂ ਦੀ ਮਸੱਕਤ ਨਾਲ BJP ਦੇ ਆਗੂ ਦੀ ਲਗਾਈ ਗਈ ਸਿਆਸੀ ਅੱਗ ਬੁਝਾਈ।
ਮਾਮਲਾ ਇਹ ਸੀ ਕਿ ਬੀਤੇ ਦਿਨੀ ਪਾਕਿਸਤਾਨ ਵਾਲੇ ਪਾਸਿਓਂ ਕੀਤੇ ਗਏ ਡਰੋਨ ਹਮਲੇ ਨਾਲ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਖਾਈ ਫੇਮੀਕੇ ਦੇ ਇੱਕ ਪਰਿਵਾਰ ਦੇ ਤਿੰਨ ਜੀਅ ਬੁਰੀ ਤਰ੍ਹਾਂ ਝੁਲਸ ਗਏ ਸਨ, ਜਿਨਾਂ ਨੂੰ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਦੇ ਦਿਆਨੰਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਅੱਜ ਹਾਦਸੇ ਦਾ ਸ਼ਿਕਾਰ ਸੁਖਵਿੰਦਰ ਕੌਰ (60) ਸਾਲ ਦਮ ਤੋੜ ਗਈ । ਇਸ ਤੋਂ ਬਾਅਦ ਹੀ ਮੁੱਖ ਮੰਤਰੀ ਵੱਲੋਂ ਮਿਰਤਕ ਦੇ ਪਰਿਵਾਰ ਨੂੰ ਐਕਸ ਗਰੇਸੀਆ ਗਰਾਂਟ 5 ਲੱਖ ਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਵੱਲੋਂ 2 ਲੱਖ ਰੁਪਏ ਦੇਣ ਦੀ ਅਨਾਉਂਸਮੈਂਟ ਕੀਤੀ, ਪਰ ਇਸੇ ਦੌਰਾਨ ਹੀ ਕੁਝ ਲੋਕਾਂ ਵੱਲੋਂ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦਾ ਫਿਰੋਜ਼ਪੁਰ- ਫਾਜ਼ਿਲਕਾ ਦੇ ਮੁੱਖ ਮਾਰਗ ਨੂੰ ਜਾਮ ਕਰ ਦਿੱਤਾ ਗਿਆ। ਜਿਸ ਦੀ ਅਗਵਾਈ ਭਾਰਤੀ ਜਨਤਾ ਪਾਰਟੀ ਦੇ ਆਗੂ ਗੁਰਮੀਤ ਸਿੰਘ ਰਾਣਾ ਸੋਢੀ ਕਰਦੇ ਦਿਖੇ, ਇਸ ਦੀ ਵੀਡੀਓ ਵੀ ਰਾਣਾ ਸੋਢੀ ਵੱਲੋਂ ਆਪਣੇ ਫੇਸਬੁਕ ਤੇ ਪਾਈ ਗਈ ਹੈ ਜਿਸ ਵਿੱਚ ਉਹ ਲੋਕਾਂ ਨੂੰ ਅੱਗੇ ਲਾ ਕੇ ਮੰਗ ਕਰ ਰਹੇ ਹਨ ਕਿ ਸੁਖਵਿੰਦਰ ਕੌਰ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ 1 ਕਰੋੜ ਰੁਪਏ ਐਕਸ ਗ੍ਰੇਸੀਆ ਗਰਾਂਟ ਤੋਂ ਇਲਾਵਾ ਉਸਦੇ ਪੁੱਤਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਥੋਂ ਤੱਕ ਕਿ ਉਹ ਵਾਰ-ਵਾਰ ਹਲਕਾ ਵਿਧਾਇਕ ਰਣਵੀਰ ਭੁੱਲਰ ਤੇ ਦਬਾਅ ਪਾ ਰਹੇ ਸਨ ਕਿ ਉਹ ਅਨਾਉਂਸਮੈਂਟ ਕਰੇ । ਇਸੇ ਦੌਰਾਨ ਭਾਵੇਂ ਪੰਜ ਸਰਕਾਰ ਵੱਲੋਂ ਮਿਲਣ ਵਾਲੀ ਗਰਾਂਟ ਚ ਵਾਧਾ ਕਰਕੇ 10 ਲੱਖ ਕਰ ਦਿੱਤਾ ਗਿਆ ਸੀ ਪਰ ਜਾਮ ਲਗਾ ਕੇ ਬੈਠੇ ਲੋਕ ਰਾਣਾ ਸੋਢੀ ਵਾਲੀ ਗੱਲ ਹੀ ਕਰਦੇ ਰਹੇ । ਇਸ ਮੌਕੇ ਮੌਜੂਦ ਜਿਲ੍ਾ ਪ੍ਰਸ਼ਾਸਨ ਦੇ ਅਧਿਕਾਰੀ ਏਡੀਸੀ ਜਨਰਲ ਦਮਨਜੀਤ ਸਿੰਘ ਮਾਨ ਵੱਲੋਂ ਬੜੀ ਸੂਝਬੂਝ ਨਾਲ ਦਲੀਲਾਂ ਦੇ ਕੇ ਮੁੱਖ ਮਾਰਗ ਤੋਂ ਜਾਮ ਖੁਲਵਾ ਕੇ ਸੁਖਵਿੰਦਰ ਕੌਰ ਦਾ ਸਸਕਾਰ ਕਰਵਾਇਆ ਗਿਆ। ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਐਸ ਸਮੇਂ ਦੋ ਘੰਟੇ ਦੇ ਜਾਮ ਵਿੱਚ ਮਿਲਟਰੀ ਮੂਵਮੈਂਟ ਵੀ ਰੁਕੀ ਰਹੀ। ਹੁਣ ਇਹ ਦੇਖਣਾ ਹੋਵੇਗਾ ਕਿ ਕੀ ਮਿਰਤਕਾ ਦੀ ਲਾਸ ਨੂੰ ਸਿਆਸੀ ਮੋਹਰਾ ਬਣਾ ਕੇ ਜਾਮ ਲਗਾਉਣ ਵਾਲੇ ਆਗੂਆਂ ਵਿਰੁੱਧ ਪੰਜਾਬ ਸਰਕਾਰ ਕਾਰਵਾਈ ਕਰੇਗੀ ।
ਇੱਥੇ ਇਹ ਵੀ ਦੱਸਣਾ ਜਰੂਰੀ ਹੋ ਗਿਆ ਕਿ ਮੌਜੂਦਾ ਸਮੇਂ ਵਿੱਚ ਭਾਰਤ- ਪਾਕਿਸਤਾਨ ਦੀ ਜੰਗ ਰੋਕਣ ਲਈ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਵਿਚੋਲਗੀ ਕਰਨ ਦੇ ਬਾਵਜੂਦ ਪਾਕਿਸਤਾਨ ਵੱਲੋਂ ਸੀਜ ਫਾਇਰ ਦੀ ਲੰਘਣਾ ਜਾਰੀ ਹੈ,ਜੇਕਰ ਕੋਈ ਗੁਆਂਢੀ ਮੁਲਕ ਵੱਲੋਂ ਕੋਈ ਇਸੇ ਦੌਰਾਨ ਹਮਲਾ ਕੀਤਾ ਜਾਂਦਾ ਤਾਂ ਦੇਸ਼ ਦਾ ਵੱਡਾ ਮਾਲੀ ਤੇ ਜਾਨੀ ਨੁਕਸਾਨ ਹੋ ਸਕਦਾ ਸੀ।
Get all latest content delivered to your email a few times a month.