ਤਾਜਾ ਖਬਰਾਂ
ਮਨੀਸ਼ ਸਿਸੋਦੀਆ ਦਾ ਦਾਅਵਾ - 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੇ ਨਸ਼ਾ ਤਸਕਰਾਂ ਦਾ ਤੋੜਿਆ ਲੱਕ, ਇਕ-ਇਕ ਕਰਕੇ ਹੋ ਰਹੇ ਹਨ ਢੇਰ!
ਨਵਾਂਸ਼ਹਿਰ/ਚੰਡੀਗੜ੍ਹ, 7 ਅਪ੍ਰੈਲ-ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਵਾਂਸ਼ਹਿਰ ਵਿੱਚ ਨਵੇਂ ਬਣੇ ਸਰਕਾਰੀ ਸਕੂਲ ਦਾ ਦੌਰਾ ਕਰਦੇ ਹੋਏ ਖੁਸ਼ੀ ਅਤੇ ਮਾਣ ਪ੍ਰਗਟ ਕੀਤਾ।
ਇਕੱਠ ਨੂੰ ਸੰਬੋਧਨ ਕਰਦਿਆਂ ਸਿਸੋਦੀਆ ਨੇ ਕਿਹਾ, "ਇਸ ਸਕੂਲ ਵਿੱਚ ਕਦਮ ਰੱਖਦਿਆਂ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ। ਇਮਾਰਤ ਇੰਨੀ ਸ਼ਾਨਦਾਰ ਹੈ ਕਿ ਜ਼ਿਆਦਾਤਰ ਪ੍ਰਾਈਵੇਟ ਸਕੂਲ ਵੀ ਇਸ ਦਾ ਮੁਕਾਬਲਾ ਨਹੀਂ ਕਰ ਸਕਦੇ। ਪਰ ਇਕੱਲੀ ਸੁੰਦਰ ਇਮਾਰਤ ਹੀ ਇੱਕ ਵਧੀਆ ਸਕੂਲ ਨਹੀਂ ਬਣਾਉਂਦੀ- ਜੇਕਰ ਅਜਿਹਾ ਹੁੰਦਾ ਤਾਂ ਬੱਚਿਆਂ ਨੂੰ ਪੜ੍ਹਾਉਣ ਲਈ 5-ਸਿਤਾਰਾ ਹੋਟਲ ਅਤੇ ਪੈਲੇਸ ਕਾਫੀ ਹੁੰਦੇ।"
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦਾ ਭਵਿੱਖ ਉੱਜਵਲ ਅਤੇ ਸੁਰੱਖਿਅਤ ਹੱਥਾਂ ਵਿੱਚ ਹੈ,”ਇਹ ਸ਼ਬਦ ਆਪ ਨੇਤਾ ਅਤੇ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਨਵਾਂਸ਼ਹਿਰ ਵਿੱਚ ਇੱਕ ਨਵੇਂ ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਦੌਰਾਨ ਕਹੇ।
