ਤਾਜਾ ਖਬਰਾਂ
IPL ਦੇ 32ਵੇਂ ਮੈਚ 'ਚ ਅੱਜ ਦਿੱਲੀ ਕੈਪੀਟਲਸ ਅਤੇ ਰਾਜਸਥਾਨ ਰਾਇਲਸ ਵਿਚਾਲੇ ਮੈਚ ਖੇਡਿਆ ਜਾਵੇਗਾ। ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਰਾਜਸਥਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਦੋਵਾਂ ਟੀਮਾਂ ਨੇ ਪਲੇਇੰਗ-11 'ਚ ਕੋਈ ਬਦਲਾਅ ਨਹੀਂ ਕੀਤਾ।
ਦਿੱਲੀ ਕੈਪੀਟਲਜ਼ ਨੇ 5 ਮੈਚ ਖੇਡੇ ਹਨ, ਜਿਨ੍ਹਾਂ 'ਚੋਂ ਉਸ ਨੇ 4 ਜਿੱਤੇ ਹਨ ਅਤੇ ਟੀਮ 8 ਅੰਕਾਂ ਨਾਲ ਅੰਕ ਸੂਚੀ 'ਚ ਦੂਜੇ ਸਥਾਨ 'ਤੇ ਹੈ। ਇਸ ਦੇ ਨਾਲ ਹੀ ਰਾਜਸਥਾਨ ਰਾਇਲਜ਼ ਨੇ 6 ਮੈਚ ਖੇਡੇ ਹਨ, ਜਿਨ੍ਹਾਂ 'ਚੋਂ ਉਸ ਨੇ 2 ਮੈਚ ਜਿੱਤੇ ਹਨ ਅਤੇ ਟੀਮ 4 ਅੰਕਾਂ ਨਾਲ ਅੰਕ ਸੂਚੀ 'ਚ ਅੱਠਵੇਂ ਸਥਾਨ 'ਤੇ ਹੈ।
ਦੋਵਾਂ ਟੀਮਾਂ ਦੀ ਪਲੇਇੰਗ -11
ਦਿੱਲੀ ਕੈਪੀਟਲਜ਼: ਅਕਸ਼ਰ ਪਟੇਲ (ਕਪਤਾਨ), ਜੈਕ ਫਰੇਜ਼ਰ ਮਗਰਚ, ਅਭਿਸ਼ੇਕ ਪੋਰੇਲ, ਕਰੁਣ ਨਾਇਰ, ਕੇਐਲ ਰਾਹੁਲ (ਵਿਕਟਕੀਪਰ), ਟ੍ਰਿਸਟਨ ਸਟੱਬਸ, ਆਸ਼ੂਤੋਸ਼ ਸ਼ਰਮਾ, ਵਿਪਰਾਜ ਨਿਗਮ, ਮਿਸ਼ੇਲ ਸਟਾਰਕ, ਕੁਲਦੀਪ ਯਾਦਵ ਅਤੇ ਮੋਹਿਤ ਸ਼ਰਮਾ।
ਇਮਪੈਕਟ ਪਲੇਅਰ : ਮੁਕੇਸ਼ ਕੁਮਾਰ, ਸਮੀਰ ਰਿਜ਼ਵੀ, ਦਰਸ਼ਨ ਨਲਕੰਦੇ, ਡੋਨੋਵਨ ਫਰੇਰਾ, ਤ੍ਰਿਪੂਰਣਾ ਵਿਜੇ।
ਰਾਜਸਥਾਨ ਰਾਇਲਜ਼: ਸੰਜੂ ਸੈਮਸਨ (ਕਪਤਾਨ ਅਤੇ ਵਿਕਟਕੀਪਰ), ਯਸ਼ਸਵੀ ਜੈਸਵਾਲ, ਰਿਆਨ ਪਰਾਗ, ਧਰੁਵ ਜੁਰੇਲ, ਸ਼ਿਮਰੋਨ ਹੇਟਮਾਇਰ, ਨਿਤੀਸ਼ ਰਾਣਾ, ਵਨਿੰਦੂ ਹਸਾਰੰਗਾ, ਜੋਫਰਾ ਆਰਚਰ, ਮਹਿਸ਼ ਤੀਕਸ਼ਣਾ, ਸੰਦੀਪ ਸ਼ਰਮਾ ਅਤੇ ਤੁਸ਼ਾਰ ਦੇਸ਼ਪਾਂਡੇ।
ਇਮਪੈਕਟ ਪਲੇਅਰ : ਸ਼ੁਭਮ ਦੂਬੇ, ਯੁੱਧਵੀਰ ਸਿੰਘ ਚਰਕ, ਕੁਮਾਰ ਕਾਰਤੀਕੇਆ, ਆਕਾਸ਼ ਮਧਵਾਲ, ਕੁਨਾਲ ਸਿੰਘ ਰਾਠੌਰ।
Get all latest content delivered to your email a few times a month.