IMG-LOGO
ਹੋਮ ਪੰਜਾਬ: ਭਾਰਤ ਦੇ ਰਾਸ਼ਟਰਪਤੀ ਨੇ ਪੰਜਾਬ ਦੇ ਭਾਈ ਹਰਜਿੰਦਰ ਸਿੰਘ ਨੂੰ...

ਭਾਰਤ ਦੇ ਰਾਸ਼ਟਰਪਤੀ ਨੇ ਪੰਜਾਬ ਦੇ ਭਾਈ ਹਰਜਿੰਦਰ ਸਿੰਘ ਨੂੰ ਕਲਾ ਤੇ ਸ਼੍ਰੀ ਓਂਕਾਰ ਸਿੰਘ ਪਾਹਵਾ ਨੂੰ ਵਣਜ ਅਤੇ ਉਦਯੋਗ ਦੇ ਖੇਤਰ 'ਚ ਪਦਮ ਸ਼੍ਰੀ...

Admin User - Apr 29, 2025 05:47 PM
IMG

 ਚੰਡੀਗੜ੍ਹ - ਭਾਰਤ ਦੇ ਰਾਸ਼ਟਰਪਤੀ ਨੇ ਸੋਮਵਾਰ ਨਵੀਂ ਦਿੱਲੀ ਵਿੱਚ ਆਯੋਜਿਤ ਇੱਕ ਸਿਵਲ ਇਨਵੈਸਟੀਚਰ ਸਮਾਰੋਹ ਵਿੱਚ ਪੰਜਾਬ ਦੇ ਭਾਈ ਹਰਜਿੰਦਰ ਸਿੰਘ ਜੀ ਨੂੰ ਕਲਾ ਅਤੇ ਸ਼੍ਰੀ ਓਂਕਾਰ ਸਿੰਘ ਪਾਹਵਾ ਨੂੰ ਵਣਜ ਅਤੇ ਉਦਯੋਗ ਦੇ ਖੇਤਰ ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ।

ਪੁਰਸਕਾਰ ਜੇਤੂਆਂ ਦੇ ਜੀਵਨ ਅਤੇ ਕੰਮਾਂ ਦਾ ਸੰਖੇਪ ਵੇਰਵਾ ਹੇਠਾਂ ਦਿੱਤਾ ਗਿਆ ਹੈ -

ਭਾਈ ਹਰਜਿੰਦਰ ਸਿੰਘ ਜੀ

ਭਾਈ ਹਰਜਿੰਦਰ ਸਿੰਘ ਜੀ (ਸ੍ਰੀਨਗਰ ਵਾਲੇ) ਇੱਕ ਮਨਮੋਹਕ ਅਤੇ ਕੁਸ਼ਲ ਕੀਰਤਨ ਗਾਇਕ ਹਨ। ਗੁਰਬਾਣੀ ਕੀਰਤਨ ਵਿੱਚ ਉਨ੍ਹਾਂ ਨੇ ਪ੍ਰਾਚੀਨ ਰਾਗਾਂ ਅਤੇ ਰੀਤੀ-ਰਿਵਾਜ਼ਾਂ ਨੂੰ ਮੁੜ ਸੁਰਜੀਤ ਕਰਕੇ, ਨਵੀਆਂ ਰਚਨਾਵਾਂ ਗਾ ਕੇ ਅਤੇ ਵਿਸ਼ੇਸ਼ਣਾਤਮਕ ਸ਼ਬਦ ਲੜੀਆਂ ਰਿਕਾਰਡ ਕਰਕੇ ਆਪਣੀ ਅਲੱਗ ਪਹਿਚਾ ਬਣਾਈ ਹੈ।


