IMG-LOGO
ਹੋਮ ਅੰਤਰਰਾਸ਼ਟਰੀ: ਕੈਨੇਡਾ ਪੁਲਿਸ ਨੇ ਹਥਿਆਰਾਂ ਦੀ ਤਸਕਰੀ ਕਰਦੇ ਪੰਜਾਬੀਆਂ ਨੂੰ ਕੀਤਾ...

ਕੈਨੇਡਾ ਪੁਲਿਸ ਨੇ ਹਥਿਆਰਾਂ ਦੀ ਤਸਕਰੀ ਕਰਦੇ ਪੰਜਾਬੀਆਂ ਨੂੰ ਕੀਤਾ ਗ੍ਰਿਫ਼ਤਾਰ

Admin User - Oct 29, 2024 11:32 AM
IMG

.

ਕੈਨੇਡਾ ਪੁਲਿਸ ਨੇ ਬਰੈਂਪਟਨ 'ਚ ਰਹਿੰਦੇ ਇੱਕ ਪਰਿਵਾਰ ਨੂੰ ਹਥਿਆਰਾਂ ਦੀ ਤਸਕਰੀ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਪੰਜਾਬਣ ਮਾਂ ਨੂੰ ਉਸ ਦੇ ਦੋ ਪੁੱਤਾਂ ਅਤੇ ਉਨ੍ਹਾਂ ਦੇ ਦੋ ਦੋਸਤਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਜਾਣਕਾਰੀ ਅਨੁਸਾਰ ਮੁਲਜ਼ਮਾਂ ਦੀ ਪਛਾਣ ਮਾਂ ਨਰਿੰਦਰ ਨਾਗਰਾ (61 ਸਾਲਾ) ਉਸ ਦੇ ਮੁੰਡੇ ਰਵਨੀਤ ਨਾਗਰਾ (22 ਸਾਲ) ਤੇ ਨਵਦੀਪ ਨਾਗਰਾ (20 ਸਾਲ) ਵਜੋਂ ਹੋਈ ਹੈ। ਮਾਮਲੇ 'ਚ ਪੁਲਿਸ ਨੇ ਨਰਿੰਦਰ ਨਾਗਰਾ ਦੇ ਮੁੰਡਿਆਂ ਦੇ ਦੋਸਤ ਰਣਵੀਰ ਵੜੈਚ (20 ਸਾਲਾ) ਅਤੇ ਪਵਨੀਤ ਨੇਹਲ (21 ਸਾਲ) ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

ਪੀਲ ਪੁਲਿਸ ਦੇ ਮੁਖੀ ਨਿਸ਼ਾਨ ਦੁਰਾਈਪਾ ਨੇ ਕਿਹਾ ਕਿ ਇਹ ਕਾਰਵਾਈ ਸਰਚ ਅਪ੍ਰੇਸ਼ਨ ਅਧੀਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਟ੍ਰੈਫਿਕ ਪੁਲਿਸ ਦੇ ਇੱਕ ਅਧਿਕਾਰੀ ਨੇ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਦੀ ਇੱਕ ਫਾਲੋ-ਅਪ ਜਾਂਚ ਤੋਂ ਬਾਅਦ, ਉਸ ਦੇ ਭਰਾ ਅਤੇ ਮਾਂ ਜੋ ਕਿ ਬਰੈਂਪਟਨ ਤੋਂ ਹਨ, ਉੱਤੇ ਅਣਅਧਿਕਾਰਤ ਹਥਿਆਰ ਰੱਖਣ, ਇੱਕ ਲੋਡਡ ਹਥਿਆਰ ਰੱਖਣ ਅਤੇ ਇੱਕ ਵਰਜਿਤ ਯੰਤਰ ਰੱਖਣ ਦੇ ਇਲਜ਼ਾਮ ਲਗਾਏ ਗਏ ਸਨ।

ਕੈਨੇਡਾ ਪੁਲਿਸ ਨੇ ਕਿਹਾ ਕਿ ਨਾਗਰਾ ਪਰਿਵਾਰ 'ਤੇ ਕੈਨੇਡਾ 'ਚ ਵੱਖ ਵੱਖ ਅਪਰਾਧਿਕ 160 ਮਾਮਲੇ ਦਰਜ ਹਨ। ਪੁਲਿਸ ਨੇ ਹੁਣ ਗ੍ਰਿਫਤਾਰ ਮੁਲਜ਼ਮਾਂ ਕੋਲੋਂ 11 ਹਥਿਆਰ ਤੇ 900 ਗੋਲਾ ਬਾਰੂਦ ਬਰਾਮਦ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਕੈਨੇਡਾ ਦੇ ਬਰੈਂਪਟਨ 'ਚ ਰਹਿ ਕੇ ਹਥਿਆਰਾਂ ਦੀ ਤਸਕਰੀ ਕਰਦਾ ਸੀ। ਹਥਿਆਰਾਂ ਦੀ ਬਰਾਮਦਗੀ ਤੋਂ ਇਲਾਵਾ ਇਨ੍ਹਾਂ ਕੋਲੋਂ 2 ਲੱਖ ਰੁਪਏ ਦੀ 200 ਗ੍ਰਾਮ ਕੋਕੀਨ ਵੀ ਬਰਾਮਦ ਹੋਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.