ਤਾਜਾ ਖਬਰਾਂ
🟢 'ਅੰਤਰਰਾਸ਼ਰੀ ਮਹਿਲਾ ਦਿਵਸ 'ਤੇ ਵਿਸ਼ੇਸ਼' # ਮਹਿਲਾ ਦਿਵਸ ਮੌਕੇ 'ਤੇ ਔਰਤਾਂ ਦੇ ਜਜ਼ਬੇ ਨੂੰ ਸਲਾਮ (ਸੰਦੀਪ ਕੌਰ)
ਹਰੇਕ ਸਾਲ 'ਅੰਤਰਰਾਸ਼ਟਰੀ ਮਹਿਲਾ ਦਿਵਸ' 8 ਮਾਰਚ ਨੂੰ ਮਨਾਇਆ ਜਾਦਾ ਹੈ। ਕਿਹਾ ਜਾਂਦਾ ਹੈ ਕਿ ਜੇਕਰ ਔਰਤ ਚਾਹੇ ਤਾਂ ਕੀ ਨਹੀਂ ਕਰ ਸਕਦੀ! ਉਹ ਮਾਂ ਹੈ, ਘਰੇਲੂ ਔਰਤ ਹੈ, ਕਾਰੋਬਾਰੀ ਹੈ, ਅਧਿਆਪਕ ਹੈ, ਡਾਕਟਰ ਹੈ, ਇੰਜਨੀਅਰ ਹੈ, ਪੁਲਿਸ ਹੈ, ਕੀ ਨਹੀਂ ਹੈ। ਮਹਿਲਾ ਦਿਵਸ ਔਰਤਾਂ ਦੇ ਇਸ ਜਜ਼ਬੇ ਨੂੰ ਸਲਾਮ ਕਰਦਾ ਹੈ। ਇਹ ਦਿਨ ਅੰਤਰਰਾਸ਼ਟਰੀ ਪੱਧਰ 'ਤੇ ਔਰਤਾਂ ਦੀ ਸਫਲਤਾ, ਦ੍ਰਿੜਤਾ, ਸ਼ਕਤੀਕਰਨ ਤੇ ਪ੍ਰਾਪਤੀਆਂ ਦਾ ਜਸ਼ਨ ਮਨਾਉਂਦਾ ਹੈ। ਔਰਤਾਂ ਨਾਲ ਹੋ ਰਹੇ ਅਨਿਆਂ 'ਤੇ ਆਵਾਜ਼ ਉਠਾਉਣ ਦੇ ਨਾਲ-ਨਾਲ ਉਨ੍ਹਾਂ ਦੇ ਸਸ਼ਕਤੀਕਰਨ 'ਤੇ ਵੀ ਜ਼ੋਰ ਦਿੱਤਾ ਗਿਆ ਹੈ।
ਇੱਕ ਬਿਹਤਰ ਭਵਿੱਖ ਲਈ ਅੱਜ ਲਿੰਗ ਭੇਦਭਾਵ ਨੂੰ ਖਤਮ ਕਰਨਾ ਬਹੁਤ ਜਰੂਰੀ ਹੈ। ਜਾਣੇ-ਅਣਜਾਣੇ ਵਿੱਚ ਅੱਜ ਵੀ ਔਰਤਾਂ ਨੂੰ ਹਰ ਖੇਤਰ ਵਿੱਚ ਵਿਤਕਰੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਜੋ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਦਾ ਹੈ।
ਅੱਜ ਦਾ ਦਿਨ ਸਿਰਫ਼ ਇਸ ਲਈ ਨਹੀਂ ਮਨਾਇਆ ਜਾਂਦਾ ਕਿਉਂਕਿ ਇਸ ਨੂੰ ਕੈਲੰਡਰ ਵਿੱਚ ਦਿਖਾਉਣਾ ਹੁੰਦਾ ਹੈ, ਸਗੋਂ ਇਸ ਲਈ ਵੀ ਮਨਾਇਆ ਜਾਂਦਾ ਹੈ ਕਿਉਂਕਿ ਅੱਜ ਵੀ ਬਹੁਤ ਸਾਰੀਆਂ ਔਰਤਾਂ ਹਨ ਜੋ ਤੰਗ-ਪ੍ਰੇਸ਼ਾਨ ਦਾ ਸ਼ਿਕਾਰ ਹਨ, ਸਿੱਖਿਆ ਤੋਂ ਵਾਂਝੀਆਂ ਹਨ, ਭਰੂਣ ਹੱਤਿਆ ਕਰਨ ਲਈ ਮਜ਼ਬੂਰ ਹਨ, ਜਿਨ੍ਹਾਂ ਕੋਲ ਕੰਮ ਦਾ ਕੋਈ ਸਾਧਨ ਨਹੀਂ ਹੈ ਜਾਂ ਭੁੱਖਮਰੀ ਵਿੱਚ ਰਹਿ ਰਹੀਆਂ ਹਨ, ਲੋੜ ਹੈ ਉਨ੍ਹਾਂ ਲਈ ਆਵਾਜ਼ ਬੁਲੰਦ ਕਰਨ ਤੇ ਇਸ ਵਿਤਕਰੇ ਨੂੰ ਘੱਟ ਕਰਨ ਦੀ, ਇਸੇ ਲਈ ਅੱਜ ਵੀ ਇਸ ਦਿਨ ਦੀ ਓਨੀ ਹੀ ਮਹੱਤਤਾ ਹੈ ਜਿੰਨੀ ਸਾਲ ਪਹਿਲਾਂ ਸੀ।
