ਤਾਜਾ ਖਬਰਾਂ
ਨਵੀਂ ਦਿੱਲੀ, 13 ਮਈ: ਏਅਰ ਇੰਡੀਆ ਨੇ ਅੱਜ ਮੰਗਲਵਾਰ ਨੂੰ ਇੱਕ ਮਹੱਤਵਪੂਰਕ ਯਾਤਰਾ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਹੈ ਕਿ ਕੁਝ ਸ਼ਹਿਰਾਂ ਤੋਂ ਆਉਣ ਜਾਂ ਜਾਣ ਵਾਲੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਫੈਸਲਾ ਯਾਤਰੀਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਲਿਆ ਗਿਆ ਹੈ।
ਏਅਰ ਇੰਡੀਆ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜਿੰਨ੍ਹਾਂ ਸ਼ਹਿਰਾਂ ਦੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ, ਉਹ ਹਨ: ਜੰਮੂ, ਲੇਹ, ਜੋਧਪੁਰ, ਅੰਮ੍ਰਿਤਸਰ, ਭੁਜ, ਜਾਮਨਗਰ, ਚੰਡੀਗੜ੍ਹ ਅਤੇ ਰਾਜਕੋਟ।
ਇਹ ਉਡਾਣਾਂ ਸਿਰਫ ਅੱਜ ਲਈ ਹੀ ਰੱਦ ਕੀਤੀਆਂ ਗਈਆਂ ਹਨ। ਏਅਰ ਇੰਡੀਆ ਨੇ ਆਪਣੇ ਟਵੀਟ ਰਾਹੀਂ ਜਾਣਕਾਰੀ ਦਿੰਦਿਆਂ ਇਹ ਵੀ ਕਿਹਾ ਕਿ ਉਹ ਸਥਿਤੀ ਉੱਤੇ ਨਜ਼ਰ ਰਖ ਰਹੇ ਹਨ ਅਤੇ ਕਿਸੇ ਵੀ ਤਬਦੀਲੀ ਜਾਂ ਅੱਗੇ ਦੀ ਜਾਣਕਾਰੀ ਨੂੰ ਸਮੇਂ-ਸਿਰ ਸਾਂਝਾ ਕੀਤਾ ਜਾਵੇਗਾ।
ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਡਾਣ ਰਵਾਨਗੀ ਤੋਂ ਪਹਿਲਾਂ ਏਅਰਲਾਈਨ ਦੀ ਆਧਿਕਾਰਿਕ ਵੈੱਬਸਾਈਟ ਜਾਂ ਕਸਟਮਰ ਕੇਅਰ ਤੋਂ ਪੁਸ਼ਟੀ ਕਰ ਲੈਣ।
Get all latest content delivered to your email a few times a month.