ਤਾਜਾ ਖਬਰਾਂ
ਚੰਡੀਗੜ੍ਹ, 13 ਮਈ - ਹਰਿਆਣਾ ਦੇ ਫੌਜੀ ਅਤੇ ਨੀਮ-ਫੌਜੀ ਭਲਾਈ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਦੀ ਸਫਲਤਾ ਭਾਰਤੀ ਸੇਨਾਵਾਂ ਦੇ ਵੀਰਤਾ ਅਤੇ ਬਹਾਦੁਰੀ ਦੀ ਇੱਕ ਹੋਰ ਗਾਥਾ ਹੈ। ਜਿਸ ਤਰ੍ਹਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਧੀਰਜ ਨਾਲ ਰਣਨੀਤੀ ਬਣਾ ਕੇ ਪਹਿਲਗਾਮ ਵਿੱਚ ਹਮਲਾ ਕਰਨ ਵਾਲੇ ਅੱਤਵਾਦੀਆਂ ਨੁੰ ਕਰਾਰਾ ਜਵਾਬ ਦੇ ਕੇ ਇੱਕ ਵਿਸ਼ਵ ਨੇਤਾ ਦਾ ਪਰਿਚੈ ਦਿੱਤਾ ਹੈ। ਉਹ ਇੱਕ ਸ਼ਲਾਘਾਯੋਗ ਕੰਮ ਹੈ।
ਰਾਓ ਨਰਬੀਰ ਸਿੰਘ ਨੇ ਕਿਹਾ ਕਿ ਸੈਨਾ ਦੇ ਕਰਮਚਾਰੀਆਂ ਤੇ ਉਨ੍ਹਾਂ ਦੇ ਆਸ਼ਰਿਤਾਂ ਦੇ ਭਲਾਈ ਲਈ ਸੂਬਾ ਸਰਕਾਰ ਪ੍ਰਤੀਬੱਧ ਹੈ। ਸਾਲ 2016 ਵਿੱਚ ਵੱਖ ਤੋਂ ਫੌਜੀ ਅਤੇ ਨੀਮ-ਫੌਜੀ ਭਲਾਈ ਵਿਭਾਗ ਦਾ ਗਠਨ ਕੀਤਾ ਗਿਆ ਹੈ। ਇਸ ਵਿਭਾਗ ਵਿੱਚ ਕੰਮ ਕਰ ਰਹੇ ਅਧਿਕਾਰੀਆਂ ਦੀ ਸੇਵਾਮੁਕਤੀ ਉਮਰ ਰੱਖਿਆ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 58 ਸਾਲ ਤੋਂ ਵਧਾ ਕੇ 60 ਸਾਲ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਯੁੱਧ ਦੌਰਾਨ ਤੇ ਆਈਈਡੀ ਬਲਾਸਟ ਵਿੱਚ ਮਾਰੇ ਗਏ ਰੱਖਿਆ ਕਰਮਚਾਰੀਆਂ ਅਤੇ ਕੇਂਦਰੀ ਨੀਮ-ਫੌਜੀ ਪੁਲਿਸ ਫੋਰਸ ਦੇ ਕਰਮਚਾਰੀਆਂ ਨੂੰ ਦਿੱਤੀ ਜਾਣ ਵਾਲੀ ਐਕਸ-ਗ੍ਰੇਸ਼ਿਆ ਰਕਮ 50 ਲੱਖ ਰੁਪਏ ਤੋਂ ਵਧਾ ਕੇ ਇੱਕ ਕਰੋੜ ਰੁਪਏ ਕੀਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਸਾਲ ਅਕਤੂਬਰ 2014 ਦੇ ਬਾਅਦ ਤੋਂ ਹੁਣ ਤੱਕ 410 ਸ਼ਹੀਦਾਂ ਦੇ ਆਸ਼ਰਿਤਾਂ ਨੂੰ ਸਰਕਾਰੀ ਨੌਕਰੀ ਪ੍ਰਦਾਨ ਕੀਤੀ ਗਈ ਹੈ। ਸਾਲ 2024-25 ਲਈ ਫੌਜੀ ਅਤੇ ਨੀਮ-ਫੌ੧ੀ ਭਲਾਈ ਵਿਭਾਗ ਦਾ ਬਜਟ 13540.52 ਕਰੋੜ ਰੁਪਏ ਦਾ ਬਜਟ ਪ੍ਰਾਵਧਾਨ ਕੀਤਾ ਅਿਗਾ ਹੈ। ਪਲਵਲ, ਪਾਣੀਪਤ, ਝੱਜਰ, ਨੁੰਹ, ਫਤਿਹਾਬਾਦ, ਜੀਂਦ, ਨਾਰਨੌਲ ਅਤੇ ਰਿਵਾੜੀ ਵਿੱਚ ਸਮੇਕਿਤ ਫੌਜੀ ਸਦਨ ਨਿਰਮਾਣ ਦੇ ਪ੍ਰਸਤਾਵ 'ਤੇ ਵੀ ਕੰਮ ਕੀਤਾ ਜਾਵੇਗਾ। ਕੌਮੀ ਇੰਡੀਅਨ ਮਿਲਟਰੀ ਕਾਲਜ ਦੇਹਰਾਦੂਨ ਵਿੱਚ ਪੜਨ ਵਾਲੇ ਹਰਿਆਣਾ ਦੇ ਵਿਦਿਆਰਥੀਆਂ ਦੀ ਸਕਾਲਰਸ਼ਿਪ ਰਕਮ 1 ਅਪ੍ਰੈਨ, 2017 ਤੋਂ 35 ਹਜਾਰ ਵਧਾ ਕੇ 50 ਹਜਾਰ ਰੁਪਏ ਪ੍ਰਤੀਸਾਲ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਰੱਖਿਆ ਅਕਾਦਮੀ ਤੋਂ ਸਫਲਤਾਪੂਰਵਕ ਸਿਖਲਾਈ ਪ੍ਰਾਪਤ ਕਰਨ ਬਾਅਦ ਕਮੀਸ਼ਨ ਪ੍ਰਾਪਤ ਕਰਨ ਵਾਲੇ ਹਰਿਆਣਾ ਦੇ ਅਧਿਕਾਰੀਆਂ ਨੂੰ ਇੱਕ ਲੱਖ ਰੁਪਏ ਦਾ ਸਟਾਈਫੰਡ ਵੀ ਉਪਲਬਧ ਕਰਵਾਇਆ ਜਾਂਦਾ ਹੈ।
ਰਾਓ ਨਰਬੀਰ ਸਿੰਘ ਨੇ ਕਿਹਾ ਕਿ ਇਸੀ ਤਰ੍ਹਾ ਡਿਉਟੀ ਦੌਰਾਨ ਦਿੱਤਾ ਜਾਣ ਵਾਲੇ ਸੇਨਾ ਮੈਡਲ ਅਤੇ ਵਿਸ਼ੇਸ਼ ਸੇਵਾ ਮੈਡਲ ਲਈ ਦਿੱਤੀ ਜਾਣ ਵਾਲੀ ਇੱਕ ਮੁਸ਼ਤ ਰਕਮ ਨੂੰ ਸਾਲ 2014 ਤੋਂ ਵਧਾ ਕੇ 1,75000 ਰੁਪਏ ਕੀਤਾ ਗਿਆ ਹੈ।
Get all latest content delivered to your email a few times a month.