ਤਾਜਾ ਖਬਰਾਂ
ਚੰਡੀਗੜ੍ਹ- ਲੋਕ ਸਭਾ ਵਿੱਚ "ਰੇਲਵੇ ਮੰਤਰਾਲੇ ਅਧੀਨ ਗ੍ਰਾਂਟਾਂ ਦੀ ਮੰਗ" 'ਤੇ ਚਰਚਾ ਦੌਰਾਨ ਆਪਣੇ ਸੰਬੋਧਨ ਵਿੱਚ ਪਵਿੱਤਰ ਹਲਕੇ ਸ੍ਰੀ ਆਨੰਦਪੁਰ ਸਾਹਿਬ ਦੀ ਨੁਮਾਇੰਦਗੀ ਕਰ ਰਹੇ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਆਪਣੇ ਹਲਕੇ ਦੀਆਂ ਰੇਲਵੇ ਨਾਲ ਸਬੰਧਤ ਵਿਕਾਸ ਸਬੰਧੀ ਲੋੜਾਂ ਨੂੰ ਪੂਰਾ ਕਰਨ ਲਈ ਅਹਿਮ ਮੰਗਾਂ ਉਠਾਈਆਂ।
ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਦੀਵੀ ਵਿਸ਼ਰਾਮ ਅਸਥਾਨ ਹਜ਼ੂਰ ਸਾਹਿਬ ਨਾਂਦੇੜ ਦੀ ਇਤਿਹਾਸਕ ਅਤੇ ਅਧਿਆਤਮਿਕ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਨ੍ਹਾਂ ਦੋਵਾਂ ਪਵਿੱਤਰ ਸਥਾਨਾਂ ਵਿਚਕਾਰ ਸਿੱਧੀ ਰੇਲ ਸੇਵਾ ਸ਼ੁਰੂ ਕਰਨ ਦੀ ਮੰਗ ਵੱਲ ਧਿਆਨ ਦਵਾਇਆ। ਹਾਲਾਂਕਿ ਸੱਚਖੰਡ ਐਕਸਪ੍ਰੈਸ ਇਸ ਵੇਲੇ ਅੰਮ੍ਰਿਤਸਰ ਨੂੰ ਹਜ਼ੂਰ ਸਾਹਿਬ ਨਾਂਦੇੜ ਨਾਲ ਜੋੜਦੀ ਹੈ, ਕੰਗ ਨੇ ਦਲੀਲ ਦਿੱਤੀ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਇੱਕ ਸਮਰਪਿਤ ਰੇਲਗੱਡੀ ਸਾਲਾਨਾ ਹਜ਼ੂਰ ਸਾਹਿਬ ਜਾਣ ਵਾਲੇ ਲੱਖਾਂ ਸ਼ਰਧਾਲੂਆਂ ਦੀ ਸਹੂਲਤ ਲਈ ਜ਼ਰੂਰੀ ਸੀ। ਉਹਨ੍ਹਾਂ ਨੇ ਰੇਲ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਲੰਬੇ ਸਮੇਂ ਤੋਂ ਚੱਲੀ ਆ ਰਹੀ ਇਸ ਮੰਗ ਨੂੰ ਪੂਰਾ ਕਰਨ, ਜਿਸ ਨਾਲ ਨਾ ਸਿਰਫ਼ ਦੋਆਬਾ ਖੇਤਰ ਸਗੋਂ ਪੰਜਾਬ ਦੇ ਪੁਆਦ ਖੇਤਰ ਨੂੰ ਵੀ ਫਾਇਦਾ ਹੋਵੇਗਾ।
Get all latest content delivered to your email a few times a month.