ਢੀਂਡਸਾ ਨੂੰ ਦੇਸ਼ ਦਾ ਵੱਡਾ ਮਾਣ ਮਿਲਣਾ ! ਕੀ ਬਾਦਲਾਂ ਨੂੰ ਹਜ਼ਮ ਨਹੀਂ ?
ਪਰਮਿੰਦਰ ਸਿੰਘ ਜੱਟਪੁਰੀ (ਸੰਪਾਦਕ )
ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਹੋਰ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਗੁਪਤਵਾਸ ਜਾਕੇ ਅਕਾਲੀ ਦਲ ਅੰਦਰ "ਪਰਲੋ " ਲਿਆਉਣ ਵਾਲੇ ਸੁਖਦੇਵ ਸਿੰਘ ਢੀਂਡਸਾ ਨੂੰ ਭਾਰਤ ਸਰਕਾਰ ਵੱਲੋਂ "ਪਦਮ ਸ੍ਰੀ " ਅਵਾਰਡ ਦੇ ਐਲਾਨ ਤੋਂ ਬਾਅਦ ਜਿੱਥੇ ਪੰਜਾਬ ਦੀ ਸਿੱਖ ਰਾਜਨੀਤੀ ਨੇ ਇੱਕ ਨਵਾਂ ਮੋੜ ਲਿਆ ਹੈ ,ਉੱਥੇ ਅਕਾਲੀ ਦਲ ਤੇ ਕਾਬਜ਼ ਬਾਦਲ ਬ੍ਰਿਗੇਡ ਨੂੰ ਢੀਂਡਸਾ ਨੂੰ ਮੋਦੀ ਸਰਕਾਰ ਵੱਲੋਂ ਐਲਾਨਿਆ ਗਿਆ ਦੇਸ਼ ਦਾ ਵੱਡਾ ਮਾਣ ਹਜ਼ਮ ਨਹੀਂ ਹੋ ਰਿਹਾ ।
ਢੀਂਡਸਾ ਵੱਲੋਂ ਅਕਾਲੀ ਦਲ ਦੀ ਬੇਹਤਰੀ ਲਈ ਪ੍ਰਧਾਨ ਨੂੰ ਲਾਂਭੇ ਹੋ ਜਾਣ ਬਾਰੇ 2 ਦਿਨ ਪਹਿਲਾਂ ਅੰਗਰੇਜ਼ੀ ਦੇ ਹਿੰਦੁਸਤਾਨ ਟਾਈਮਜ਼ ਅਖ਼ਬਾਰ ਚ ਛਪੀ ਖ਼ਬਰ ਤੋਂ ਬਾਅਦ ਬਾਦਲ ਦਲ ਦਾ "ਆਈ ਟੀ ਵਿੰਗ " ਟੇਡੇ ਨਾਲ ਢੀਂਡਸਾ ਦੇ ਪਿੱਛੇ ਹੱਥ ਧੋ ਕੇ ਪਿੱਛੇ ਪੈ ਗਿਆ ਹੈ ।
ਅਕਾਲੀ ਦਲ ਦੇ ਸੋਸ਼ਲ ਮੀਡੀਆ ਵੱਲੋਂ "ਢੀਂਡਸਾ " ਨੂੰ ਆਰਐੱਸਐੱਸ ਦਾ ਬੰਦਾ ਦੱਸਿਆ ਜਾ ਰਿਹਾ ਹੈ । ਸੋਸ਼ਲ ਮੀਡੀਆ ਗਰੁੱਪਾਂ ਚ ਪਾਈ ਗਈ ਇਸ ਬੇਨਾਮੀ ਪੋਸਟ ਚ ਢੀਂਡਸਾ ਤੇ ਫੂਲਕਾ ਨੂੰ ਮੋਦੀ ਵੱਲੋਂ ਦਿੱਤੇ ਗਏ ਪਦਮ ਸ੍ਰੀ ਅਵਾਰਡ ਬਾਦਲ ਖਿਲਾਫ਼ ਬੋਲਣ ਦੇ ਇਨਾਮ ਵਜੋਂ ਦਿੱਤੇ ਗਏ ਕਹੇ ਗਏ ਹਨ । ਇਸ ਪੋਸਟ ਨੂੰ ਅਕਾਲੀ ਦਲ ਦੇ ਬਣਾਏ ਗਏ ਗਰੁੱਪਾਂ ਚੋਂ ਵਧੇਰੇ ਸ਼ੇਅਰ ਕੀਤਾ ਜਾ ਰਿਹਾ ਹੈ ।
ਕੁੱਲ ਮਿਲਾ ਕੇ ਵੇਖਿਆ ਜਾਵੇ , ਬਾਦਲ ਬ੍ਰਿਗੇਡ ਢਿੱਡੋਂ ਜਾਪਦੀ ਹੈ ਕਿ ਸਿੱਖ ਹਲਕਿਆਂ ਚ ਕਿਵੇਂ ਨਾ ਕਿਵੇਂ ਢੀਂਡਸਾ ਦੀ ਸ਼ਵੀ ਨੂੰ ਖਰਾਬ ਕਰਨ ਲਈ ਆਰਐੱਸਐੱਸ ਨਾਲ ਜੋੜਿਆ ਜਾਵੇ ।.
ਦੂਜੇ ਪਾਸੇ ਪੰਥਕ ਜਥੇਬੰਦੀਆਂ ਅਤੇ ਟਕਸਾਲੀ ਅਕਾਲੀਆਂ ਵੱਲੋਂ ਢੀਂਡਸਾ ਨੂੰ "ਸਿੱਖ ਕੌਮ ਦਾ ਫ਼ਕਰ ਏ" ਕੌਮ ਐਵਾਰਡ ਦੇਣ ਬਾਰੇ ਵੀ ਕਿਹਾ ਗਿਆ ਹੈ ਕਿਉਂਕਿ ਉਨ੍ਹਾਂ ਦਾ ਤਰਕ ਇਹ ਹੈ ਕਿ ਸਿੱਖ ਪੰਥ ਤੇ ਲੰਬੇ ਸਮੇਂ ਤੋਂ ਕਬਜ਼ਾ ਕਰੀ ਬੈਠੇ ਬਾਦਲ ਪਰਿਵਾਰ ਦੇ ਕਿਲ੍ਹੇ ਦੀਆਂ ਨੀਂਹਾਂ ਨੂੰ ਹਿਲਾਉਣ ਦੀ ਸ਼ੁਰੂਆਤ ਕਰਨ ਵਾਲੇ ਸੁਖਦੇਵ ਸਿੰਘ ਢੀਂਡਸਾ " ਫਖਰ -ਏ- ਕੌਮ "ਐਵਾਰਡ ਦੇ ਹੱਕਦਾਰ ਹਨ ।