IMG-LOGO
ਹੋਮ ਪੰਜਾਬ: ਸੱਤਾਧਾਰੀ ਪਾਰਟੀ ਵੱਲੋਂ ਸਕੂਲਾਂ ਨੂੰ ਸਿਆਸੀ ਪ੍ਰਚਾਰ ਲਈ ਵਰਤਣਾ ਮੰਦਭਾਗਾ-...

ਸੱਤਾਧਾਰੀ ਪਾਰਟੀ ਵੱਲੋਂ ਸਕੂਲਾਂ ਨੂੰ ਸਿਆਸੀ ਪ੍ਰਚਾਰ ਲਈ ਵਰਤਣਾ ਮੰਦਭਾਗਾ- ਡੀ.ਟੀ.ਐੱਫ

Admin User - Apr 05, 2025 07:41 AM
IMG

 ਮਾਨਸਾ- ਡੀ.ਟੀ.ਐੱਫ ਜਿਲ੍ਹਾ ਇਕਾਈ ਮਾਨਸਾ ਦੀ ਅਹਿਮ ਮੀਟਿੰਗ ਜਿਲ੍ਹਾ ਪ੍ਰਧਾਨ ਅਮੋਲਕ ਡੇਲੂਆਣਾ ਦੀ ਅਗਵਾਈ ਵਿੱਚ ਸਥਾਨਕ ਟੀਚਰ ਹੋਮ ਮਾਨਸਾ ਵਿਖੇ ਹੋਈ ਜਿਸ ਵਿੱਚ ਸਕੱਤਰ ਹੰਸਾ ਸਿੰਘ  ਡੇਲੂਆਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਜਿੱਥੇ ਜਿੱਥੇ ਵੀ ਪਿਛਲੇ ਤਿੰਨ ਸਾਲਾਂ ਵਿੱਚ ਸਮੱਗਰਾ ਸਿੱਖਿਆ ਦੀਆਂ ਗਰਾਂਟਾਂ ਨਾਲ ਬਣੀਆਂ ਇਮਾਰਤਾਂ ਜਿਵੇਂ ਕਮਰਾ ਰਸੋਈ ਜਾਂ ਬਾਥਰੂਮ ਵਗੈਰਾ ਦੇ ਉਦਘਾਟਨੀ ਸਮਾਰੋਹ ਕਰਾਉਣ ਲਈ ਸੰਬੰਧਿਤ ਸਕੂਲਾਂ ਨੂੰ ਹੁਕਮ ਦਿੱਤੇ ਗਏ ਹਨ। ਇਹਨਾਂ ਦਾ ਉਦਘਾਟਨ ਵੱਖ-ਵੱਖ ਸੰਵਿਧਾਨਿਕ ਅਹੁਦਿਆਂ ਵਾਲੇ ਅਧਿਕਾਰੀ ਕਰਨਗੇ। ਜਦ ਕਿ ਇਹਨਾਂ ਦਿਨਾਂ ਵਿੱਚ ਅਧਿਆਪਕ ਨਵੇਂ ਦਾਖਲੇ, ਨਵੀਆਂ ਕਲਾਸਾਂ ਦੀ ਸ਼ੁਰੂਆਤ,ਕਿਤਾਬਾਂ ਦੀ ਵੰਡ ਅਤੇ ਹੋਰ ਪ੍ਰਬੰਧਕੀ ਕੰਮਾਂ ਵਿੱਚ ਪੂਰੀ ਤਰਾਂ ਰੁੱਝੇ ਹੋਏ ਹਨ । ਇਸ ਪ੍ਰਕਾਰ ਅਧਿਆਪਕਾਂ ਨੂੰ ਇੱਕ ਤਰ੍ਹਾਂ ਨਾਲ ਈਵੈਂਟ ਮੈਨੇਜਰ ਬਣਾ ਦਿੱਤਾ ਗਿਆ ਹੈ। ਇਹ ਜਾਣਕਾਰੀ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਡੈਮੋਕਰੇਟਿਕ ਟੀਚਰ ਫਰੰਟ ਜਿਲਾ ਮਾਨਸਾ ਦੇ ਆਗੂਆਂ ਨੇ ਪ੍ਰੈਸ ਨਾਲ਼ ਗੱਲਬਾਤ ਕਰਦਿਆਂ ਦਿੱਤੀ। ਉਹਨਾਂ ਦੱਸਿਆ ਕਿ ਸਕੂਲਾਂ ਨੂੰ ਗਰਾਂਟਾਂ ਮਿਲਣਾ ਅਤੇ ਨਵੀਆਂ ਉਸਾਰੀਆਂ ਹੋਣਾ ਇੱਕ ਆਮ ਪ੍ਰਕਿਰਿਆ ਹੈ। ਪਰ ਪਹਿਲੀ ਵਾਰ ਭਗਵੰਤ ਮਾਨ ਸਰਕਾਰ ਇਸ ਨੂੰ ਇੱਕ ਵੱਡਾ ਈਵੈਂਟ ਅਤੇ ਅਸਧਾਰਨ ਪ੍ਰਾਪਤੀ ਬਣਾ ਕੇ ਪੇਸ਼ ਕਰ ਰਹੀ ਹੈ। ਇਸ ਤਰਾਂ ਸਰਕਾਰ ਨੇ ਆਪਣੀਂ ਵਾਹ ਵਾਹੀ ਲੁੱਟਣ ਦਾ ਇੱਕ ਸੌਖਾ ਜਰੀਆ ਲੱਭਿਆ ਹੈ। ਉਹਨਾਂ ਕਿਹਾ ਕਿ ਆਪਣੀ ਸਿਆਸਤ ਚਮਕਾਉਣ ਖਾਤਰ ਇਸ ਤਰਾਂ ਸਕੂਲਾਂ ਨੂੰ ਵਰਤਣਾ ਬਿਲਕੁਲ ਵੀ ਵਾਜਿਬ ਨਹੀਂ ਹੈ। ਡੈਮੋਕਰੇਟਿਕ ਟੀਚਰਜ਼ ਫਰੰਟ ਸਰਕਾਰ ਦੀ ਇਸ ਨੀਤੀ ਦੀ ਸਖਤ ਆਲੋਚਨਾ ਕਰਦਾ ਹੈ ਅਤੇ ਮੰਗ ਕਰਦਾ ਹੈ ਕਿ ਤੁਰੰਤ ਇਸ ਪ੍ਰਕਿਰਿਆ ਨੂੰ ਰੋਕ ਕੇ ਸਕੂਲਾਂ ਵਿੱਚ ਪੜ੍ਹਾਈ ਦਾ ਮਾਹੌਲ ਬਣਿਆ ਰਹਿਣ ਦੇਣਾ ਚਾਹੀਦਾ ਹੈ । ਸਕੂਲਾਂ ਵਿੱਚ ਤੰਬੂ ਕਨਾਤਾਂ ਲਗਾ ਕੇ ਸਿਆਸੀ ਜਲਸੇ ਕਰਨ ਦੀ ਥਾਂ ਸਰਕਾਰ ਨੂੰ ਸਕੂਲਾਂ ਵਿੱਚ  ਅਧਿਆਪਕ, ਕਲਰਕ, ਸਫਾਈ ਕਰਮਚਾਰੀ, ਸੇਵਾਦਾਰ, ਚੌਕੀਦਾਰ ਮਾਲੀ ਆਦਿ ਭਰਤੀ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ।ਇਸ ਮੌਕੇ ਡੀਈਓ ਐਲੀ/ਸੈਕੰਡਰੀ ਮਾਨਸਾ ਵਲੋਂ ਇਸ ਸਬੰਧੀ ਸਕੂਲਾਂ 'ਚ ਜਾ ਕੇ ਅਧਿਆਪਕਾਂ ਨੂੰ  ਏਸ ਸਬੰਧੀ ਬੇਲੋੜਾ ਉਲਝਾਉਣ/ਉਚੇਚ ਕਰਨ ਸਬੰਧੀ ਉਹਨਾਂ ਦੇ ਵਤੀਰੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ।ਸਿੱਖਿਆ ਖੇਤਰ ਵਿੱਚ ਬਿਨਾਂ ਕੋਈ ਵਿਸ਼ੇਸ਼ ਕਾਰਜ ਕੀਤੇ ਅਤੇ ਬਗੈਰ ਕਿਸੇ ਉਪਲਬਧੀ ਦੇ ਸਿੱਖਿਆ ਕ੍ਰਾਂਤੀ ਦੇ ਫੋਕੇ ਨਾਅਰੇ ਮਾਰਨਾ ਅਤੇ ਕੇਵਲ ਸ਼ੋਸ਼ੇਬਾਜ਼ੀ ਕਰਨਾ ਸੱਤਾ ਧਿਰ ਨੂੰ ਬਿਲਕੁਲ ਸ਼ੋਭਾ ਨਹੀਂ ਦਿੰਦਾ ਇਸ ਮੌਕੇ ਆਗੂਆਂ ਨੇ ਦੱਸਿਆ ਕਿ 8 ਅਪ੍ਰੈਲ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੀ ਸੂਬਾ ਕਨਵੈਨਸ਼ਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਅਤੇ ਜਿਲ੍ਹੇ ਵਲੋਂ ਵਧ ਚੜ੍ਹ ਕੇ ਸਮੂਲੀਅਤ ਕੀਤੀ ਜਾਵੇਗੀ l ਇਸ ਮੌਕੇ ਪਰਮਿੰਦਰ ਮਾਨਸਾ,ਜਸਵੀਰ ਸਿੰਘ ਭੰਮਾ, ਦਿਲਬਾਗ ਰੱਲੀ,ਸੁਖਵੀਰ ਬੱਬੀ, ਅਮਰਿੰਦਰ ਸਿੰਘ, ਗੁਰਲਾਲ ਗੁਰਨੇ,  ਗੁਰਦਾਸ ਗੁਰਨੇ, ਸੰਦੀਪ ਢੰਡ,ਗੁਰਪ੍ਰੀਤ ਬੀਰੋਕੇ,ਮਨਜੀਤ ਕਲਹਿਰੀ, ਕਾਲਾ ਸਹਾਰਨਾ,ਵੀਰ ਸਿੰਘ ਅੱਕਾਂਵਾਲੀ,ਧਰਮਿੰਦਰ ਹੀਰੇਵਾਲਾ,ਕੁਲਵਿੰਦਰ ਸਿੰਘ ਆਦਿ ਸਾਥੀ ਹਾਜ਼ਰ ਸਨ। 

 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.