ਤਾਜਾ ਖਬਰਾਂ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੈਰਿਫ਼ ਦੇ ਮੁੱਦੇ 'ਤੇ ਆਪਣਾ ਯੂ-ਟਰਨ ਲਿਆ ਹੈ, ਟਰੰਪ ਨੇ ਸੰਕੇਤ ਦਿੱਤਾ ਕਿ ਉਹ ਚੀਨ 'ਤੇ ਲਗਾਏ ਗਏ ਟੈਰਿਫ ਨੂੰ ਘਟਾ ਸਕਦੇ ਹਨ। ਉਸਨੇ ਮੰਨਿਆ ਕਿ ਮੌਜੂਦਾ ਟੈਰਿਫ ਦਰਾਂ ਇੰਨੀਆਂ ਉੱਚੀਆਂ ਹਨ ਕਿ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਨੇ ਇੱਕ ਦੂਜੇ ਨਾਲ ਵਪਾਰ ਕਰਨਾ ਬੰਦ ਕਰ ਦਿੱਤਾ ਹੈ।
ਟਰੰਪ ਨੇ ਐਨਬੀਸੀ ਦੇ ਇੱਕ ਸ਼ੋਅ ਵਿੱਚ ਕਿਹਾ ਕਿ ਮੈਂ ਕਿਸੇ ਵੀ ਸਮੇਂ ਚੀਨ 'ਤੇ ਟੈਕਸ ਘੱਟ ਕਰਾਂਗਾ, ਕਿਉਂਕਿ ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਨਾਲ ਵਪਾਰ ਕਰਨਾ ਸੰਭਵ ਨਹੀਂ ਹੋਵੇਗਾ ਅਤੇ ਉਹ ਕਾਰੋਬਾਰ ਕਰਨਾ ਚਾਹੁੰਦੇ ਹਨ।ਟਰੰਪ ਨੇ ਸੰਕੇਤ ਦਿੱਤਾ ਕਿ ਚੀਨ ਦੀ ਅਰਥਵਿਵਸਥਾ ਇਸ ਸਮੇਂ ਸੰਕਟ ਵਿੱਚ ਹੈ। ਉਥੇ ਫੈਕਟਰੀਆਂ ਵਿੱਚ ਕੰਮ 2023 ਤੋਂ ਬਾਅਦ ਸਭ ਤੋਂ ਮਾੜੀ ਹਾਲਤ ਵਿੱਚ ਹੈ। ਨਿਰਯਾਤ ਆਰਡਰ ਵਿੱਚ ਵੀ ਕਾਫੀ ਗਿਰਾਵਟ ਆਈ ਹੈ।
ਆਪਣੀ ਅਮਰੀਕਾ ਫਸਟ ਨੀਤੀ ਦੇ ਤਹਿਤ, ਟਰੰਪ ਨੇ ਅਮਰੀਕਾ ਨੂੰ ਸਮਾਨ ਵੇਚਣ ਵਾਲੇ ਸਾਰੇ ਦੇਸ਼ਾਂ 'ਤੇ 10% ਟੈਰਿਫ ਲਗਾਇਆ ਸੀ। ਪਰ, ਚੀਨ 'ਤੇ ਟੈਰਿਫ 20 ਅਪ੍ਰੈਲ ਨੂੰ ਵਧਾ ਕੇ 145% ਕਰ ਦਿੱਤਾ ਗਿਆ ਸੀ। ਬਦਲੇ ਵਿੱਚ, ਚੀਨ ਨੇ ਵੀ ਅਮਰੀਕੀ ਸਮਾਨ 'ਤੇ 125% ਤੱਕ ਦਾ ਟੈਰਿਫ ਲਗਾਇਆ ਸੀ।ਹੁਣ ਦੇਖਣਾ ਹੋਵੇਗਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਦੋਂ ਟੈਰਿਫ਼ ਵਿੱਚ ਕਮੀ ਕਰਦੇ ਹਨ।
Get all latest content delivered to your email a few times a month.