01 ਅਪ੍ਰੈਲ 1958 ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬੱਲਾਰਹ ਵਾਲ ਪਿੰਡ ਵਿੱਚ ਜਨਮੇ, ਭਾਈ ਹਰਜਿੰਦਰ ਸਿੰਘ ਜੀ ਨੇ ਵਰ੍ਹੇ 1975 ਵਿੱਚ ਗਵਰਨਮੈਂਟ ਹਾਈ ਸਕੂਲ, ਮਾੜੀ ਬੁਚੀਆਂ (ਗੁਰਦਾਸਪੁਰ) ਤੋਂ ਮੈਟ੍ਰਿਕ ਦੀ ਪੜ੍ਹਾਈ ਪੂਰੀ ਕੀਤੀ। ਉਨ੍ਹਾਂ ਨੇ ਗੁਰਮਤ ਗਿਆਨ ਅਤੇ ਸੰਗੀਤ ਦੀ ਸਿੱਖਿਆ ਪ੍ਰਾਪਤ ਕਰਨ ਲਈ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿੱਚ ਦਾਖਲਾ ਲਿਆ। ਤਿੰਨ ਵਰ੍ਹਿਆਂ ਤੱਕ ਗੁਰਮਤ ਸਾਹਿਤ ਅਤੇ ਰਾਗਾਂ ਦੇ ਸੁਮੇਲ ਦਾ ਅਧਿਐਨ ਕਰਨ ਤੋਂ ਬਾਅਦ ਉਨ੍ਹਾਂ ਨੇ ਨਿਰਸੁਆਰਥ ਕੀਰਤਨ ਲਈ ਖੁਦ ਨੂੰ ਸਮਰਪਿਤ ਕਰ ਦਿੱਤਾ।

ਵਰ੍ਹੇ 1980 ਤੋਂ 1983 ਤੱਕ ਭਾਈ ਹਰਜਿੰਦਰ ਸਿੰਘ ਜੀ ਨੇ ਸ੍ਰੀਨਗਰ (ਜੰਮੂ ਅਤੇ ਕਸ਼ਮੀਰ) ਵਿੱਚ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਅਮੀਰਾ ਕਦਲ ਵਿੱਚ ਹਜ਼ੂਰੀ ਰਾਗੀ ਦੇ ਰੂਪ ਵਿੱਚ ਸੇਵਾ ਕੀਤੀ। ਭਾਈ ਹਰਜਿੰਦਰ ਸਿੰਘ ਜੀ ਨੇ ਵਰ੍ਹੇ 1983 ਤੋਂ 1987 ਤੱਕ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਬਜ਼ੀ ਮੰਡੀ, ਲੁਧਿਆਣਾ ਵਿੱਚ ਅਤੇ ਵਰ੍ਹੇ 1987 ਤੋਂ 1989 ਤੱਕ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਕਲਗੀਧਰ, ਲੁਧਿਆਣਾ ਵਿੱਚ ਹਜ਼ੂਰੀ ਰਾਗੀ ਦੇ ਰੂਪ ਵਿੱਚ ਸੇਵਾ ਕੀਤੀ। ਇਸ ਤੋਂ ਬਾਅਦ ਉਹ ਹੁਣ ਤੱਕ ਸੁੰਤਤਰ ਕੀਰਤਨ ਸੇਵਾ ਲਈ ਸਮਰਪਿਤ ਹਨ। ਉਨ੍ਹਾਂ ਨੇ ਵਰ੍ਹੇ 1985 ਵਿੱਚ ਆਪਣੀ ਪਹਿਲੀ ਰਿਕੋਡਿਡ ਆਡੀਓ ਕੈਸੇਟ “ਸਭ ਦੇਸ਼ ਪਰਾਇਆ” ਪੇਸ਼ ਕੀਤੀ। ਹੁਣ ਤੱਕ ਉਨ੍ਹਾਂ ਨੇ 700 ਤੋਂ ਵੱਧ ਗੁਰਬਾਨੀ ਸ਼ਬਦ ਰਿਕਾਰਡ ਕੀਤੇ ਹਨ। ਉਨ੍ਹਾਂ ਨੇ ਵਰ੍ਹੇ 1986 ਤੋਂ ਸ਼੍ਰੀ ਹਰਮੰਦਿਰ ਸਾਹਿਬ ਅੰਮ੍ਰਿਤਸਰ (ਪੰਜਾਬ) ਵਿੱਚ ਨਿਸ਼ਕਾਮ  ਕੀਰਤਨੀਏ ਦੇ ਰੂਪ ਵਿੱਚ ਵੀ ਨਿਯਮਿਤ ਸੇਵਾ ਕੀਤੀ ਹੈ। ਆਪਣੇ ਧਾਰਮਿਕ ਉਪਦੇਸ਼ਾਂ ਦੇ ਮਾਧਿਅਮ ਨਾਲ ਉਨ੍ਹਾਂ ਨੇ ਕਈ ਸ਼ਰਧਾਲੂਆਂ ਦੇ ਜੀਵਨ ਨੂੰ ਬਦਲ ਦਿੱਤਾ ਹੈ ਅਤੇ ਉਨ੍ਹਾਂ ਨੂੰ ਜੀਵਨ ਵਿੱਚ ਸਹੀ ਮਾਰਗ ‘ਤੇ ਚਲਣ ਲਈ ਮਾਰਗਦਰਸ਼ਨ ਕੀਤਾ ਹੈ।