ਔਰਤਾਂ ਸਮਾਜ ਦੇ ਲਈ ਅਟੱਲ ਥੰਮ੍ਹ ਹਨ, ਜਿਸ ਕਾਰਨ ਪਰਿਵਾਰ, ਸਮਾਜ ਅਤੇ ਰਾਸ਼ਟਰ ਵਿਕਾਸ ਦੇ ਰਾਹ 'ਤੇ ਅੱਗੇ ਵਧਣ ਦੇ ਯੋਗ ਹੁੰਦੇ ਹਨ। ਔਰਤਾਂ ਨਵੀਂ ਸੋਚ, ਦ੍ਰਿਸ਼ਟੀਕੋਣ ਅਤੇ ਖੁਸ਼ਹਾਲੀ ਵੱਲ ਸਮਾਜ ਨੂੰ ਸੁਧਾਰਨ ਅਤੇ ਸੰਗਠਿਤ ਕਰਨ ਲਈ ਕੰਮ ਕਰ ਰਹੀਆਂ ਹਨ। ਔਰਤਾਂ ਆਪਣੇ ਗੁਣਾਂ ਅਤੇ ਯੋਗਤਾਵਾਂ ਰਾਹੀਂ ਖੁਸ਼ਹਾਲੀ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਸਕਦੀਆਂ ਹਨ। ਹਾਲਾਂਕਿ, ਉਨ੍ਹਾਂ ਨੂੰ ਸਮਾਜਿਕ ਮੌਕੇ ਅਤੇ ਸਨਮਾਨ ਦਿੱਤੇ ਜਾਣ ਦੀ ਜ਼ਰੂਰਤ ਹੈ। ਦਰਅਸਲ, ਹਰ ਵਿਅਕਤੀ ਨੂੰ ਸਮਾਜ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਔਰਤਾਂ ਦਾ ਆਦਰ- ਸਤਿਕਾਰ ਅਤੇ ਧੰਨਵਾਦ ਕਰਨਾ ਚਾਹੀਦਾ ਹੈ।
ਇਸ ਦੇ ਨਾਲ ਹੀ ਔਰਤਾਂ ਨੂੰ ਉਨ੍ਹਾਂ ਦੀ ਸਮਰੱਥਾ ਦਾ ਅਹਿਸਾਸ ਕਰਵਾਉਣ ਲਈ ਉਨ੍ਹਾਂ ਨੂੰ ਇਹ ਵੀ ਦੱਸਣ ਦੀ ਜ਼ਰੂਰਤ ਹੈ ਕਿ ਔਰਤ ਹੋਣਾ ਇਕ ਵਰਦਾਨ ਹੈ ਨਾ ਕਿ ਸਰਾਪ। ਇਸ ਮੌਕੇ ਉਹ ਔਰਤਾਂ ਦਾ ਧੰਨਵਾਦ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਵੀ ਜਾਗਰੂਕ ਕਰਦੀਆਂ ਹਨ। ਨਾਲ ਹੀ ਸਮਾਜ ਨੂੰ ਔਰਤਾਂ ਦੇ ਯੋਗਦਾਨ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਇਸ ਦਿਨ ਦਾ ਮੁੱਖ ਮਕਸਦ ਮਹਿਲਾਵਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਨਾ ਹੈ ਅਤੇ ਉਨ੍ਹਾਂ ਨੂੰ ਅਹਿੰਸਾ ਤੋਂ ਬਚਣ ਲਈ ਜਾਗਰੂਕ ਕੀਤਾ ਜਾਂਦਾ ਹੈ। ਔਰਤ ਚਾਹੇ ਕੀ ਨੀ ਕਰਦੀ। ਉਹ ਪਰਿਵਾਰ ਦਾ ਖਿਆਲ ਰੱਖਦੀ ਹੈ, ਘਰ ਨੂੰ ਚਲਾਉਣਦੀ ਹੈ, ਬੱਚਿਆਂ ਨੂੰ ਸਿੱਖਿਆ ਦਿੰਦੀ। ਹੋਰ ਤਾਂ ਹੋਰ ਅੱਜ ਦੁਨੀਆ ਦੇ ਹਰੇਕ ਕੰਮ ਵਿੱਚ ਔਰਤ ਦਾ ਯੋਗਦਾਨ ਹੈ। ਉਹ ਆਪਣੇ ਪਰਿਵਾਰ ਦੇ ਨਾਲ ਆਪਣੇ ਆਪ ਨੂੰ ਇੱਕ ਦ੍ਰਿੜ ਮਹਿਲਾ ਦੇ ਨਾਲ ਦੁਨੀਆਦਾਰੀ ਦੇ ਹਰੇਕ ਕੰਮ ਕਰਦੀ ਹੈ। ਸੋ ਸਮਾਜ 'ਚ ਰਹਿ ਰਹੇ ਲੋਕਾ ਨੂੰ ਮਹਿਲਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਬੁਰੀਆਂ ਨਜ਼ਰਾਂ ਨਾਲ ਨਹੀਂ ਤੱਕਣਾ ਅਤੇ ਉਨ੍ਹਾਂ ਨਾਲ ਜੁਰਮ ਨਹੀਂ ਕਰਨਾ ਚਾਹੀਦਾ। ਕਿਉਂਕਿ ਔਰਤ ਨੂੰ ਹੀ ਸਮਾਜ ਦਾ ਸਿਰਜਣਾਤਮਕ ਮੰਨਿਆ ਜਾਦਾਂ ਹੈ, ਤਾਂ ਸਾਨੂੰ ਹਰ ਇੱਕ ਇਨਸਾਨ ਦਾ ਸਤਿਕਾਰ ਕਰਨਾ ਚਾਹੀਦਾ ਹੈ।
Get all latest content delivered to your email a few times a month.