ਉਨ੍ਹਾਂ ਕਿਹਾ ਕਿ ਜੋ ਚੀਜ਼ ਇਸ ਸਕੂਲ ਨੂੰ ਸੱਚਮੁੱਚ ਸ਼ਾਨਦਾਰ ਬਣਾਉਂਦੀ ਹੈ ਉਹ ਸਿਰਫ਼ ਬੁਨਿਆਦੀ ਢਾਂਚਾ ਹੀ ਨਹੀਂ ਸਗੋਂ ਵਧੀਆ ਅਧਿਆਪਕ ਵੀ ਹਨ। ਸਿਸੋਦੀਆ ਨੇ ਕਿਹਾ, "ਅੱਜ ਅਸੀਂ ਜਿਸ ਵੀ ਬੱਚੇ ਅਤੇ ਮਾਤਾ-ਪਿਤਾ ਨੂੰ ਮਿਲੇ ਉਨ੍ਹਾਂ ਨੇ ਨਾ ਸਿਰਫ ਸਕੂਲ ਦੀ, ਸਗੋਂ ਖਾਸ ਕਰਕੇ ਅਧਿਆਪਕਾਂ ਦੀ ਵੀ ਪ੍ਰਸ਼ੰਸਾ ਕੀਤੀ। ਉਹ ਸੱਚਮੁੱਚ ਕਮਾਲ ਦੇ ਹਨ,"। "ਇੰਜੀਨੀਅਰ ਇਮਾਰਤਾਂ ਬਣਾਉਂਦੇ ਹਨ, ਪਰ ਅਧਿਆਪਕ ਉਨ੍ਹਾਂ ਨੂੰ ਸਕੂਲਾਂ ਵਿੱਚ ਬਦਲ ਦਿੰਦੇ ਹਨ। ਸਰਕਾਰ ਨੇ ਇਹ ਸ਼ਾਨਦਾਰ ਸਹੂਲਤ ਬਣਾਈ ਹੈ, ਅਤੇ ਅਧਿਆਪਕਾਂ ਨੇ ਇਸਨੂੰ ਸਿੱਖਣ ਦੀ ਸੰਸਥਾ ਵਿੱਚ ਬਦਲ ਦਿੱਤਾ ਹੈ।"
ਸਿਸੋਦੀਆ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਬੱਚੇ ਸੁਪਨਿਆਂ ਅਤੇ ਆਤਮਵਿਸ਼ਵਾਸ ਨਾਲ ਭਰੇ ਹੋਏ ਹਨ - ਉਨ੍ਹਾਂ ਨੂੰ ਆਪਣੀ ਸਮਰੱਥਾ ਨੂੰ ਪੂਰਾ ਕਰਨ ਲਈ ਸਿਰਫ਼ ਥੋੜ੍ਹੀ ਜਿਹੀ ਸਹਾਇਤਾ ਦੀ ਲੋੜ ਹੈ। ਪੰਜਾਬ ਵਿੱਚ 'ਆਪ' ਦੇ ਆਊਟਰੀਚ ਦੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੇ ਹੋਏ, ਉਨ੍ਹਾਂ ਕਿਹਾ, "ਤਿੰਨ ਸਾਲ ਪਹਿਲਾਂ, ਮੈਂ ਦਿੱਲੀ ਵਿੱਚ ਸਿੱਖਿਆ ਮੰਤਰੀ ਸੀ, ਪਰ ਮੈਂ ਪੰਜਾਬ ਵਿੱਚ ਕੋਈ ਨਹੀਂ ਸੀ। ਫਿਰ ਵੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਹਰ ਪਿੰਡ ਵਿੱਚ ਗਏ ਅਤੇ ਲੋਕਾਂ ਨੂੰ ਕਿਹਾ: 'ਸਾਨੂੰ ਇੱਕ ਮੌਕਾ ਦਿਓ। ਮਾਨ ਸਾਹਿਬ ਨੂੰ ਵੋਟ ਦਿਓ। ਅਸੀਂ ਤੁਹਾਡੇ ਬੱਚਿਆਂ ਨੂੰ ਵਿਸ਼ਵ ਪੱਧਰੀ ਸਕੂਲ, ਸ਼ਾਨਦਾਰ ਸਿੱਖਿਆ ਅਤੇ ਇੱਕ ਬਿਹਤਰ ਭਵਿੱਖ ਪ੍ਰਦਾਨ ਕਰਾਂਗੇ।'