ਭਾਈ ਹਰਜਿੰਦਰ ਸਿੰਘ ਜੀ ਵਾਤਾਵਰਣ ਸੰਭਾਲ ਦੇ ਖੇਤਰ ਵਿੱਚ ਵੀ ਮੋਹਰੀ ਰਹੇ ਹਨ। ਉਹ ਪਹਿਲੇ ਸਿੱਖ ਗੁਰੂ, ਗੁਰੂ ਨਾਨਕ ਦੇਵ ਜੀ ਦੇ ਉਪਦੇਸ਼, "ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ" (ਹਵਾ ਗੁਰੂ ਹੈ, ਪਾਣੀ ਪਿਤਾ ਹੈ, ਅਤੇ ਧਰਤੀ ਮਾਤਾ ਹੈ) ਵਿੱਚ ਅਟੁੱਟ ਵਿਸ਼ਵਾਸ ਰੱਖਦੇ ਹਨ। ਆਪਣੇ "ਭਾਈ ਲੱਧਾ ਜੀ ਪਰਉਪਕਾਰੀ ਸੰਗਠਨ" ਰਾਹੀਂ, ਉਹ ਸਮਾਜਿਕ ਕਾਰਜਾਂ ਵਿੱਚ ਸਰਗਰਮੀ ਨਾਲ ਜੁੜੇ ਹੋਏ ਹਨ, ਜਿੱਥੇ ਸਾਰੇ ਧਰਮਾਂ ਦੇ ਜ਼ਰੂਰਤਮੰਦਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਉਹ ਧੰਨ ਗੁਰੂ ਰਾਮਦਾਸ ਲੰਗਰ ਸੰਗਠਨ, ਹੁਸ਼ਿਆਰਪੁਰ ਦਾ ਕਾਰਜਕਾਰੀ ਮੈਂਬਰ ਵੀ ਹਨ ਜੋ ਪੰਜਾਬ ਦੇ ਸਾਰੇ ਸਰਕਾਰੀ ਸਿਵਿਲ ਹਸਪਤਾਲਾਂ ਵਿੱਚ ਰੋਜ਼ਾਨਾ 50000 ਤੋਂ ਵੱਧ ਲੋਕਾਂ ਨੂੰ ਮੁਫਤ ਭੋਜਨ (ਲੰਗਰ) ਪ੍ਰਦਾਨ ਕਰਵਾਉਂਦਾ ਹੈ।  ਭਾਈ ਹਰਜਿੰਦਰ ਸਿੰਘ ਜੀ ਨੂੰ ਕਈ ਧਾਰਮਿਕ ਸੰਗਠਨਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੱਭਿਆਚਾਰਕ ਮੰਚਾਂ, ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਵਰ੍ਹੇ 1991 ਵਿੱਚ, ਉਨ੍ਹਾਂ ਨੂੰ ਜਾਵੜੀ ਕਲਾਂ (ਲੁਧਿਆਣਾ) ਸਥਿਤ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਦੁਆਰਾ "ਅਦੁਤੀ ਗੁਰਮਤਿ ਸੰਗੀਤ ਪੁਰਸਕਾਰ" ਨਾਲ ਸਨਮਾਨਿਤ ਕੀਤਾ ਗਿਆ। ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ (ਰਜਿਸਟਰਡ), ਲੁਧਿਆਣਾ ਨੇ ਉਨ੍ਹਾਂ ਨੂੰ ਵਰ੍ਹੇ 1994 ਵਿੱਚ ਪ੍ਰੋ. ਮੋਹਨ ਸਿੰਘ ਮੈਮੋਰੀਅਲ ਕੀਰਤਨ ਸੇਵਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਵਰ੍ਹੇ 2002 ਵਿੱਚ, ਉਨ੍ਹਾਂ ਨੂੰ ਗੁਰਮਤਿ ਕੀਰਤਨ ਸੇਵਾ ਲਈ ਸਿਫਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਅਕਾਲ ਪੁਰਖ ਕੀ ਫੌਜ ਸੰਸਥਾ, ਅੰਮ੍ਰਿਤਸਰ ਨੇ ਉਨ੍ਹਾਂ ਨੂੰ ਵਰ੍ਹੇ 2003 ਵਿੱਚ "ਸਿੱਖ ਗੌਰਵ ਪੁਰਸਕਾਰ" ਨਾਲ ਸਨਮਾਨਿਤ ਕੀਤਾ। ਯੂਨਾਈਟਿਡ ਸਿੱਖ ਆਰਗੇਨਾਈਜ਼ੇਸ਼ਨ ਨੇ ਉਨ੍ਹਾਂ ਨੂੰ ਵਰ੍ਹੇ 2003 ਵਿੱਚ ਸਨਮਾਨਿਤ ਕੀਤਾ। ਪੰਜਾਬ ਦੇ ਭਾਸ਼ਾ ਵਿਭਾਗ ਨੇ  ਉਨ੍ਹਾਂ ਨੂੰ ਵਰ੍ਹੇ 2005 ਲਈ "ਸ਼੍ਰੋਮਣੀ ਰਾਗੀ ਪੁਰਸਕਾਰ" ਨਾਲ ਸਨਮਾਨਿਤ ਕੀਤਾ । ਵਰ੍ਹੇ 2011 ਵਿੱਚ ਉਨ੍ਹਾਂ ਨੂੰ "ਪੰਜਾਬ ਰਾਜ ਪੁਰਸਕਾਰ" ਨਾਲ ਸਨਮਾਨਿਤ ਕੀਤਾ ਗਿਆ ਸੀ। ਸਿੱਖ ਪੰਥ ਦੀ ਸਰਵਉੱਚ ਸੰਸਥਾ "ਸ਼੍ਰੀ ਅਕਾਲ ਤਖ਼ਤ ਸਾਹਿਬ" ਦੁਆਰਾ ਉਨ੍ਹਾਂ ਨੂੰ "ਸ਼੍ਰੋਮਣੀ ਪੰਥਕ ਰਾਗੀ" ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਸੀ। ਸੰਯੁਕਤ ਰਾਜ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਅਸੈਂਬਲੀ ਨੇ ਵੀ ਵਰ੍ਹੇ 2021 ਵਿੱਚ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤਾ। ਉਨ੍ਹਾਂ ਨੂੰ ਵੱਖ-ਵੱਖ ਧਾਰਮਿਕ ਸੰਗਠਨਾਂ ਦੁਆਰਾ 25 ਤੋਂ ਵੱਧ ਗੋਲਡ ਮੈਡਲ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

