ਤਾਜਾ ਖਬਰਾਂ
ਨਵੀਂ ਦਿੱਲੀ - ਵਿਸ਼ਵ ਬੈਂਕ ਨੇ ਪਾਕਿਸਤਾਨ ਨੂੰ ਝਟਕਾ ਦਿੰਦਿਆਂ ਸਾਫ਼ ਕਿਹਾ ਹੈ ਕਿ ਉਹ ਭਾਰਤ ਨੂੰ ਆਪਣਾ ਫ਼ੈਸਲਾ ਬਦਲਣ ਲਈ ਮਜਬੂਰ ਨਹੀਂ ਕਰ ਸਕਦਾ। ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬੰਗਾ ਨੇ ਕਿਹਾ ਹੈ ਕਿ ਸੰਸਥਾ ਦੀ ਦੁਵੱਲੇ ਮੁੱਦਿਆਂ ਵਿੱਚ ਵਿਚੋਲੇ ਤੋਂ ਇਲਾਵਾ ਹੋਰ ਕੋਈ ਭੂਮਿਕਾ ਨਹੀਂ ਹੈ।
ਬੰਗਾ ਨੇ ਕਿਹਾ ਕਿ ਸਮਝੌਤਾ ਦੋਹਾਂ ਦੇਸ਼ਾਂ ਵਿਚਾਲੇ ਹੈ ਅਤੇ ਜੇਕਰ ਉਹ ਅਸਹਿਮਤ ਹੁੰਦੇ ਹਨ ਤਾਂ ਵਿਸ਼ਵ ਬੈਂਕ ਦੀ ਭੂਮਿਕਾ ਸਿਰਫ ਵਿਵਾਦ ਨੂੰ ਸੁਲਝਾਉਣ ਲਈ ਕਿਸੇ ਨਿਰਪੱਖ ਮਾਹਰ ਜਾਂ ਵਿਚੋਲੇ ਦਾ ਪ੍ਰਬੰਧ ਕਰਨਾ ਹੈ। ਇਹ ਸਾਡੀ ਭੂਮਿਕਾ ਹੈ।
ਪ੍ਰਧਾਨ ਅਜੈ ਬੰਗਾ ਨੇ ਸਪੱਸ਼ਟ ਕੀਤਾ ਕਿ ਵਿਸ਼ਵ ਬੈਂਕ ਇਸ ਵਿਵਾਦ ਵਿੱਚ ਦਖ਼ਲ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ 1960 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਈ ਇਸ ਸੰਧੀ ਵਿੱਚ ਵਿਸ਼ਵ ਬੈਂਕ ਦੀ ਭੂਮਿਕਾ ਸਿਰਫ਼ ਇੱਕ ਸਾਲਸ ਭਾਵ ਮਾਧਿਅਮ ਦੀ ਹੈ। ਬੈਂਕ ਹਾਲੀਆ ਅੜਿੱਕੇ ਨੂੰ ਹੱਲ ਕਰਨ ਵਿੱਚ ਕੋਈ ਹਿੱਸਾ ਨਹੀਂ ਲਵੇਗਾ।
ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਇਸ ਸੰਧੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਸੀ।
ਵਿਸ਼ਵ ਬੈਂਕ ਦੇ ਪ੍ਰਧਾਨ ਦਾ ਇਹ ਬਿਆਨ ਭਾਰਤ-ਪਾਕਿਸਤਾਨ ਜੰਗ ਦੀ ਸਥਿਤੀ ਦਰਮਿਆਨ ਆਇਆ ਹੈ। ਪਹਿਲਗਾਮ ਹਮਲੇ ਦੇ ਜਵਾਬ 'ਚ ਭਾਰਤ ਨੇ 7 ਮਈ ਨੂੰ ਆਪ੍ਰੇਸ਼ਨ ਸਿੰਦੂਰ ਤਹਿਤ ਪਾਕਿਸਤਾਨ 'ਚ ਕਈ ਥਾਵਾਂ 'ਤੇ ਹਮਲੇ ਕੀਤੇ ਸਨ।
Get all latest content delivered to your email a few times a month.