ਤਾਜਾ ਖਬਰਾਂ
5 ਮਈ – ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕੇਂਦਰ ਅਤੇ ਹਰਿਆਣਾ ਵੱਲੋਂ ਪਾਣੀ ਮੁੱਦੇ 'ਤੇ ਪੰਜਾਬ 'ਤੇ ਪਾਏ ਜਾ ਰਹੇ ਦਬਾਅ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਮਨੁੱਖਤਾ ਦੇ ਨਾਤੇ 4,000 ਕਿਊਸਿਕ ਪਾਣੀ ਹਰਿਆਣਾ ਨੂੰ ਦਿੱਤਾ, ਪਰ ਹੁਣ ਪੰਜਾਬ ਦੀ ਬਾਂਹ ਮਰੋੜੀ ਜਾ ਰਹੀ ਹੈ।
ਅਰੋੜਾ ਨੇ ਇਤਿਹਾਸਿਕ ਪੱਛੋਕੜ ਦਿੱਂਦਿਆਂ ਦੱਸਿਆ ਕਿ 12 ਜੂਨ 1977 ਨੂੰ ਚੋਣਾਂ ਤੋਂ ਬਾਅਦ ਪੰਜਾਬ 'ਚ ਅਕਾਲੀ ਦਲ ਦੀ ਅਤੇ ਹਰਿਆਣਾ 'ਚ ਚੌਧਰੀ ਦੇਵੀ ਲਾਲ ਦੀ ਸਰਕਾਰ ਬਣੀ। ਅਕਾਲੀ ਦਲ ਨੇ ਪੁਨਰਗਠਨ ਐਕਟ ਦੇ ਖਿਲਾਫ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਕਾਇਆ, ਪਰ ਉਨ੍ਹਾਂ ਦੇ ਰਾਜ ਦੌਰਾਨ ਹੀ ਐਸ.ਵਾਈ.ਐਲ. ਨਹਿਰ ਲਈ ਜ਼ਮੀਨ ਦੀ ਨੋਟੀਫਿਕੇਸ਼ਨ ਹੋਈ।
ਉਨ੍ਹਾਂ ਦੱਸਿਆ ਕਿ 1981 'ਚ ਕਾਂਗਰਸ ਸਰਕਾਰ ਆਉਣ 'ਤੇ ਕੇਸ ਵਾਪਸ ਲੈ ਲਿਆ ਗਿਆ। ਅਰੋੜਾ ਮੁਤਾਬਕ 1955 ਤੋਂ ਪੰਜਾਬ ਨਾਲ ਧੱਕਾ ਹੋ ਰਿਹਾ ਹੈ। ਰਾਜਸਥਾਨ 60% ਪਾਣੀ ਰਾਇਲਟੀ ਤੋਂ ਬਿਨਾਂ ਲੈ ਰਿਹਾ ਹੈ, ਜਦਕਿ ਉਸ ਦੀ ਨਰਮਦਾ ਤੋਂ ਪਾਣੀ ਦੀ ਮੰਗ 1972 'ਚ ਰੱਦ ਹੋ ਚੁਕੀ ਹੈ।
ਉਨ੍ਹਾਂ ਸਵਾਲ ਉਠਾਇਆ ਕਿ ਜਦ ਰਾਜਸਥਾਨ ਨੂੰ ਨਰਮਦਾ ਦਾ ਪਾਣੀ ਨਹੀਂ ਮਿਲ ਸਕਦਾ ਤਾਂ ਉਹ ਪੰਜਾਬ ਦਾ ਪਾਣੀ ਕਿਵੇਂ ਲੈ ਸਕਦਾ ਹੈ।
Get all latest content delivered to your email a few times a month.