ਤਾਜਾ ਖਬਰਾਂ
ਜਲਾਲਾਬਾਦ ਦੇ ਥਾਣਾ ਵੈਰੋਕਾ ਪੁਲਿਸ ਨੇ ਨਸ਼ੇ ਖਿਲਾਫ਼ ਕਾਰਵਾਈ ਕਰਦੇ ਹੋਏ ਦੋ ਮਹਿਲਾਵਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਕੋਲੋਂ 35 ਗ੍ਰਾਮ ਹੈਰੋਇਨ ਬਰਾਮਦ ਹੋਈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਮਹਿਲਾਵਾਂ ਵਿਚੋਂ ਇੱਕ ਮਹਿਲਾ ਬਾਥਰੂਮ ਜਾਣ ਦੇ ਬਹਾਨੇ ਪੁਲਿਸ ਨੂੰ ਚਕਮਾ ਦੇ ਕੇ ਥਾਣੇ ਵਿਚੋਂ ਭੱਜ ਗਈ। ਇਸ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਚਾਰ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ।
ਜਾਣਕਾਰੀ ਦਿੰਦੇ ਹੋਏ ਜਲਾਲਾਬਾਦ ਦੇ ਡੀਐਸਪੀ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਉਤੇ ਸੀ, ਜਿਸ ਦੌਰਾਨ ਜਦ ਪੁਲਿਸ ਪਾਰਟੀ ਦਾਣਾ ਮੰਡੀ ਵੈਰੋਕਾ ਮੌਜੂਦ ਸੀ ਤਾਂ ਸਾਹਮਣੇ ਤੋਂ ਇੱਕ ਮੋਟਰਸਾਈਕਲ ਉਤੇ ਦੋ ਮਹਿਲਾਵਾਂ ਆ ਰਹੀਆਂ ਸਨ ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਘਬਰਾ ਕੇ ਮੋਟਰਸਾਈਕਲ ਪਿੱਛੇ ਨੂੰ ਮੋੜਨ ਲੱਗੀ ਤਾਂ ਮੋਟਰਸਾਈਕਲ ਬੰਦ ਹੋ ਗਿਆ ਤੇ ਸਾਥੀ ਮੁਲਾਜ਼ਮਾਂ ਦ ਮਦਦ ਨਾਲ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰਕੇ ਚੈਕ ਕੀਤਾ ਤਾਂ ਉਨ੍ਹਾਂ ਕੋਲੋਂ 35 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਉਤੇ ਉਨ੍ਹਾਂ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ।
ਫੜ੍ਹੀ ਗਈਆਂ ਮਹਿਲਾਵਾਂ ਦੀ ਪਛਾਣ ਰੇਖਾ ਰਾਣੀ ਉਰਫ਼ ਲੇਖੀ ਪੁੱਤਰੀ ਮਹਿੰਦਰ ਸਿੰਘ ਵਾਸੀ ਕਾਠਗੜ੍ਹ ਤੇ ਮਾਨੋ ਬਾਈ ਪਤਨੀ ਕਰਨੈਲ ਸਿੰਘ ਵਾਸੀ ਕਾਠਗੜ੍ਹ ਦੇ ਰੂਪ ਵਿੱਚ ਹੋਈ ਪਰ ਦੱਸਿਆ ਜਾ ਰਿਹਾ ਹੈ ਕਿ ਜਦ ਇਨ੍ਹਾਂ ਨੂੰ ਥਾਣੇ ਲਿਆਂਦਾ ਗਿਆ ਤਾਂ ਉਕਤ ਦੋਵੇਂ ਮਹਿਲਾਵਾਂ ਵਿਚੋ ਇਕ ਮਹਿਲਾ ਰੇਖਾ ਰਾਣੀ ਜੋ ਥਾਣੇ ਵਿੱਚ ਬਾਥਰੂਮ ਜਾਣ ਦੇ ਬਹਾਨੇ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਭੱਜ ਗਈ।
Get all latest content delivered to your email a few times a month.