ਸ਼੍ਰੀ ਓਂਕਾਰ ਸਿੰਘ ਪਾਹਵਾ

ਐਵਨ ਸਾਈਕਲਜ਼ ਲਿਮਿਟੇਡ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸ਼੍ਰੀ ਓਂਕਾਰ ਸਿੰਘ ਪਾਹਵਾ ਇੱਕ ਦੂਰਦਰਸ਼ੀ ਨੇਤਾ ਹਨ ਜਿਨ੍ਹਾਂ ਦੇ ਰਣਨੀਤਕ ਇਨੋਵੇਸ਼ਨਸ ਨੇ ਭਾਰਤ ਵਿੱਚ ਸਾਈਕਲਿੰਗ ਉਦਯੋਗ ਨੂੰ ਕਾਫ਼ੀ ਅੱਗੇ ਵਧਾਇਆ ਹੈ। ਉਨ੍ਹਾਂ ਦੀ ਅਗਵਾਈ ਹੇਠ, ਐਵਨਸਾਈਕਲਜ਼ ਨੇ ਗੁਣਵੱਤਾ ਅਤੇ ਇਨੋਵੇਸ਼ਨ ਲਈ ਨਵੇਂ ਮਾਪਦੰਡ ਸਥਾਪਿਤ ਕੀਤੇ ਹਨ, ਅਤੇ ਆਪਣੇ ਆਪ ਨੂੰ ਪਰੰਪਰਾਗਤ ਅਤੇ ਇਲੈਕਟ੍ਰਿਕ ਸਾਈਕਲਿੰਗ ਦੋਵਾਂ ਵਿੱਚ ਵਿਸ਼ਵਵਿਆਪੀ ਸ਼ਕਤੀ ਵਜੋਂ ਸਥਾਪਿਤ ਕੀਤਾ ਹੈ। ਉਨ੍ਹਾਂ ਦੀਆਂ ਪਹਿਲਕਦਮੀਆਂ ਨੇ ਐਵਨ ਸਾਈਕਲਜ਼ ਨੂੰ ਭਾਰਤ ਦੇ ਟੌਪ ਸਾਈਕਲ ਬ੍ਰਾਂਡਾਂ ਵਿੱਚੋਂ ਇੱਕ ਵਿੱਚ ਬਦਲਣ ਵਿੱਚ ਮਦਦ ਕੀਤੀ ਹੈ, ਜੋ ਹੁਣ 80 ਤੋਂ ਵੱਧ ਦੇਸ਼ਾਂ ਵਿੱਚ ਮੌਜੂਦ ਹੈ, ਅਤੇ ਵਿਆਪਕ ਉਦਯੋਗ ਨੂੰ ਆਕਾਰ ਦੇਣ ਵਿੱਚ ਉਨ੍ਹਾਂ ਦਾ ਯੋਗਦਾਨ ਬੁਨਿਆਦੀ ਰਿਹਾ ਹੈ।