ਸਿਸੋਦੀਆ ਨੇ ਜ ਕਿਹਾ ਕਿ 'ਆਪ' ਦੀ ਰਾਜਨੀਤੀ ਦੌਲਤ ਜਾਂ ਫਿਰਕੂ ਵੰਡ 'ਤੇ ਨਿਰਭਰ ਨਹੀਂ ਕਰਦੀ ਹੈ। "ਸਾਡੇ ਕੋਲ ਜਾਇਦਾਦ ਦਾ ਸਾਮਰਾਜ ਜਾਂ ਨਫ਼ਰਤ ਦੀ ਰਾਜਨੀਤੀ ਨਹੀਂ ਹੈ। ਸਾਡੇ ਕੋਲ ਤੁਹਾਡੇ ਬੱਚਿਆਂ ਨੂੰ ਸਿੱਖਿਅਤ ਕਰਨ ਦਾ ਦ੍ਰਿਸ਼ਟੀਕੋਣ ਹੈ। ਕੇਜਰੀਵਾਲ ਅਤੇ ਮਾਨ ਇਸ ਦੇਸ਼ ਦੀ ਰਾਜਨੀਤੀ ਵਿੱਚ ਇਹੀ ਲੈਕੇ ਆਏ ਹਨ।"
'ਆਪ' ਨੇਤਾ ਨੇ ਮਾਣ ਨਾਲ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ, ਮਾਨ ਸਰਕਾਰ ਨੇ ਪੰਜਾਬ ਭਰ ਵਿੱਚ 12,000 ਤੋਂ ਵੱਧ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕੀਤਾ ਹੈ। 29 ਲੱਖ ਤੋਂ ਵੱਧ ਬੱਚੇ ਹੁਣ ਇਨ੍ਹਾਂ ਪੁਨਰ ਸੁਰਜੀਤ ਸਕੂਲਾਂ ਵਿੱਚ ਪੜ੍ਹ ਰਹੇ ਹਨ, ਜਿੱਥੇ ਉਨ੍ਹਾਂ ਨੂੰ ਆਧੁਨਿਕ ਕਲਾਸਰੂਮਾਂ ਵਿੱਚ ਮਿਆਰੀ ਸਿੱਖਿਆ ਮਿਲਦੀ ਹੈ।
ਸਿਸੋਦੀਆ ਨੇ ਕਿਹਾ “ਤਿੰਨ ਸਾਲ ਪਹਿਲਾਂ, ਜਦੋਂ ਅਸੀਂ ਪਿੰਡਾਂ ਵਿੱਚ ਪ੍ਰਚਾਰ ਕੀਤਾ ਸੀ, ਤਾਂ ਅਸੀਂ ਟੁੱਟੀਆਂ ਕੰਧਾਂ ਵਾਲੇ ਸਕੂਲ ਵੇਖੇ, ਨਾ ਬੈਂਚ, ਨਾ ਬਾਥਰੂਮ ਅਤੇ ਨਾ ਹੀ ਸਾਫ਼ ਪੀਣ ਵਾਲਾ ਪਾਣੀ। ਅੱਜ, ਪੰਜਾਬ ਦੇ ਇੱਕ ਵੀ ਸਕੂਲ ਵਿੱਚ ਬੱਚੇ ਫਰਸ਼ 'ਤੇ ਬੈਠੇ ਨਹੀਂ ਹਨ। ਸਾਰਿਆਂ ਕੋਲ ਢੁਕਵੇਂ ਬੈਂਚ, ਉੱਚ-ਤਕਨੀਕੀ ਪ੍ਰਯੋਗਸ਼ਾਲਾਵਾਂ, ਲਾਇਬ੍ਰੇਰੀਆਂ ਅਤੇ ਸੁਰੱਖਿਅਤ ਚਾਰਦੀਵਾਰੀਆਂ ਹਨ,”।
ਉਨ੍ਹਾਂ ਸਰਕਾਰੀ ਸਕੂਲ ਅਧਿਆਪਕਾਂ ਦੇ ਸਮਰਪਣ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਹ ਦੇਸ਼ ਦੇ ਸਭ ਤੋਂ ਵਧੀਆ ਵਿੱਚੋਂ ਇੱਕ ਹਨ। ਉਨ੍ਹਾਂ ਕਿਹਾ “ਨਿੱਜੀ ਸਕੂਲਾਂ ਦੇ ਉਲਟ, ਸਰਕਾਰੀ ਸਕੂਲ ਦੇ ਅਧਿਆਪਕ ਚੁਣੇ ਜਾਣ ਲਈ ਸਖ਼ਤ ਪ੍ਰੀਖਿਆਵਾਂ ਅਤੇ ਸਖ਼ਤ ਪ੍ਰਕਿਰਿਆਵਾਂ ਨੂੰ ਪਾਸ ਕਰਦੇ ਹਨ। ਉਹ ਬਹੁਤ ਪ੍ਰਤਿਭਾਸ਼ਾਲੀ ਹਨ, ਪਰ ਪਿਛਲੀਆਂ ਸਰਕਾਰਾਂ ਉਨ੍ਹਾਂ ਨੂੰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਵਿੱਚ ਅਸਫਲ ਰਹੀਆਂ। ਅਸੀਂ ਇਸਨੂੰ ਬਦਲ ਦਿੱਤਾ।
'ਆਪ' ਦੇ ਸਿੱਖਿਆ ਮਾਡਲ ਦੀ ਸਫਲਤਾ ਨੂੰ ਉਜਾਗਰ ਕਰਦੇ ਹੋਏ, ਸਿਸੋਦੀਆ ਨੇ ਸਾਂਝਾ ਕੀਤਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ 189 ਵਿਦਿਆਰਥੀਆਂ ਨੇ ਜੇਈਈ ਪ੍ਰੀਖਿਆ ਪਾਸ ਕੀਤੀ ਹੈ ਅਤੇ ਹੁਣ ਉਹ ਆਈਆਈਟੀ ਵਿੱਚ ਪੜ੍ਹਨਗੇ -ਉਹ ਵੀ ਟਿਊਸ਼ਨ ਜਾਂ ਕੋਚਿੰਗ 'ਤੇ ਇੱਕ ਵੀ ਰੁਪਿਆ ਖਰਚ ਕੀਤੇ ਬਿਨਾਂ।
*ਸਿਸੋਦੀਆ ਨੇ ਕਿਹਾ-"ਇਹ ਉਹ ਭਵਿੱਖ ਹੈ ਜਿਸਦੀ ਅਸੀਂ ਪੰਜਾਬ ਲਈ ਕਲਪਨਾ ਕਰਦੇ ਹਾਂ," "ਅਸੀਂ ਇੱਕ ਨਸ਼ਾ ਮੁਕਤ ਪੰਜਾਬ ਚਾਹੁੰਦੇ ਹਾਂ ਜਿੱਥੇ ਬੱਚਿਆਂ ਨੂੰ ਸਿੱਖਿਆ ਰਾਹੀਂ ਸਸ਼ਕਤ ਬਣਾਇਆ ਜਾਵੇ।"
*ਨਸ਼ਿਆਂ ਦੇ ਖਤਰੇ ਨਾਲ ਨਜਿੱਠਣ ਲਈ ਦੋ-ਪੱਖੀ ਰਣਨੀਤੀ...
ਸੂਬੇ ਵਿੱਚ ਨਸ਼ਿਆਂ ਵਿਰੁੱਧ ਚੱਲ ਰਹੀ ਲੜਾਈ ਬਾਰੇ ਚਰਚਾ ਕਰਦਿਆਂ ਸਿਸੋਦੀਆ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਦੋ ਹੱਲ ਕੱਢੇ ਹਨ - ਇੱਕ ਪਾਸੇ ਨਸ਼ਾ ਤਸਕਰਾਂ ਨੂੰ ਇੰਨੀ ਸਖ਼ਤ ਟੱਕਰ ਦੇਣ ਲਈ ਕਿ ਉਹ ਸੂਬੇ ਵਿੱਚੋਂ ਭੱਜ ਜਾਣ ਜਾਂ ਇਸ ਧੰਦੇ ਨੂੰ ਪੂਰੀ ਤਰ੍ਹਾਂ ਤਿਆਗ ਦੇਣ ਅਤੇ ਦੂਜੇ ਪਾਸੇ ਬੱਚਿਆਂ ਨੂੰ ਅਜਿਹੀ ਚੰਗੀ ਸਿੱਖਿਆ ਪ੍ਰਦਾਨ ਕਰਨ ਕਿ ਉਹ ਕਦੇ ਵੀ ਨਸ਼ਿਆਂ ਦੇ ਜਾਲ ਵਿੱਚ ਨਾ ਫਸਣ।
