ਤਾਜਾ ਖਬਰਾਂ
ਲੁਧਿਆਣਾ, 29 ਅਪ੍ਰੈਲ: ਗੈਰ-ਕਾਨੂੰਨੀ ਉਸਾਰੀਆਂ 'ਤੇ ਸਖ਼ਤ ਕਾਰਵਾਈ ਕਰਦੇ ਹੋਏ, ਨਗਰ ਨਿਗਮ ਨੇ ਮਾਲ ਰੋਡ 'ਤੇ ਧੌਲਾਗਿਰੀ ਅਪਾਰਟਮੈਂਟਸ ਵਿੱਚ ਸੁਨੀਲ ਮੜੀਆ ਗਰੁੱਪ ਦੇ ਗੈਰ-ਕਾਨੂੰਨੀ ਦਫਤਰ ਬਲਾਕ ਨੂੰ ਸੀਲ ਕਰ ਦਿੱਤਾ, ਕਿਉਂਕਿ ਮਾਲਕ ਨੇ ਗੈਰ-ਕਾਨੂੰਨੀ ਤੌਰ 'ਤੇ ਰਿਹਾਇਸ਼ੀ ਬਲਾਕ ਨੂੰ ਦਫਤਰ ਬਲਾਕ ਵਿੱਚ ਬਦਲ ਦਿੱਤਾ ਸੀ।
ਇਸ ਤੋਂ ਇਲਾਵਾ ਕਿਚਲੂ ਨਗਰ ਵਿੱਚ ਇੱਕ ਪਾਰਕ ਵਿੱਚ ਗੈਰ-ਕਾਨੂੰਨੀ ਤੌਰ ਤੇ ਖੁੱਲ੍ਹਣ ਵਾਲੇ ਮੜੀਆ ਦੇ ਘਰ ਦੇ ਪਿਛਲੇ ਪਾਸੇ ਸਥਿਤ ਗੇਟ ਨੂੰ ਵੀ ਨਗਰ ਨਿਗਮ ਵੱਲੋਂ ਬੰਦ/ਸੀਲ ਕਰ ਦਿੱਤਾ ਗਿਆ ਹੈ।
ਨਗਰ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਬਿਲਡਿੰਗ ਬ੍ਰਾਂਚ ਦੀਆਂ ਟੀਮਾਂ ਨਿਯਮਤ ਤੌਰ 'ਤੇ ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਕਾਰਵਾਈ ਕਰ ਰਹੀਆਂ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਮੁਹਿੰਮ ਜਾਰੀ ਰਹੇਗੀ।
Get all latest content delivered to your email a few times a month.