 10 ਅਗਸਤ, 1952 ਨੂੰ ਐਵਨ ਸਾਈਕਲਜ਼ ਦੀ ਸਥਾਪਨਾ ਕਰਨ ਵਾਲੇ ਪਰਿਵਾਰ ਵਿੱਚ ਜਨਮੇ ਸ਼੍ਰੀ ਪਾਹਵਾ ਛੋਟੀ ਉਮਰ ਤੋਂ ਹੀ ਇਨੋਵੇਸ਼ਨ ਦੀ ਪਰੰਪਰਾ ਵਿੱਚ ਡੁੱਬੇ ਹੋਏ ਸਨ। ਉਨ੍ਹਾਂ ਨੇ ਵਰ੍ਹੇ 1973 ਵਿੱਚ ਲੁਧਿਆਣਾ  ਦੇ ਸਰਕਾਰੀ ਕਾਲਜ ਤੋਂ ਆਰਟਸ ਵਿੱਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ। ਉਨ੍ਹਾਂ ਦੇ ਸ਼ੁਰੂਆਤੀ ਅਨੁਭਵ ਅਤੇ ਸ਼ੁਰੂ ਤੋਂ ਹੀ ਮਾਰਕੀਟ ਗਤੀਸ਼ੀਲਤਾ ਦੀ ਡੂੰਘੀ ਸਮਝ ਨੇ ਉਨ੍ਹਾਂ ਨੂੰ ਮਹੱਤਵਪੂਰਨ ਭੂਮਿਕਾਵਾਂ ਲਈ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਜਿਸ ਨੇ ਸਾਈਕਲਿੰਗ ਉਦਯੋਗ ਨੂੰ ਅੱਗੇ ਵਧਾਇਆ ਹੈ।

ਪਿਛਲੇ ਪੰਜ ਦਹਾਕਿਆਂ ਤੋਂ ਸ਼੍ਰੀ ਪਾਹਵਾ ਦੀ ਨਿਗਰਾਨੀ ਹੇਠ ਨਾ ਸਿਰਫ਼ ਐਵਨ ਸਾਈਕਲਜ਼ ਦੀ ਪਹੁੰਚ ਦਾ ਵਿਸਥਾਰ ਹੋਇਆ ਹੈ, ਸਗੋਂ  ਇਸ ਦੀ ਉਤਪਾਦ ਰੇਂਜ ਵਿੱਚ ਵੀ ਵਿਭਿੰਨਤਾ ਆਈ ਹੈ, ਜਿਸ ਨਾਲ ਵਿਸ਼ਵ ਬਜ਼ਾਰ ֲ‘ਤੇ ਮਹੱਤਵਪੂਰਨ ਪ੍ਰਭਾਵ ਪਿਆ ਹੈ। ਉਨ੍ਹਾਂ ਦੀ ਅਗਵਾਈ ਨੇ ਅਤਿ-ਆਧੁਨਿਕ ਡਿਜ਼ਾਈਨਾਂ ਅਤੇ ਉੱਨਤ ਟੈਕਨੋਲੋਜੀਆਂ ਨੂੰ ਏਕੀਕ੍ਰਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਜਿਸ ਨਾਲ ਭਾਰਤੀ ਸਾਈਕਲਿੰਗ ਉਦਯੋਗ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਆਲ ਇੰਡੀਆ ਸਾਈਕਲ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਉਨ੍ਹਾਂ ਦਾ ਕਾਰਜਕਾਲ ਅਤੇ ਉਦਯੋਗ-ਸਬੰਧਿਤ ਵੱਖ-ਵੱਖ ਕੰਪਨੀਆਂ ਵਿੱਚ ਉਨ੍ਹਾਂ ਦੀ ਡਾਇਰੈਟਰਸ਼ਿਪ ਉਦਯੋਗ ਵਿੱਚ ਉਨ੍ਹਾਂ ਦੀ ਪ੍ਰਭਾਵਸ਼ਾਲੀ ਭੂਮਿਕਾ ਨੂੰ ਰੇਖਾਂਖਿਤ ਕਰਦੇ ਹਨ।