ਉਨ੍ਹਾਂ ਨੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਸ਼ੁਰੂ ਕਰਨ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਨੂੰ ਦਿੱਤਾ ਜੋ ਸੂਬੇ ਵਿੱਚ ਡਰੱਗ ਮਾਫੀਆ ਦੀਆਂ ਗਤੀਵਿਧੀਆਂ ਨੂੰ ਨੱਥ ਪਾ ਰਹੀ ਹੈ।
ਸਿਸੋਦੀਆ ਨੇ ਕਿਹਾ, "ਜਦੋਂ ਕਿਸੇ ਸੂਬੇ ਦੇ ਸਕੂਲ ਇੰਨੇ ਮਹਾਨ ਹੋ ਜਾਣ ਤਾਂ ਕੋਈ ਵੀ ਉਸ ਦੀ ਤਰੱਕੀ ਨੂੰ ਰੋਕ ਨਹੀਂ ਸਕਦਾ। ਕਿਸੇ ਨੂੰ ਵਧੀਆ ਸਿੱਖਿਆ ਅਤੇ ਬਾਕੀਆਂ ਨੂੰ ਅਸਥਾਈ ਸਿੱਖਿਆ ਦੇ ਕੇ ਕੋਈ ਦੇਸ਼ ਅੱਗੇ ਨਹੀਂ ਵਧ ਸਕਦਾ। ਪੰਜਾਬ ਦੇ ਹਰ ਬੱਚੇ ਨੂੰ ਵਿਸ਼ਵ ਪੱਧਰੀ ਸਿੱਖਿਆ ਮਿਲਣੀ ਚਾਹੀਦੀ ਹੈ ਅਤੇ ਅਸੀਂ ਇਹੀ ਕਰ ਰਹੇ ਹਾਂ।"
ਸਮਾਗਮ ਵਿੱਚ ਮਾਪਿਆਂ ਨਾਲ ਗੱਲਬਾਤ ਕਰਦਿਆਂ ਸਿਸੋਦੀਆ ਨੇ ਕਿਹਾ, "ਅੱਜ ਮੈਂ ਜਿਸ ਵੀ ਮਾਤਾ-ਪਿਤਾ ਨੂੰ ਮਿਲਿਆ ਹਾਂ, ਉਨ੍ਹਾਂ ਨੂੰ ਆਪਣੇ ਬੱਚੇ ਦੀ ਸਿੱਖਿਆ 'ਤੇ ਮਾਣ ਹੈ। ਕੋਈ ਟਿਊਸ਼ਨ ਫੀਸ ਨਹੀਂ, ਕਿਤਾਬਾਂ ਜਾਂ ਵਰਦੀਆਂ ਦਾ ਕੋਈ ਖਰਚਾ ਨਹੀਂ - ਸਿਰਫ਼ ਵਧੀਆ ਸਕੂਲੀ ਸਿੱਖਿਆ ਅਤੇ ਇੱਕ ਸੁਰੱਖਿਅਤ ਭਵਿੱਖ।
ਇਹ ਤਬਦੀਲੀ ਤਿੰਨ ਸਾਲ ਪਹਿਲਾਂ ਕੇਜਰੀਵਾਲ ਅਤੇ ਮਾਨ 'ਤੇ ਲੋਕਾਂ ਦੇ ਭਰੋਸੇ ਦਾ ਨਤੀਜਾ ਹੈ।" "ਸਾਨੂੰ ਪੰਜਾਬ ਦੇ ਲੋਕਾਂ ਵੱਲੋਂ ਦਿੱਤਾ ਗਿਆ ਇੱਕ ਮੌਕਾ ਪੂਰੇ ਸੂਬੇ ਦੀ ਕਾਇਆ ਕਲਪ ਕਰਨ ਲਈ ਸ਼ੁਰੂ ਹੋ ਗਿਆ ਹੈ। ਇਹ ਸਕੂਲ ਇੱਕ ਨਵੇਂ, ਤਾਕਤਵਰ, ਨਸ਼ਾ ਮੁਕਤ ਅਤੇ ਪੜ੍ਹੇ-ਲਿਖੇ ਪੰਜਾਬ ਦੀ ਸ਼ੁਰੂਆਤ ਹਨ।"
Get all latest content delivered to your email a few times a month.