ਤਾਜਾ ਖਬਰਾਂ
ਨਵੀਂ ਦਿੱਲੀ- ਜੋਸ ਬਟਲਰ ਦੀਆਂ 97 ਦੌੜਾਂ ਦੀ ਮਦਦ ਨਾਲ ਗੁਜਰਾਤ ਟਾਈਟਨਜ਼ ਨੇ ਦਿੱਲੀ ਕੈਪੀਟਲਜ਼ ਨੂੰ 7 ਵਿਕਟਾਂ ਨਾਲ ਹਰਾਇਆ। ਗੁਜਰਾਤ ਨੇ ਸੈਸ਼ਨ 'ਚ 5ਵੀਂ ਜਿੱਤ ਦਰਜ ਕੀਤੀ, ਜਦਕਿ ਦਿੱਲੀ ਨੂੰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ। ਪ੍ਰਸਿਧ ਕ੍ਰਿਸ਼ਨ ਨੇ 4 ਵਿਕਟਾਂ ਲਈਆਂ। ਬਟਲਰ ਨੇ ਸ਼ੇਰਫੇਨ ਰਦਰਫੋਰਡ ਨਾਲ ਵੀ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ।
ਗੁਜਰਾਤ ਨੇ ਸ਼ੁੱਕਰਵਾਰ ਨੂੰ ਨਰਿੰਦਰ ਮੋਦੀ ਸਟੇਡੀਅਮ 'ਚ ਗੇਂਦਬਾਜ਼ੀ ਦੀ ਚੋਣ ਕੀਤੀ। ਦਿੱਲੀ ਨੇ 8 ਵਿਕਟਾਂ ਗੁਆ ਕੇ 203 ਦੌੜਾਂ ਬਣਾਈਆਂ। ਗੁਜਰਾਤ ਨੇ 20ਵੇਂ ਓਵਰ ਵਿੱਚ ਸਿਰਫ਼ 3 ਵਿਕਟਾਂ ਦੇ ਨੁਕਸਾਨ ’ਤੇ ਟੀਚਾ ਹਾਸਲ ਕਰ ਲਿਆ। 97 ਦੌੜਾਂ ਬਣਾਉਣ ਵਾਲੇ ਬਟਲਰ ਨੂੰ ਪਲੇਅਰ ਆਫ ਦਿ ਮੈਚ ਦਾ ਐਵਾਰਡ ਦਿੱਤਾ ਗਿਆ।
Get all latest content delivered to your email a few times a month.