ਸ਼੍ਰੀ ਪਾਹਵਾ ਭਾਈਚਾਰਕ ਸੇਵਾ ਲਈ ਵੀ ਬਹੁਤ ਜ਼ਿਆਦਾ ਸਮਰਪਿਤ ਹਨ। ਕੌਸ਼ਲਿਆ ਦੇਵੀ ਪਾਹਵਾ ਟਰੱਸਟ ਰਾਹੀਂ, ਉਹ ਸਿਹਤ ਅਤੇ ਸਿੱਖਿਆ ਸਬੰਧੀ ਪਹਿਲਕਦਮੀਆਂ ਲਈ ਸਹਾਇਤਾ ਦਿੰਦੇ ਹਨ,ਜਿਸ ਨਾਲ ਉਨ੍ਹਾਂ ਦੇ ਭਾਈਚਾਰੇ ਦੇ ਅੰਦਰ ਅਤੇ ਬਾਹਰ ਲੋਕਾਂ ਦੇ ਜੀਵਨ ਵਿੱਚ ਸੁਧਾਰ ਹੁੰਦਾ ਹੈ।

ਸ਼੍ਰੀ ਪਾਹਵਾ ਨੇ ਆਪਣੇ ਯੋਗਦਾਨ ਲਈ ਕਈ ਪੁਰਸਕਾਰ ਜਿੱਤੇ ਹਨ, ਜਿਨ੍ਹਾਂ ਵਿੱਚ ਵਰ੍ਹੇ 2022 ਵਿੱਚ "ਪੰਜਾਬ ਉਦਯੋਗ ਰਤਨ" ਪੁਰਸਕਾਰ ਅਤੇ "ਵਰ੍ਹੇ ਦੇ ਪ੍ਰਤਿਸ਼ਠਿਤ ਉੱਦਮੀ" ਪੁਰਸਕਾਰ ਸ਼ਾਮਲ ਹਨ। ਵਰ੍ਹੇ 2023 ਵਿੱਚ, ਉਨ੍ਹਾਂ ਨੂੰ ਐੱਲਐੱਮਏ - ਸਤ ਪਾਲ ਮਿੱਤਲ ਲਾਈਫਟਾਈਮ ਅਚੀਵਮੈਂਟ ਐਵਾਰਡ ਮਿਲਿਆ। ਆਮ ਆਦਮੀ ਦੇ ਸੁਪਨੇ ਨੂੰ ਹਕੀਕਤ ਵਿੱਚ ਬਦਲਣ, ਸਾਈਕਲਿੰਗ ਨੂੰ ਵਧੇਰੇ ਪਹੁੰਚਯੋਗ ਅਤੇ ਕਿਫਾਇਤੀ ਬਣਾਉਣ, ਜਿਸ ਨਾਲ ਗਤੀਸ਼ੀਲਤਾ ਵਧੀ ਹੈ ਅਤੇ ਟਿਕਾਊ ਆਵਾਜਾਈ ਸਮਾਧਾਨ ਨੂੰ ਹੁਲਾਰਾ ਮਿਲਿਆ ਹੈ, ਦੀ ਨੀਂਹ ਰੱਖਣ ਵਿੱਚ ਉਨ੍ਹਾਂ ਦੀ ਭੂਮਿਕਾ ਅਨਮੋਲ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.