ਤਾਜਾ ਖਬਰਾਂ
ਨਵੀਂ ਦਿੱਲੀ- IPL2025 ਦਾ 18ਵਾਂ ਸੀਜ਼ੀਨ 17 ਮਈ ਤੋਂ ਦੁਬਾਰਾ ਸ਼ੁਰੂ ਹੋਵੇਗਾ। ਲੀਗ ਪੜਾਅ ਦੇ ਬਾਕੀ 13 ਮੈਚ 6 ਥਾਵਾਂ 'ਤੇ ਹੋਣਗੇ। ਪਲੇਆਫ ਪੜਾਅ 29 ਮਈ ਤੋਂ ਖੇਡਿਆ ਜਾਵੇਗਾ, ਜਿਸ ਦਾ ਫਾਈਨਲ 3 ਜੂਨ ਨੂੰ ਹੋਵੇਗਾ।ਬੀਸੀਸੀਆਈ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇਹ ਜਾਣਕਾਰੀ ਦਿੱਤੀ।
ਪਾਕਿਸਤਾਨ ਨਾਲ ਤਣਾਅ ਕਾਰਨ ਆਈਪੀਐਲ ਨੂੰ 9 ਮਈ ਨੂੰ ਮੁਅੱਤਲ ਕਰਨਾ ਪਿਆ ਸੀ। ਟੂਰਨਾਮੈਂਟ 'ਤੇ ਰੋਕ ਲਗਾਉਂਦੇ ਹੋਏ ਬੀਸੀਸੀਆਈ ਨੇ ਕਿਹਾ ਸੀ ਕਿ ਦੇਸ਼ ਇਸ ਸਮੇਂ ਜੰਗ ਦੀ ਸਥਿਤੀ 'ਚ ਹੈ। ਅਜਿਹੇ 'ਚ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ ਸਹੀ ਨਹੀਂ ਹੈ।
ਪਹਿਲਾ ਮੈਚ 17 ਮਈ ਨੂੰ ਬੈਂਗਲੁਰੂ 'ਚ RCB ਅਤੇ LSG ਵਿਚਾਲੇ ਹੋਵੇਗਾ। ਬਾਕੀ ਮੈਚ ਜੈਪੁਰ, ਦਿੱਲੀ, ਲਖਨਊ, ਮੁੰਬਈ ਅਤੇ ਅਹਿਮਦਾਬਾਦ ਵਿੱਚ ਖੇਡੇ ਜਾਣਗੇ। ਲੀਗ ਪੜਾਅ 27 ਮਈ ਨੂੰ ਖਤਮ ਹੋਵੇਗਾ। ਐਤਵਾਰ, 18 ਅਤੇ 25 ਮਈ ਨੂੰ ਦੋ ਡਬਲ ਹੈਡਰ ਖੇਡੇ ਜਾਣਗੇ। ਮਤਲਬ ਕਿ 11 ਦਿਨਾਂ ਵਿੱਚ ਲੀਗ ਪੜਾਅ ਦੇ 13 ਮੈਚ ਹੋਣਗੇ।
8 ਮਈ ਨੂੰ ਧਰਮਸ਼ਾਲਾ ਵਿੱਚ ਹੋਣ ਵਾਲਾ ਪੰਜਾਬ ਅਤੇ ਦਿੱਲੀ ਦਾ ਮੈਚ ਪਾਕਿਸਤਾਨ ਦੇ ਹਮਲਿਆਂ ਕਾਰਨ ਰੋਕਣਾ ਪਿਆ ਸੀ। ਇਹ ਮੈਚ ਹੁਣ 24 ਮਈ ਨੂੰ ਜੈਪੁਰ ਵਿੱਚ ਖੇਡਿਆ ਜਾਵੇਗਾ। ਪਲੇਆਫ ਮੈਚਾਂ ਦਾ ਸਥਾਨ ਅਜੇ ਤੈਅ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਹੈਦਰਾਬਾਦ ਅਤੇ ਕੋਲਕਾਤਾ ਵਿੱਚ 2-2 ਪਲੇਆਫ ਮੈਚ ਖੇਡੇ ਜਾਣੇ ਸਨ।
Get all latest content delivered to your email a few times a month.