ਤਾਜਾ ਖਬਰਾਂ
ਨਵੀਂ ਦਿੱਲੀ- ਸ਼ੇਅਰ ਬਾਜ਼ਾਰ 'ਚ ਅੱਜ ਯਾਨੀ ਮੰਗਲਵਾਰ 15 ਅਪ੍ਰੈਲ ਨੂੰ ਭਾਰੀ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਸੈਂਸੈਕਸ 1600 ਅੰਕਾਂ (2.17 ਫੀਸਦੀ) ਤੋਂ ਜ਼ਿਆਦਾ ਦੇ ਵਾਧੇ ਨਾਲ 76,800 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਵੀ ਲਗਭਗ 500 ਅੰਕ (2.18%) ਵਧ ਕੇ 23,300 ਦੇ ਪੱਧਰ 'ਤੇ ਹੈ।ਸੈਂਸੈਕਸ ਦੇ ਸਾਰੇ 30 ਸਟਾਕ ਵਧ ਰਹੇ ਹਨ। ਟਾਟਾ ਮੋਟਰਜ਼, ਐਚਡੀਐਫਸੀ ਬੈਂਕ, ਬਜਾਜ ਫਾਈਨਾਂਸ, ਲਾਰਸਨ ਐਂਡ ਟੂਬਰੋ, ਏਅਰਟੈੱਲ ਅਤੇ ਰਿਲਾਇੰਸ 4% ਤੱਕ ਚੜ੍ਹੇ ਹਨ। ਨਿਫਟੀ ਦੇ ਸਾਰੇ 50 ਸਟਾਕ ਵਧ ਰਹੇ ਹਨ।
ਐਨਐਸਈ ਦੇ ਸੈਕਟਰਲ ਸੂਚਕਾਂਕ ਵਿੱਚ, ਸਭ ਤੋਂ ਵੱਧ ਵਾਧਾ ਆਟੋ ਵਿੱਚ 2.74%, ਰੀਅਲਟੀ ਵਿੱਚ 2.65%, ਵਿੱਤੀ ਸੇਵਾਵਾਂ ਵਿੱਚ 2.16%, ਪ੍ਰਾਈਵੇਟ ਬੈਂਕਿੰਗ ਵਿੱਚ 1.95% ਅਤੇ ਮੈਟਲ ਵਿੱਚ 1.81% ਦਾ ਵਾਧਾ ਹੋਇਆ।
Get all latest content delivered to your email a few times a month.