ਤਾਜਾ ਖਬਰਾਂ
ਜਲੰਧਰ- ਪ੍ਰਸਿੱਧ ਸੂਫੀ ਗਾਇਕ ਅਤੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਹੰਸਰਾਜ ਹੰਸ ਦੀ ਮਰਹੂਮ ਪਤਨੀ ਰੇਸ਼ਮ ਕੌਰ ਦਾ ਅੱਜ ਜਲੰਧਰ ਵਿੱਚ ਅੰਤਿਮ ਅਰਦਾਸ ਹੋਈ ਹੈ। ਭੋਗ ਸਮਾਗਮ ਜਲੰਧਰ ਦੇ ਪੌਸ਼ ਇਲਾਕੇ ਮਾਡਲ ਟਾਊਨ ਸਥਿਤ ਗੁਰਦੁਆਰਾ ਸਾਹਿਬ ਵਿਖੇ ਹੋਇਆ ਹੈ। ਇਸ ਭੋਗ ਸਮਾਗਮ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੁੱਜ ਕੇ ਸ਼ਰਧਾਂਜਲੀ ਭੇਟ ਕੀਤੀ ਹੈ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਇਸ ਦੇ ਨਾਲ ਪੰਜਾਬੀ ਕਲਾਕਾਰ ਬੀਨੂੰ ਢਿੱਲੋਂ, ਜੀ ਖਾਨ, ਕੇਐਸ ਮੱਖਣ, ਕੌਰ ਬੀ, ਸਤਿੰਦਰ ਸੱਤੀ, ਅਮਰ ਨੂਰੀ, ਹੈਪੀ ਸੰਘਾ, ਗੁਰਪ੍ਰੀਤ ਸਿੰਘ ਘੁੱਗੀ ਅਤੇ ਹੋਰ ਕਲਾਕਾਰ ਸ਼ਰਧਾਂਜਲੀ ਦੇਣ ਲਈ ਪਹੁੰਚੇ। ਸਾਰਿਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ds ਦੇਈਏ ਕਿ ਹਾਲ ਹੀ ਵਿੱਚ ਲੰਮੀ ਬਿਮਾਰੀ ਤੋਂ ਬਾਅਦ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ- ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਜਦੋਂ ਮੈਂ ਇੱਕ ਕਲਾਕਾਰ ਸੀ, ਮੈਂ ਹਮੇਸ਼ਾ ਹੰਸਰਾਜ ਹੰਸ ਦੇ ਗੀਤ ਸੁਣਦਾ ਸੀ। ਅੱਜ ਦੋਵਾਂ ਦੇ ਵੱਖੋ-ਵੱਖਰੇ ਵਿਚਾਰ ਹਨ, ਪਰ ਹੰਸਰਾਜ ਹਮੇਸ਼ਾ ਸਾਡੇ ਲਈ ਪ੍ਰੇਰਨਾ ਸਰੋਤ ਰਹੇ ਹਨ। ਇਸੇ ਲਈ ਅੱਜ ਮੈਂ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਇਆ ਹਾਂ। ਨਾਲ ਹੀ ਸੀਐਮ ਮਾਨ ਨੇ ਕੋਈ ਵੀ ਸਿਆਸੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੌਰਾਨ ਸੀਐਮ ਭਗਵੰਤ ਮਾਨ ਨੇ ਅਜੀਤ ਗਰੁੱਪ ਆਫ਼ ਪਬਲੀਕੇਸ਼ਨਜ਼ ਦੇ ਮੈਨੇਜਿੰਗ ਐਡੀਟਰ ਡਾ: ਬਰਜਿੰਦਰ ਸਿੰਘ ਹਮਦਰਦ ਨਾਲ ਮੁਲਾਕਾਤ ਕੀਤੀ। ਸੀਐਮ ਮਾਨ ਨੇ ਡਾਕਟਰ ਹਮਦਰਦ ਦੇ ਪੈਰ ਵੀ ਛੂਹੇ ਹਨ।
Get all latest content delivered to your email a few times a month.