ਤਾਜਾ ਖਬਰਾਂ
ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਪ੍ਰਯਾਗਰਾਜ ਮਹਾਕੁੰਭ ਦੇ ਸੰਗਮ ਕੰਢੇ 'ਤੇ ਮਚੀ ਭਗਦੜ 'ਚ 35 ਤੋਂ 40 ਲੋਕ ਮਾਰੇ ਗਏ ਹਨ। ਹਾਦਸੇ ਦੇ 17 ਘੰਟੇ ਬਾਅਦ ਸਰਕਾਰ ਨੇ 30 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਸ਼ਾਮ 6.30 ਵਜੇ ਮੇਲਾ ਅਧਿਕਾਰੀ ਵਿਜੇ ਕਿਰਨ ਆਨੰਦ ਅਤੇ ਡੀਆਈਜੀ ਵੈਭਵ ਕ੍ਰਿਸ਼ਨ ਨੇ 3 ਮਿੰਟ ਦੀ ਪ੍ਰੈਸ ਕਾਨਫਰੰਸ ਵਿੱਚ ਇਹ ਜਾਣਕਾਰੀ ਦਿੱਤੀ।ਡੀਆਈਜੀ ਵੈਭਵ ਕ੍ਰਿਸ਼ਨ ਨੇ ਕਿਹਾ- ਭਗਦੜ ਵਿੱਚ 30 ਸ਼ਰਧਾਲੂਆਂ ਦੀ ਮੌਤ ਹੋ ਗਈ। 60 ਲੋਕ ਜ਼ਖਮੀ ਹਨ। 25 ਲਾਸ਼ਾਂ ਦੀ ਪਛਾਣ ਹੋ ਚੁੱਕੀ ਹੈ। ਮਰਨ ਵਾਲਿਆਂ ਵਿੱਚ ਸਭ ਤੋਂ ਵੱਧ 19 ਸ਼ਰਧਾਲੂ ਯੂਪੀ ਤੋਂ, 4 ਕਰਨਾਟਕ ਤੋਂ, ਇੱਕ-ਇੱਕ ਗੁਜਰਾਤ ਅਤੇ ਆਸਾਮ ਦੇ ਹਨ।
ਉਨ੍ਹਾਂ ਕਿਹਾ- ਘਾਟ 'ਤੇ ਲੱਗੇ ਕੁਝ ਬੈਰੀਕੇਡ ਟੁੱਟ ਗਏ, ਜਿਸ ਕਾਰਨ ਲੋਕ ਜ਼ਮੀਨ 'ਤੇ ਸੁੱਤੇ ਕੁਝ ਸ਼ਰਧਾਲੂਆਂ 'ਤੇ ਚੜ੍ਹ ਗਏ। ਜਿਸ ਕਾਰਨ ਹਫੜਾ-ਦਫੜੀ ਮੱਚ ਗਈ। 29 ਜਨਵਰੀ ਨੂੰ ਸਰਕਾਰ ਨੇ ਸਖ਼ਤ ਨਿਰਦੇਸ਼ ਦਿੱਤੇ ਸਨ ਕਿ ਕੋਈ ਵੀਆਈਪੀ ਪ੍ਰੋਟੋਕੋਲ ਨਹੀਂ ਹੋਵੇਗਾ। ਮੇਲਾ ਅਧਿਕਾਰੀ ਵਿਜੇ ਕਿਰਨ ਆਨੰਦ ਨੇ ਕਿਹਾ- ਮਹਾਕੁੰਭ 'ਚ ਆਏ ਸ਼ਰਧਾਲੂਆਂ ਨੂੰ ਵਾਪਸ ਭੇਜਣ ਦਾ ਕੰਮ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਇਹ ਹਾਦਸਾ ਮੰਗਲਵਾਰ ਦੇਰ ਰਾਤ ਕਰੀਬ 1.30 ਵਜੇ ਵਾਪਰਿਆ। ਉਸ ਸਮੇਂ ਲੋਕ ਮੌਨੀ ਅਮਾਵਸਿਆ ਵਿੱਚ ਇਸ਼ਨਾਨ ਕਰਨ ਲਈ ਸੰਗਮ ਦੇ ਕਿਨਾਰੇ ਉਡੀਕ ਕਰ ਰਹੇ ਸਨ।
Get all latest content delivered to your email a few times a month.