ਤਾਜਾ ਖਬਰਾਂ
ਚੰਡੀਗੜ੍ਹ- ਆਈਪੀਐਲ ਦੇ 34ਵੇਂ ਮੈਚ ਵਿੱਚ ਪੰਜਾਬ ਕਿੰਗਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 5 ਵਿਕਟਾਂ ਨਾਲ ਹਰਾਇਆ। ਸ਼ੁੱਕਰਵਾਰ ਨੂੰ ਮੀਂਹ ਕਾਰਨ ਚਿੰਨਾਸਵਾਮੀ ਸਟੇਡੀਅਮ 'ਚ ਮੈਚ 14-14 ਓਵਰਾਂ ਦੇ ਫਾਰਮੈਟ 'ਚ ਖੇਡਿਆ ਗਿਆ। ਪੰਜਾਬ ਨੇ ਗੇਂਦਬਾਜ਼ੀ ਦੀ ਚੋਣ ਕੀਤੀ। ਆਰਸੀਬੀ ਨੇ 9 ਵਿਕਟਾਂ ਗੁਆ ਕੇ 95 ਦੌੜਾਂ ਬਣਾਈਆਂ। ਪੰਜਾਬ ਨੇ 12.1 ਓਵਰ ਵਿੱਚ ਟੀਚਾ ਹਾਸਲ ਕਰ ਲਿਆ।ਪੰਜਾਬ ਵੱਲੋਂ ਯੁਜਵੇਂਦਰ ਚਾਹਲ, ਮਾਰਕੋ ਜੈਨਸਨ, ਅਰਸ਼ਦੀਪ ਸਿੰਘ ਅਤੇ ਹਰਪ੍ਰੀਤ ਬਰਾੜ ਨੇ 2-2 ਵਿਕਟਾਂ ਲਈਆਂ। ਨੇਹਲ ਵਢੇਰਾ ਨੇ 19 ਗੇਂਦਾਂ 'ਤੇ 33 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ। ਬੈਂਗਲੁਰੂ ਵੱਲੋਂ ਟਿਮ ਡੇਵਿਡ ਨੇ ਅਰਧ ਸੈਂਕੜੇ ਦੀ ਪਾਰੀ ਖੇਡੀ। ਜੋਸ਼ ਹੇਜ਼ਲਵੁੱਡ ਨੇ 3 ਵਿਕਟਾਂ ਲਈਆਂ।
Get all latest content delivered to your email a few times a month.