ਤਾਜਾ ਖਬਰਾਂ
ਭਾਰਤੀ ਸਿਨੇਮਾ ਦੇ ਦਿੱਗਜ ਅਦਾਕਾਰ ਅਤੇ ਫਿਲਮ ਨਿਰਦੇਸ਼ਕ ਮਨੋਜ ਕੁਮਾਰ ਦਾ ਦੇਹਾਂਤ ਹੋ ਗਿਆ ਹੈ। ਮਨੋਜ ਕੁਮਾਰ ਖਾਸ ਤੌਰ ‘ਤੇ ਆਪਣੀ ਦੇਸ਼ ਭਗਤੀ ਲਈ ਜਾਣੇ ਜਾਂਦੇ ਸਨ। ਇਸ ਤੋਂ ਇਲਾਵਾ, ਉਹਨਾਂ ਨੂੰ ‘ਭਾਰਤ ਕੁਮਾਰ’ ਵਜੋਂ ਵੀ ਜਾਣਿਆ ਜਾਂਦਾ ਹੈ। ਦਿੱਗਜ ਅਦਾਕਾਰ ਨੇ 87 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਮਨੋਜ ਕੁਮਾਰ ਦਾ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। 24 ਜੁਲਾਈ 1937 ਨੂੰ ਹਰਿਕ੍ਰਿਸ਼ਨ ਗਿਰੀ ਗੋਸਵਾਮੀ ਦੇ ਰੂਪ ਵਿੱਚ ਜਨਮੇ ਮਨੋਜ ਕੁਮਾਰ ਸਾਰੇ ਕਲਾਕਾਰਾਂ ਲਈ ਪ੍ਰੇਰਨਾ ਸਰੋਤ ਸਨ। ਮਨੋਜ ਕੁਮਾਰ ਨੇ ਨਾ ਸਿਰਫ਼ “ਸ਼ਹੀਦ” (1965), “ਉਪਕਾਰ” (1967), “ਪੂਰਬ ਔਰ ਪੱਛਮ” (1970) ਅਤੇ “ਰੋਟੀ ਕਪੜਾ ਔਰ ਮਕਾਨ” (1974) ਸਮੇਤ ਬਹੁਤ ਸਾਰੀਆਂ ਦੇਸ਼ਭਗਤੀ ਵਾਲੀਆਂ ਫ਼ਿਲਮਾਂ ਵਿੱਚ ਕੰਮ ਕੀਤਾ, ਸਗੋਂ ਨਿਰਦੇਸ਼ਿਤ ਵੀ ਕੀਤਾ। ਮਨੋਜ ਕੁਮਾਰ ਨੂੰ ਭਾਰਤੀ ਸਿਨੇਮਾ ਵਿੱਚ ਯੋਗਦਾਨ ਲਈ 1992 ਵਿੱਚ ਪਦਮ ਸ਼੍ਰੀ ਅਤੇ 2015 ਵਿੱਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹਨਾਂ ਨੇ ਆਪਣੇ ਕੰਮ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਆਪਣੀਆਂ ਦੇਸ਼ਭਗਤੀ ਵਾਲੀਆਂ ਫਿਲਮਾਂ ਤੋਂ ਇਲਾਵਾ, ਉਹਨਾਂ ਨੇ “ਹਰਿਆਲੀ ਔਰ ਰਾਸਤਾ”, “ਵੋ ਕੌਨ ਥੀ”, “ਹਿਮਾਲੇ ਕੀ ਗੌਡ ਮੇਂ”, “ਦੋ ਬਦਨ”, “ਪੱਥਰ ਕੇ ਸਨਮ”, “ਨੀਲ ਕਮਲ” ਅਤੇ “ਕ੍ਰਾਂਤੀ” ਵਰਗੀਆਂ ਕਈ ਮਹਾਨ ਫਿਲਮਾਂ ਵਿੱਚ ਕੰਮ ਕੀਤਾ ਅਤੇ ਨਿਰਦੇਸ਼ਿਤ ਕੀਤਾ।
Get all latest content delivered to your email a few times a month.