ਤਾਜਾ ਖਬਰਾਂ
ਜਗਰਾਉਂ -ਆੜ੍ਹਤੀ ਐਸੋਸੀਏਸ਼ਨ ਨੇ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ.ਐਸ.ਪੀ. ਡਾ: ਅੰਕੁਰ ਗੁਪਤਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਙ ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਕਨੱਈਆ ਲਾਲ ਬਾਂਕਾ, ਸਰਪ੍ਰਸਤ ਕੰਵਲਜੀਤ ਸਿੰਘ ਮੱਲ੍ਹਾ ਤੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ ਨੇ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਸਾਡੇ ਆੜ੍ਹਤੀਏ ਭਾਈਚਾਰੇ ਦਾ ਬਹੁਤ ਵੱਡਾ ਮਸਲਾ ਡੀ.ਐਸ.ਪੀ. ਜਸਯੋਤ ਸਿੰਘ ਵੱਲੋਂ ਹੱਲ ਕਰਵਾਕੇ ਦਿੱਤਾ ਗਿਆ, ਜਿਸ ਲਈ ਅਸੀਂ ਤੁਹਾਡੇ ਧੰਨਵਾਦੀ ਹਾਂ ਙ ਉਨ੍ਹਾਂ ਸੀਜਨ ਦੌਰਾਨ ਹੁੰਦੀਆਂ ਚੋਰੀਆਂ ਬਾਰੇ ਐਸ.ਐਸ.ਪੀ. ਨੂੰ ਜਾਣੂ ਕਰਵਾਇਆ ਤਾਂ ਐਸ. ਐਸ. ਪੀ. ਨੇ ਤੁਰੰਤ ਕਾਰਵਾਈ ਕਰਦੇ 24 ਘੰਟੇ ਪੀ.ਸੀ.ਆਰ.ਦੀ ਗਸ਼ਤ ਤੈਨਾਤ ਕਰਨ ਬਾਰੇ ਆਖਿਆ ਙ ਆੜ੍ਹਤੀਆ ਭਾਈਚਾਰੇ ਨੇ ਕਿਹਾ ਕਿ ਜਦੋਂ ਤੋਂ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਸਿਕੰਜ਼ਾ ਕਸਿਆ ਹੈ, ਉਸ ਤੋਂ ਨਸ਼ਾਂ ਸਮੱਗਲਰਾਂ ਨੂੰ ਭਾਜੜਾਂ ਪੈ ਗਈਆਂ ਹਨ ਅਤੇ ਜਿਹੜੇ ਨਸ਼ਾ ਕਰਦਾ ਸਨ, ਉਨ੍ਹਾਂ ਨੂੰ ਨਸ਼ਾਂ ਨਹੀਂ ਮਿਲ ਰਿਹਾ ਙ ਇਸ ਮੌਕੇ ਜਗਸੀਰ ਸਿੰਘ ਕਲੇਰ, ਗੁਰਮੀਤ ਸਿੰਘ ਦੌਧਰ,ਜਨਰਲ ਸਕੱਤਰ ਜਤਿੰਦਰ ਸਿੰਘ ਚਚਰਾੜੀ, ਭੂਸ਼ਣ ਗੋਇਲ ਤੇ ਜਸਪ੍ਰੀਤ ਸਿੰਘ ਕਲੇਰ ਆਦਿ ਵੀ ਹਾਜ਼ਰ l
ਐਸਐਸਪੀ ਡਾਕਟਰ ਅੰਕੁਰ ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਆੜਤੀ ਐਸੋਸੀਏਸ਼ਨ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਸਾਡੀ ਪੁਲਿਸ ਫੋਰਸ ਪੂਰੀ ਤਰ੍ਹਾਂ ਮੁਸਤੈਦ ਹੈ। ਉਹਨਾਂ ਕਿਹਾ ਕਿ ਨਸ਼ਾ ਸਮਗਲਰਾਂ ਖਿਲਾਫ ਸਾਡੀ ਪੁਲਿਸ ਫੋਰਸ ਲਗਾਤਾਰ ਕਾਰਵਾਈ ਕਰ ਰਹੀ ਹੈ। ਉਹਨਾਂ ਕਿਹਾ ਕਿ ਸ਼ਹਿਰ ਅੰਦਰ ਕਿਸੇ ਵੀ ਤਰ੍ਹਾਂ ਦਾ ਕਰਾਈਮ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਸ਼ਹਿਰ ਅੰਦਰ ਕ੍ਰਾਈਮ ਖਤਮ ਕਰਨ ਲਈ ਪਬਲਿਕ ਨੂੰ ਪੁਲਿਸ ਦਾ ਪੂਰੀ ਤਰਹਾਂ ਸਹਿਯੋਗ ਦੇਣਾ ਚਾਹੀਦ ਹੈ l
Get all latest content delivered to your email a few times a month.