ਤਾਜਾ ਖਬਰਾਂ
ਗੁਰਦਾਸਪੁਰ ਸ਼ਹਿਰ ਦੇ ਮੇਹਰ ਚੰਦ ਰੋਡ ਉਤੇ ਸਥਿਤ ਇੱਕ ਕੋਲਡ ਡਰਿੰਕ ਤੇ ਕਨਫੈਕਸ਼ਨਰੀ ਆਇਟਮਸ ਦੇ ਗੁਦਾਮ ਨੂੰ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਖਬਰ ਸਾਹਮਣੇ ਆਈ ਹੈ। ਚਸ਼ਮਦੀਦਾਂ ਮੁਤਾਬਕ ਜਦੋਂ ਗੁਦਾਮ ਨੂੰ ਅੱਗ ਲੱਗੀ ਤਾਂ ਅੰਦਰੋਂ ਪਟਾਕੇ ਵਰਗੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਕੁਝ ਲੋਕਾਂ ਨੇ ਇਹ ਅਫਵਾਹ ਫੈਲਾ ਦਿੱਤੀ ਕਿ ਪਟਾਕੇ ਦੇ ਗੁਦਾਮ ਨੂੰ ਅੱਗ ਲੱਗੀ ਹੈ ਜਦਕਿ ਅਸਲੀਅਤ ਇਹ ਸੀ ਕਿ ਕੋਲਡ ਡਰਿੰਕ ਦੀਆਂ ਬੋਤਲਾਂ ਫਟਣ ਨਾਲ ਪਟਾਕਿਆਂ ਵਰਗੀ ਆਵਾਜ਼ ਆਈ ਸੀ। ਉੱਥੇ ਹੀ ਮੌਕੇ ਉਤੇ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਅਤੇ ਬੀਐਸਐਫ ਦੀ ਗੱਡੀ ਵੀ ਪਹੁੰਚ ਗਈ।
ਅੱਗ ਐਨੀ ਭਿਆਨਕ ਸੀ ਕਿ ਬਟਾਲਾ ਤੋਂ ਵੀ ਫਾਇਰ ਬ੍ਰਿਗੇਡ ਦੀ ਗੱਡੀ ਮੰਗਾਉਣੀ ਪਈ ਅਤੇ ਲਗਾਤਾਰ ਮੁਸ਼ੱਕਤ ਤੋਂ ਬਾਅਦ ਅੱਗ ਉਤੇ ਕਾਬੂ ਪਾ ਲਿਆ ਗਿਆ ਜਿਸ ਵਿੱਚ ਬੀਐਸਐਫ ਦਾ ਵੀ ਭਰਪੂਰ ਸਹਿਯੋਗ ਰਿਹਾ। ਹਾਲਾਂਕਿ ਭਿਆਨਕ ਅੱਗ ਕਾਰਨ ਗੁਦਾਮ ਦੇ ਉੱਪਰਲੀ ਮੰਜ਼ਿਲ ਤੇ ਸਾਰੇ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਪਰ ਹੇਠਾਂ ਵਾਲੀ ਮੰਜ਼ਿਲ ਤੱਕ ਅੱਗ ਫੈਲਣ ਤੋਂ ਫਾਇਰ ਬ੍ਰਿਗੇਡ ਤੇ ਬੀਐਸਐਫ ਨੇ ਬਚਾ ਲਈ। ਇਸ ਮੌਕੇ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂ ਅਤੇ ਐਸਡੀਐਮ ਵੀ ਪਹੁੰਚੇ ਸਨ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਉੱਥੇ ਹੀ ਦੁਕਾਨਦਾਰ ਸਤਪਾਲ ਸ਼ਰਮਾ ਦੇ ਭਤੀਜੇ ਅਨਮੋਲ ਸ਼ਰਮਾ ਨੇ ਦੱਸਿਆ ਕਿ ਸਵੇਰੇ 9 ਵਜੇ ਦੇ ਕਰੀਬ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਗੁਦਾਮ ਵਿੱਚ ਭਿਆਨਕ ਅੱਗ ਲੱਗ ਗਈ ਹੈ।
Get all latest content delivered to your email a few times a month.