ਤਾਜਾ ਖਬਰਾਂ
ਚੰਡੀਗੜ੍ਹ, 13 ਮਈ - ਹਰਿਆਣਾ ਦੇ ਖੇਤੀਬਾੜੀ ਯੰਤ ਨਿਰਮਾਤਾਵਾਂ, ਪ੍ਰਗਤੀਸ਼ੀਲ ਕਿਸਾਨਾਂ ਅਤੇ ਖੁਰਾਕ ਪ੍ਰੋਸੈਸਿੰਗ ਖੇਤਰ ਨਾਲ ਜੁੜੇ ਉਦਮੀਆਂ ਦੇ ਇੱਕ ਵਫਦ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਉਨ੍ਹਾਂ ਦੇ ਆਵਾਸ ਸੰਤ ਕਬੀਰ ਕੁਟੀਰ 'ਤੇ ਮੁਲਾਕਾਤ ਕੀਤੀ। ਇ; ਦੌਰਾਨ ਵਫਦ ਨੇ ਤੰਜਾਨਿਆ ਵਿੱਚ ਨਿਵੇਸ਼ ਅਤੇ ਵਪਾਰਕ ਸੰਭਾਵਨਾਵਾਂ ਨੂੰ ਲੈ ਕੇ ਮੁੱਖ ਮੰਤਰੀ ਨਾਲ ਚਰਚਾ ਕੀਤੀ। ਨਾਲ ਹੀ, ਵਫਦ ਨੇ ਹਰਿਆਣਾ ਸਰਕਾਰ ਵੱਲੋਂ ਦਿੱਤੇ ਜਾ ਰਹੇ ਮਾਰਗਦਰਸ਼ਨ ਅਤੇ ਵਿਸ਼ਵ ਪੱਧਰ 'ਤੇ ਵਪਾਰਕ ਮੌਕੇ ਉਪਲਬਧ ਕਰਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਇਆ।
ਸੋਮਵਾਰ ਦੇਰ ਸ਼ਾਮ ਪ੍ਰਬੰਧਿਤ ਇਸ ਮੀਟਿੰਗ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵਫਦ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਦਾ ਟੀਚਾ ਸਿਰਫ ਦੇਸ਼ ਦੇ ਅੰਦਰ ਹੀ ਨਹੀਂ, ਸਗੋ ਕੌਮਾਂਤਰੀ ਪੱਧਰ 'ਤੇ ਵੀ ਹਰਿਆਣਾ ਦੇ ਉਦਮੀਆਂ ਦੀ ਮਜਬੂਤ ਮੌਜੂਦਗੀ ਯਕੀਨੀ ਕਰਨਾ ਹੈ। ਉਨ੍ਹਾਂ ਨੈ ਕਿਹਾ ਕਿ ਹੁਣ ਵਪਾਰ ਨੂੰ ਸਿਰਫ ਸੂਬਾ ਜਾਂ ਦੇਸ਼ ਤੱਕ ਸੀਮਤ ਰੱਖਣ ਦਾ ਸਮੇਂ ਨਹੀਂ ਹੈ, ਸਗੋ ਕੌਮਾਂਤਰੀ ਪੱਧਰ 'ਤੇ ਜਾ ਕੇ ਮੌਕਿਆਂ ਦਾ ਲਾਭ ਚੁੱਕਣ ਅਤੇ ਕਾਰੋਬਾਰ ਦੇ ਵਿਸਤਾਰ ਦੀ ਜਰੂਰਤ ਹੈ, ਤਾਂ ਜੋ ਹਰਿਆਣਾਂ ਦੇ ਉਦਯੋਗਪਤੀ ਵਿਦੇਸ਼ੀ ਬਾਜਾਰਾਂ ਵਿੱਚ ਕਾਰੋਬਾਰ ਸਥਾਪਿਤ ਕਰ ਸਕਣ। ਹਰਿਆਣਾ ਸਰਕਾਰ ਉਦਯੋਗ ਜਗਤ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਇਸ ਦਿਸ਼ਾ ਵਿੱਚ ਕੰਮ ਕਰ ਰਹੀ ਹੈ
ਮੀਟਿੰਗ ਵਿੱਚ ਵਿਦੇਸ਼ ਸਹਿਯੋਗ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਕਿ ਹਰਿਆਣਾ ਸਰਕਾਰ ਦੀ ਪਹਿਲ 'ਤੇ ਤੰਜਾਨਿਆ ਸਰਕਾਰ ਦੇ ਨਾਲ ਵਪਾਰਕ ਸਹਿਯੋਗ ਨੂੰ ਲੈ ਕੇ ਇੱਕ ਯਾਤਰਾ ਸਕੀਨੀ ਕੀਤੀ ਗਈ ਹੈ। ਉਨ੍ਹਾਂ ਨੇ ਦਸਿਆ ਕਿ ਹਰਿਆਣਾ ਸਰਕਾਰ ਦੇ ਲਗਾਤਾਰ ਯਤਨਾਂ ਅਤੇ ਦਖਲਅੰਦਾਜੀ ਨਾਲ ਤੰਜਾਨਿਆ ਅਤੇ ਹਰਿਆਣਾ ਦੇ ਕਾਰੋਬਾਰੀ ਸਬੰਧ ਲਗਾਤਾਰ ਮਜਬੂਤ ਹੋ ਰਹੇ ਹਨ ਅਤੇ ਇਸ ਦੇ ਸਕਾਰਾਤਮਕ ਨਤੀਜੇ ਵੀ ਸਾਹਮਣੇ ਆ ਰਹੇ ਹਨ। ਵਰਨਣਯੋਗ ਹੈ ਕਿ ਹਰਿਆਣਾ ਦੇ ਵੱਖ-ਵੱਖ ਖੇਤਰਾਂ ਨਾਲ ਜੁੜੇ ਉਦਮੀਆਂ ਦਾ ਇੱਕ ਵਪਾਰਕ ਵਫਦ ਆਗਾਮੀ ਜੁਲਾਈ ਮਹੀਨੇ ਵਿੱਚ ਤੰਜਾਨਿਆ ਯਾਤਰਾ 'ਤੇ ਜਾਵੇਗਾ। ਇਸ ਤੋਂ ਪਹਿਲਾਂ ਵੀ ਹਰਿਆਣਾ ਸਰਕਾਰ ਦੇ ਸਹਿਯੋਗ ਨਾਲ ਦੋ ਵਪਾਰਕ ਵਫਦ ਤੰਜਾਨਿਆ ਦੀ ਯਾਤਰਾ ਕਰ ਚੁੱਕੇ ਹਨ ਅਤੇ ਉੱਥੇ ਆਪਣੇ ਕਾਰੋਬਾਰ ਦੀ ਸ਼ੁਰੂਆਤ ਵੀ ਕਰ ਚੁੱਕੇ ਹਨ। ਉਦਾਹਰਣ ਵਜੋ ਹਰਿਆਣਾ ਦੇ ਪਲਾਈਵੁੱਡ ਨਿਰਮਾਤਾ ਤੰਜਾਨਿਆ ਤੋਂ ਕੱਚਾ ਮਾਲ ਮੰਗਾ ਰਹੇ ਹਨ, ਜਿਸ ਨਾਲ ਵਪਾਰੀਆਂ ਨੂੰ ਲਾਗਤ ਵਿੱਚ ਕਮੀ ਦਾ ਲਾਭ ਮਿਲਿਆ ਹੈ।
ਪ੍ਰਤੀਨਿਧੀਆਂ ਨੇ ਕਿਹਾ ਕਿ ਹਰਿਆਣਾ ਦੇ ਗਠਨ ਦੇ ਬਾਅਦ ਪਹਿਲੀ ਵਾਰ ਕਿਸੇ ਸਰਕਾਰ ਨੇ ਵਪਾਰਕ ਪ੍ਰਤੀਨਿਧੀਆਂ ਦਾ ਹੱਥ ਫੜ ਕੇ ਊਨ੍ਹਾਂ ਨੂੰ ਵਿਸ਼ਵ ਬਾਜਾਰ ਵਿੱਚ ਪ੍ਰਵੇਸ਼ ਦਿਵਾਉਣ ਦੀ ਪਹਿਲ ਕੀਤੀ ਹੈ। ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਰਾਜ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਨਾਲ ਉਹ ਬੇਹੱਦ ਉਤਸਾਹਿਤ ਅਤੇ ਆਤਮਵਿਸ਼ਵਾਸ ਵਿੱਚ ਹਨ ਅਤੇ ਮੁੱਖ ਮੰਤਰੀ ਹਰਿਆਣਾ ਦੇ ਵਪਾਰੀਆਂ ਅਤੇ ਉਦਮੀਆਂ ਦੇ ਨਾਲ ਹਰ ਮੋਰਚੇ 'ਤੇ ਖੜੇ ਹਨ।
ਦੇਸ਼ ਅਤੇ ਸੂਬੇ ਦੀ ਆਰਥਕ ਪ੍ਰਗਤੀ ਅਤੇ ਵਿਕਾਸ ਵਿੱਚ ਉਦਮੀਆਂ ਦੀ ਭੁਮਿਕਾ ਨੂੰ ਮਹਤੱਵਪੂਰਣ ਅਤੇ ਸ਼ਲਾਘਾਯੋਗ ਦੱਸਦੇ ਹੋਏ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਤੰਜਾਨਿਆ ਯਾਤਰਾ ਦੌਰਾਨ ਉਨ੍ਹਾਂ ਨੁੰ ਵਿਦੇਸ਼ ਸਹਿਯੋਗ ਵਿਭਾਗ ਅਤੇ ਮੁੱਖ ਮੰਤਰੀ ਦਫਤਰ ਵੱਲੋਂ ਪੂਰਾ ਸਹਿਯੋਗ ਮਿਲੇਗਾ ਤਾਂ ਜੋ ਯਾਤਰਾ ਦੌਰਾਨ ਵਪਾਰਕ ਗਤੀਵਿਧੀਆਂ ਵਿੱਚ ਕਿਸੇ ਤਰ੍ਹਾ ਦੀ ਕੋਈ ਰੁਕਾਵਟ ਉਤਪਨ ਨਾ ਹੋਵੇ।
Get all latest content delivered to your email a few times a month.