IMG-LOGO
ਹੋਮ ਪੰਜਾਬ, ਰਾਸ਼ਟਰੀ, ਅੰਤਰਰਾਸ਼ਟਰੀ, 🔴 ਪਾਕਿਸਤਾਨ 'ਚ ਭਾਰਤੀ ਜਾਸੂਸ ਸਰਬਜੀਤ ਦਾ ਕਤਲ ਕਰਨ ਵਾਲੇ...

🔴 ਪਾਕਿਸਤਾਨ 'ਚ ਭਾਰਤੀ ਜਾਸੂਸ ਸਰਬਜੀਤ ਦਾ ਕਤਲ ਕਰਨ ਵਾਲੇ ਦੀ ਗੋਲੀਆਂ ਮਾਰ ਕੇ ਹੱਤਿਆ

Admin User - Apr 14, 2024 07:44 PM
IMG

.

ਪਾਕਿਸਤਾਨ ਦੇ ਲਾਹੌਰ ਦਾ ਡਾਨ ਆਮਿਰ ਸਰਫਰਾਜ਼ ਦੀ ਅੱਜ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਸਮਾਚਾਰ ਏਜੰਸੀ ਪੀਟੀਆਈ ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਲਾਹੌਰ ਵਿਚ ਆਮਿਰ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਦਿੱਤੀਆਂ ਸੀ। ਇਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਮੰਨਿਆ ਜਾਂਦਾ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਨਿਰਦੇਸ਼ਾਂ 'ਤੇ ਆਮਿਰ ਸਰਫਰਾਜ਼ ਅਤੇ ਉਸ ਦੇ ਸਾਥੀਆਂ ਨੇ 2013 'ਚ ਲਾਹੌਰ ਜੇਲ 'ਚ ਬੰਦ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਸੀ।

ਦਸੰਬਰ 2018 ਵਿੱਚ ਪਾਕਿਸਤਾਨ ਦੀ ਇੱਕ ਅਦਾਲਤ ਨੇ ਸਬੂਤਾਂ ਦੀ ਘਾਟ ਦਾ ਹਵਾਲਾ ਦਿੰਦੇ ਹੋਏ ਸਰਬਜੀਤ ਦੇ ਕਤਲ ਦੇ ਦੋ ਦੋਸ਼ੀਆਂ ਨੂੰ ਰਿਹਾਅ ਕਰ ਦਿੱਤਾ ਸੀ। ਇਨ੍ਹਾਂ ਵਿਚ ਆਮਿਰ ਸਰਫਰਾਜ਼ ਅਤੇ ਮੁਦੱਸਰ ਸ਼ਾਮਲ ਸਨ। ਇਨ੍ਹਾਂ ਦੋਹਾਂ ਦੇ ਵਿਰੁੱਧ ਕਿਸੇ ਨੇ ਗਵਾਹੀ ਨਹੀਂ ਦਿੱਤੀ। ਦਰਅਸਲ, ਪੰਜਾਬ ਦਾ ਸਰਬਜੀਤ 1990 ਵਿੱਚ ਗਲਤੀ ਨਾਲ ਸਰਹੱਦ ਪਾਰ ਕਰਕੇ ਪਾਕਿਸਤਾਨ ਚਲਾ ਗਿਆ ਸੀ। ਪਾਕਿਸਤਾਨੀ ਫੌਜ ਨੇ ਉਸ ਨੂੰ ਭਾਰਤੀ ਜਾਸੂਸ ਦੱਸ ਕੇ ਗ੍ਰਿਫਤਾਰ ਕਰ ਲਿਆ ਸੀ।

Share:

ਸੰਪਾਦਕ ਦਾ ਡੈਸਕ

Parminder Singh

Editor

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.