ਤਾਜਾ ਖਬਰਾਂ
.
ਨਵੀਂ ਦਿੱਲੀ- ਸਾਲ ਦਾ ਨਵਾਂ ਮਹੀਨਾ ਚੜ੍ਹਦੇ ਹੀ ਮਹਿੰਗਾਈ ਦਾ ਝਟਕਾ ਲੱਗਿਆ ਹੈ। ਅੱਜ ਤੋਂ ਭਾਵ 1 ਸਤੰਬਰ 2024 ਤੋਂ 19 ਕਿਲੋ ਦਾ ਕਮਰਸ਼ੀਅਲ ਗੈਸ ਸਿਲੰਡਰ 39 ਰੁਪਏ ਮਹਿੰਗਾ ਹੋ ਗਿਆ ਹੈ। ਹੁਣ ਇਹ ਦਿੱਲੀ ਵਿੱਚ 1691 ਰੁਪਏ ਵਿੱਚ ਉਪਲਬਧ ਹੋਵੇਗਾ। ਟੈਲੀਕਾਮ ਰੈਗੂਲੇਸ਼ਨ 'ਚ ਅੱਜ ਤੋਂ ਬਦਲਾਅ ਕੀਤੇ ਗਏ ਹਨ, ਜਿਸ ਨਾਲ ਫਰਜ਼ੀ ਕਾਲ ਅਤੇ ਮੈਸੇਜ 'ਤੇ ਰੋਕ ਲਗਾਈ ਜਾ ਸਕੇਗੀ।
ਇਸ ਤੋਂ ਇਲਾਵਾ ਹਵਾਬਾਜ਼ੀ ਈਂਧਨ ਦੀਆਂ ਕੀਮਤਾਂ ਡਿੱਗਣ ਕਾਰਨ ਹਵਾਈ ਯਾਤਰਾ ਸਸਤੀ ਹੋ ਸਕਦੀ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਐਵੀਏਸ਼ਨ ਟਰਬਾਈਨ ਫਿਊਲ (ਏਟੀਐਫ) ਦੀਆਂ ਕੀਮਤਾਂ 4,567 ਰੁਪਏ ਪ੍ਰਤੀ ਕਿਲੋਲੀਟਰ (1000 ਲੀਟਰ) ਘਟਾ ਦਿੱਤੀਆਂ ਹਨ। ਜਦਕਿ ਰਾਜਸਥਾਨ 'ਚ ਸਿਲੰਡਰ 450 ਰੁਪਏ 'ਚ ਮਿਲੇਗਾ।
ਅੱਜ ਤੋਂ 19 ਕਿਲੋ ਦਾ ਕਮਰਸ਼ੀਅਲ ਸਿਲੰਡਰ 39 ਰੁਪਏ ਮਹਿੰਗਾ ਹੋ ਗਿਆ ਹੈ। ਦਿੱਲੀ 'ਚ ਕੀਮਤ ਹੁਣ 39 ਰੁਪਏ ਵਧ ਕੇ 1691.50 ਰੁਪਏ ਹੋ ਗਈ ਹੈ। ਪਹਿਲਾਂ ਇਹ 1652.50 ਰੁਪਏ ਵਿੱਚ ਉਪਲਬਧ ਸੀ। ਕੋਲਕਾਤਾ ਵਿੱਚ, ਇਹ 38 ਰੁਪਏ ਵਧ ਕੇ ₹1802.50 ਵਿੱਚ ਉਪਲਬਧ ਹੈ, ਪਹਿਲਾਂ ਇਸਦੀ ਕੀਮਤ ₹1764.50 ਸੀ।
ਮੁੰਬਈ 'ਚ ਸਿਲੰਡਰ ਦੀ ਕੀਮਤ 1605 ਰੁਪਏ ਤੋਂ 39 ਰੁਪਏ ਵਧ ਕੇ 1644 ਰੁਪਏ ਹੋ ਗਈ ਹੈ। ਸਿਲੰਡਰ ਚੇਨਈ ਵਿੱਚ 1855 ਰੁਪਏ ਵਿੱਚ ਮਿਲਦਾ ਹੈ। ਹਾਲਾਂਕਿ 14.2 ਕਿਲੋਗ੍ਰਾਮ ਘਰੇਲੂ ਗੈਸ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਇਹ ਦਿੱਲੀ ਵਿੱਚ 803 ਰੁਪਏ ਅਤੇ ਮੁੰਬਈ ਵਿੱਚ 802.50 ਰੁਪਏ ਵਿੱਚ ਉਪਲਬਧ ਹੈ।
Get all latest content delivered to your email a few times a month.