ਚੰਡੀਗੜ੍ਹ : ਪੰਜਾਬ ਦੀ "ਸੁਪਰ ਪਾਵਰ ਬਣਨ ਦੇ ਸੁਪਨੇ ਲੈਣ ਵਾਲੇ ਕਾਂਗਰਸ ਦੇ ਦਲਿਤ ਨੇਤਾ ਵਿਧਾਇਕ ਰਾਜ ਕੁਮਾਰ ਵੇਰਕਾ ਨੂੰ ਪੰਜਾਬ ਦੀ ਇੱਕ ਚੇਅਰਮੈਨੀ ਤੇ ਸਬਰ ਕਰਨਾ ਪਿਆ ,ਪਰ ਉਹ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਮੁਕਾਬਲੇ ਖੁਸ਼ਕਿਸਮਤ ਰਿਹਾ ।ਪਾਠਕਾਂ ਨੂੰ ਦੱਸਣਾ ਇਹ ਜ਼ਰੂਰੀ ਹੋਵੇਗਾ ਕਿ ਮਨਮੋਹਨ ਸਿੰਘ ਦੀ ਕੇਂਦਰ ਸਰਕਾਰ ਚ ਵੱਡੇ ਸੰਵਿਧਾਨਕ ਅਹੁਦੇ ਦਾ ਅਨੰਦ ਮਾਨਣ ਨੂੰ ਵਾਲੇ ਪੰਜਾਬ ਦੇ ਦਲਿਤ ਨੇਤਾ ਰਾਜ ਕੁਮਾਰ ਵੇਰਕਾ ਜੋ ਕਿ ਪੰਜਾਬ ਦੀ ਕੈਪਟਨ ਸਰਕਾਰ ਚ ਕੈਬਨਿਟ ਰੈਂਕ ਮੰਤਰੀ ਬਣਨਾ ਲੋਚਦਾ ਸੀ ਤੇ ਸੁਨੀਲ ਜਾਖੜ ਦੇ ਗੁਰਦਾਸਪੁਰ ਤੋਂ ਜ਼ਿਮਨੀ ਚੋਣ ਚ ਐਮ ਪੀ ਬਣਨ ਤੋਂ ਬਾਅਦ ਉਸਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦੇ ਗੂੜ੍ਹੇ ਆਸਾਰ ਸਨ । ਭਾਵੇਂ ਕਿ ਅੱਧੀ ਦਰਜਨ ਮਾੜੀ ਕਾਰਗੁਜ਼ਾਰੀ ਵਾਲੇ ਮੰਤਰੀਆਂ ਦੀ ਛਾਂਟੀ ਤੋਂ ਬਾਅਦ ਵੀ ਰਾਜ ਕੁਮਾਰ ਵੇਰਕਾ ਦਾ ਨਾਂ ਮੰਤਰੀ ਮੰਡਲ ਦੀ ਸੂਚੀ ਚ ਆਉਣ ਦੀਆਂ ਵੀ ਚਰਚਾਵਾਂ ਸਨ ਤੇ ਉਸ ਦੇ ਸਮਰਥਕ ਵੀ ਦੋਵੇਂ ਵੱਡੇ ਅਹੁਦਿਆਂ ਚੋਂ ਇੱਕ ਦੀ ਚੋਣ ਬਾਰੇ ਵੀ ਦਾਅਵੇ ਕਰ ਚੁੱਕੇ ਸਨ ।ਪਰ ਪਿਛਲੇ ਹਫ਼ਤੇ ਕੈਪਟਨ ਅਮਰਿੰਦਰ ਸਿੰਘ ਨੇ ਉਸ ਨੂੰ ਪੰਜਾਬ ਵੇਅਰ ਹਾਊਸ ਦੀ ਚੇਅਰਮੈਨੀ ਐਲਾਨ ਦਿੱਤੀ ਤੇ ਅੱਜ ਰਸਮੀ ਤੌਰ ਤੇ ਉਸ ਨੂੰ ਚੇਅਰਮੈਨ ਦੀ ਕੁਰਸੀ ਤੇ ਬਿਠਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਕੁਝ ਮੰਤਰੀਆਂ ਤੇ ਵਿਧਾਇਕਾਂ ਨਾਲ ਉਸਦੇ ਦਫਤਰ ਖੁਦ ਪੁੱਜੇ ।