ਤਾਜਾ ਖਬਰਾਂ
ਚੰਡੀਗੜ੍ਹ:- ਪੰਜਾਬ ਪ੍ਰਦੇਸ਼ ਕਾਂਗਰਸ ਦਾ ਧਰਮ ਯੁੱਧ ਜੋਰਾਂ ਤੇ ਹੈ। ਲੁਧਿਆਣਾ ਜਿਮਨੀ ਚੋਣ ਤੂੰ ਕਾਂਗਰਸ ਹਾਈ ਕਮਾਨ ਬਹੁਤ ਕਰੋੜੀ ਟੈਂਡਰ ਘਟਾਲਿਆਂ ਚ ਘਿਰੇ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਆਪਣਾ ਉਮੀਦਵਾਰ ਬੀਤੀ ਰਾਤ ਐਲਾਨ ਚੁੱਕੀ ਹੈ ,ਜਿਸ ਤੋਂ ਬਾਅਦ ਕਾਂਗਰਸ ਦੇ ਵੱਡੇ ਪੱਧਰ ਤੇ ਲੋਕਲ ਨੇਤਾਵਾਂ ਚ ਭਾਰਤ ਭੂਸ਼ਣ ਆਸ਼ੂ ਨੂੰ ਕਾਂਗਰਸ ਹਾਈ ਕਮਾਨ ਵੱਲੋਂ ਟਿਕਟ ਦਿੱਤੇ ਜਾਣ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਤੇ ਜਿਸ ਕਾਰਨ ਭਾਰਤਭੂਸ਼ਣ ਆਸ਼ੂ ਨੂੰ ਵੀ ਆਪਣਿਆ ਤੋਂ ਡਰ ਲੱਗਣ ਲੱਗ ਗਿਆ ਹੈ।ਖਬਰ ਵਾਲੇ ਡਾਟ ਕਾਮ ਨੂੰ ਥੋੜੀ ਦੇਰ ਪਹਿਲਾਂ ਮਿਲੀ ਜਾਣਕਾਰੀ ਅਨੁਸਾਰ ਕਿ ਦੇਰ ਸ਼ਾਮ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਵੱਲੋਂ ਭਾਰਤ ਭੂਸ਼ਣ ਆਸ਼ੂ ਨਾਲ ਨਰਾਜ਼ ਕਾਂਗਰਸੀਆਂ ਦੀ ਮੁਲਾਕਾਤ ਕਰਵਾਉਣ ਲਈ ਆਪਣੇ ਨਾਲ ਕੈਪਟਨ ਸੰਦੀਪ ਸੰਧੂ ਤੇ ਕਾਂਗਰਸ ਦੇ ਜ਼ਿਲ੍ਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸੰਜੇ ਤਲਵਾਰ ਨੂੰ ਉਸਦੇ ਘਰ ਲੈ ਕੇ ਪੁੱਜੇ ਤਾਂ ਭਾਰਤ ਭੂਸ਼ਣ ਆਸ਼ੂ ਆਪਣੀ ਪਤਨੀ ਨੂੰ ਨਾਲ ਲੈ ਕੇ ਪਿਛਲੇ ਦਰਵਾਜ਼ੇ ਰਾਹੀਂ ਬਾਹਰ ਨਿਕਲ ਗਏ । ਸੂਤਰ ਦੱਸਦੇ ਹਨ ਕਿ ਭਾਰਤ ਭੂਸ਼ਨ ਆਸ਼ੂ ਉਪਰੋਕਤ ਆਗੂਆਂ ਨਾਲ ਨਰਾਜ਼ ਹਨ ਕਿਉਂਕਿ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਵੱਲੋਂ ਸ਼ਹਿਰ ਵਿੱਚ ਜਿਹੜੇ ਨਵਰਾਤਰਿਆਂ ਨੂੰ ਲੈ ਕੇ ਮੁੱਖ ਮਾਰਗਾਂ ਤੇ ਹੋਲਡਿੰਗ ਲਗਾਏ ਗਏ ਹਨ ਉਹਨਾਂ ਤੇ ਸਾਰੀ ਕਾਂਗਰਸ ਦੇ ਆਗੂਆਂ ਦੇ ਫੋਟੋ ਹਨ ਪਰ ਭਾਰਤ ਭੂਸ਼ਣ ਆਸ਼ੂ ਦਾ ਫੋਟੋ ਨਹੀਂ ਲਗਾਇਆ ਗਿਆ।
ਭਾਰਤ ਭੂਸ਼ਣ ਆਸ਼ੂ ਵੱਲੋਂ ਆਪਣੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਦੇ ਘਰ ਮੁਲਾਕਾਤ ਕਰਨ ਲਈ ਆਉਣ ਤੇ ਪਤੀ ਪਤਨੀ ਵੱਲੋਂ ਕੰਨੀ ਕਤਰਾ ਜਾਣਾ ਪੂਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ।
Get all latest content delivered to your email a few times a month.