IMG-LOGO
ਹੋਮ ਰਾਸ਼ਟਰੀ: 🔵 ਪਟਿਆਲਾ ਹਾਊਸ ਕੋਰਟ ਨੇ ਤਹੱਵੁਰ ਰਾਣਾ ਦੀ ਹਿਰਾਸਤ 'ਤੇ...

🔵 ਪਟਿਆਲਾ ਹਾਊਸ ਕੋਰਟ ਨੇ ਤਹੱਵੁਰ ਰਾਣਾ ਦੀ ਹਿਰਾਸਤ 'ਤੇ ਆਪਣਾ ਫੈਸਲਾ ਰੱਖਿਆ ਰਾਖਵਾਂ, NIA ਨੇ 12 ਦਿਨਾਂ ਲਈ ਰਿਮਾਂਡ ਵਧਾਉਣ ਦੀ ਕੀਤੀ ਸੀ ਮੰਗ

Admin User - Apr 28, 2025 03:56 PM
IMG

ਨਵੀਂ ਦਿੱਲੀ- ਮੁੰਬਈ 'ਚ 26 ਨਵੰਬਰ 2008 ਨੂੰ ਹੋਏ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਤਹੱਵੁਰ ਹੁਸੈਨ ਰਾਣਾ ਨੂੰ ਅੱਜ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਦੀ ਹਿਰਾਸਤ 12 ਦਿਨਾਂ ਲਈ ਵਧਾਉਣ ਦੀ NIA ਦੀ ਪਟੀਸ਼ਨ 'ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਅੱਜ ਰਾਣਾ ਦੀ 18 ਦਿਨਾਂ ਦੀ ਹਿਰਾਸਤ ਖ਼ਤਮ ਹੋਣ ਵਾਲੀ ਸੀ। NIA ਨੇ ਉਸ ਦਾ ਰਿਮਾਂਡ ਵਧਾਉਣ ਦੀ ਮੰਗ ਕੀਤੀ ਸੀ।

ਦੱਸਣਯੋਗ ਹੈ ਕਿ ਤਹੱਵੁਰ ਹੁਸੈਨ ਰਾਣਾ ਨੂੰ 10 ਅਪ੍ਰੈਲ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਅਮਰੀਕਾ ਤੋਂ ਭਾਰਤ ਲਿਆਂਦਾ ਗਿਆ ਸੀ।ਰਾਣਾ ਦੀ ਸਪੁਰਦਗੀ ਟਾਪ-ਸੀਕ੍ਰੇਟ ਮਿਸ਼ਨ 'ਆਪ੍ਰੇਸ਼ਨ ਰਾਣਾ' ਤਹਿਤ ਹੋਈ ਸੀ। ਉਹ 26/11 ਹਮਲੇ ਦੇ ਮੁੱਖ ਸਾਜ਼ਿਸ਼ਕਾਰ ਡੇਵਿਡ ਕੋਲਮੈਨ ਹੈਡਲੀ ਉਰਫ ਦਾਊਦ ਗਿਲਾਨੀ ਦਾ ਕਰੀਬੀ ਹੈ ਅਤੇ ਅਮਰੀਕੀ ਨਾਗਰਿਕ ਹੈ।ਭਾਰਤ ਲਿਆਉਣ ਤੋਂ ਬਾਅਦ ਉਸ ਨੂੰ 10 ਅਪ੍ਰੈਲ ਨੂੰ ਹੀ ਵਿਸ਼ੇਸ਼ ਐਨਆਈਏ ਜੱਜ ਚੰਦਰਜੀਤ ਸਿੰਘ ਦੀ ਬੈਂਚ ਸਾਹਮਣੇ ਪੇਸ਼ ਕੀਤਾ ਗਿਆ ਸੀ। ਦੇਰ ਰਾਤ ਤੱਕ ਚੱਲੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਉਸ ਨੂੰ 18 ਦਿਨਾਂ ਲਈ ਹਿਰਾਸਤ ਵਿੱਚ ਭੇਜ ਦਿੱਤਾ।

ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਪਿਛਲੇ 18 ਦਿਨਾਂ ਤੋਂ ਦਿੱਲੀ ਦੇ ਐਨਆਈਏ ਦਫ਼ਤਰ ਵਿੱਚ ਤਹਾਵਰ ਰਾਣਾ ਤੋਂ ਪੁੱਛਗਿੱਛ ਕਰ ਰਹੀ ਸੀ। ਅਧਿਕਾਰੀਆਂ ਨੇ ਕਿਹਾ ਕਿ ਰਾਣਾ ਟਾਲਮਟੋਲ ਕਰਦਾ ਰਿਹਾ ਅਤੇ ਸਹਿਯੋਗ ਨਹੀਂ ਕਰ ਰਿਹਾ ਸੀ। NIA ਰਾਣਾ ਦੀ ਹਿਰਾਸਤ ਦੌਰਾਨ ਪੁੱਛਗਿੱਛ ਦੀ ਰੋਜ਼ਾਨਾ ਡਾਇਰੀ ਵੀ ਤਿਆਰ ਕਰ ਰਹੀ ਹੈ। ਰਾਣਾ ਨੂੰ ਅਮਰੀਕੀ ਏਜੰਸੀ ਐਫਬੀਆਈ ਨੇ ਅਕਤੂਬਰ 2009 ਵਿੱਚ ਸ਼ਿਕਾਗੋ, ਅਮਰੀਕਾ ਵਿੱਚ ਗ੍ਰਿਫ਼ਤਾਰ ਕੀਤਾ ਸੀ। ਉਸ 'ਤੇ ਮੁੰਬਈ ਅਤੇ ਕੋਪਨਹੇਗਨ 'ਚ 26/11 ਨੂੰ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਲਈ ਜ਼ਰੂਰੀ ਸਮੱਗਰੀ ਮੁਹੱਈਆ ਕਰਵਾਉਣ ਦਾ ਦੋਸ਼ ਸੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.