IMG-LOGO
ਹੋਮ ਪੰਜਾਬ, ਵਿਰਾਸਤ, 🔴 ਸ੍ਰੀ ਗੁਰੂ ਸਿੰਘ ਸਭਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ...

🔴 ਸ੍ਰੀ ਗੁਰੂ ਸਿੰਘ ਸਭਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਸਜਾਇਆ ਹੋਲਾ-ਮਹੱਲਾ, ਸੂਰਮਈ ਨਿਸ਼ਾਨ ਸਾਹਿਬ ਦੀ ਅਗਵਾਈ 'ਚ ਕੱਢਿਆ ਗਿਆ ਨਗਰ ਕੀਰਤਨ

Admin User - Mar 15, 2025 03:22 PM
IMG

 ਅੰਮ੍ਰਿਤਸਰ- ਖਾਲਸਾ ਪੰਥ ਦੇ ਬਾਨੀ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖਾਂ ਵਿਚ ਸੂਰਬੀਰਤਾ, ਦਲੇਰੀ, ਅਣਖ ਅਤੇ ਸਿੱਖੀ ਸਪਿਰਟ ਪੈਦਾ ਕਰਨ ਲਈ ਹੋਲੇ ਮਹੱਲੇ ਦਾ ਤਿਉਹਾਰ ਪ੍ਰਚਲਤ ਕੀਤਾ ਸੀ। ਇਸ ਕਾਰਨ 'ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੌਲਾ' ਦਾ ਵਾਕ ਪ੍ਰਚਲਤ ਆ ਰਿਹਾ ਹੈ। ਉਹ ਪਵਿੱਤਰ ਦਿਹਾੜਾ ਗੁਰੂ ਸਾਹਿਬ ਦੀ ਸਾਜੀ ਨਿਵਾਜੀ ਸ੍ਰੀ ਗੁਰੂ ਸਿੰਘ ਸਭਾ ਰਜਿਸਟਰ ਅੰਮ੍ਰਿਤਸਰ ਵੱਲੋਂ ਹਰ ਸਾਲ ਵਾਂਗ ਇਸ ਸਾਲ ਵੀ ਸ੍ਰੀ ਦਰਬਾਰ ਸਾਹਿਬ ਕਮੇਟੀ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਹੇਠ ਮਨਾਇਆ ਗਿਆ। ਉਨ੍ਹਾਂ ਬੇਨਤੀ ਕੀਤੀ ਕਿ ਕੌਮ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਾਹਮਣੇ ਰੱਖਦਿਆਂ ਅੰਮ੍ਰਿਤਸਰ ਤੇ ਇਲਾਕੇ ਦੇ ਸਰਬੱਤ ਗੁਰੂ ਘਰ ਦੇ ਸ਼ਰਧਾਲੂ ਹੁੰਮ-ਹੁੰਮਾ ਕੇ ਮਹੱਲੇ 'ਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਦਸ ਦਈਏ ਕਿ ਮਹੱਲਾ ਕੱਢਣ ਸਮੇੰ ਸ਼ਬਦਾਂ ਦੀ ਗੂੰਜ ਨਾਲ ਅੰਮ੍ਰਿਤ ਤੇ ਫੁੱਲਾਂ ਦੀ ਵਰਖਾ ਕੀਤੀ ਗਈ  ਅਤੇ ਹਮੇਸ਼ਾਂ ਦੀ ਤਰ੍ਹਾਂ ਸੱਚਖੰਡ ਵਾਸੀ ਹਕੀਮ ਹਰਨਾਮ ਸਿੰਘ ਜੀ, ਸਰਦਾਰ ਆਤਮਾ ਸਿੰਘ ਜੀ ਤੇ ਹਕੀਮ ਸੁੰਦਰ ਸਿੰਘ ਜੀ ਦੇ ਪ੍ਰਵਾਰ ਵੱਲੋਂ ਜਸਬੀਰ ਸਿੰਘ ਸੇਠੀ, ਪ੍ਰਭਜੋਤ ਸਿੰਘ ਸੇਠੀ, ਪੁਨੀਤ ਸਿੰਘ ਸੇਠੀ, ਹਰਦੀਪ ਸਿੰਘ ਸੇਠੀ ਅਤੇ  ਹਰਸਿਮਰਨ ਸਿੰਘ ਸੇਠੀ ਪੁਰਾਤਨ ਇਤਿਹਾਸਕ ਸੁਰਮਈ 'ਨਿਸ਼ਾਨ ਸਾਹਿਬ' ਦੀ ਸੇਵਾ ਕਰਨਗੇ। ਅਤੇ ਇਹ ਨਗਰ ਕੀਰਤਨ ਦਾ ਮਹੱਲਾ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਸ਼ਾਮ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਬਾਹਰ ਘੰਟਾ ਘਰ ਵਿਖੇ ਆ ਕੇ ਸੰਪੂਰਨ ਹੋਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.