2021-08-15 20:24:54 ( ਖ਼ਬਰ ਵਾਲੇ ਬਿਊਰੋ )
ਰਾਏਕੋਟ 15 ਅਗਸਤ (ਹਾਕਮ ਸਿੰਘ ਧਾਲੀਵਾਲ) ਦੇਸ ਨੂੰ ਕੋਰੋਨਾ ਮੁਕਤ ਕਰਨ ਲਈ ਜਿੱਥੇ ਪ੍ਰਸ਼ਾਸਨ ਵਲੋਂ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਹੁਣ ਸਮਾਜ ਸੇਵੀ ਸੰਸਥਾਵਾਂ ਨੇ ਵੀ ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਅੱਗੇ ਆਉਣਾ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਚੱਲਦੇ ਸੀ ਆਈ ਆਈ ਫਾਊਡੇਸ਼ਨ ਅਤੇ ਜੀ ਬੀ ਡੀ ਐੱਸ ਫਾਊਂਡੇਸ਼ਨ ਜਲਾਲਦੀਵਾਲ ਵੱਲੋਂ ਅੱਜ ਆਜ਼ਾਦੀ ਦਿਹਾੜੇ ਦੇ ਮੌਕੇ ਤਹਿਸੀਲ ਰਾਏਕੋਟ ਵਿੱਚ ਕੋਰੋਨਾ ਟੀਕਾਕਰਨ ਮੈਗਾ ਕੈਂਪ ਲਗਾਇਆ ਗਿਆ। ਪਿੰਡ ਜਲਾਲਦੀਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਵਿੱਚ ਲਗਾਏ ਗਏ ਇਨ੍ਹਾਂ ਮੈਗਾ ਟੀਕਾਕਰਨ ਕੈਂਪਾਂ ਦੌਰਾਨ 742 ਵਿਅਕਤੀਆਂ ਦੇ ਕੋਰੋਨਾ ਵੈਕਸੀਨ ਲਗਾਈ ਗਈ। ਕਵਿਡ 19 ਦੇ ਨੋਡਲ ਅਫਸਰ ਡਾ ਗੁਣਤਾਸ ਦੇ ਸਹਿਯੋਗ ਅਤੇ ਅਗਵਾਈ ਵਿੱਚ ਲਗਾਏ ਗਏ ਇਸ ਕੈਂਪ ਦਾ ਉਦਘਾਟਨ ਐਸ ਡੀ ਐਮ ਰਾਏਕੋਟ ਡਾ ਹਿਮਾਂਸ਼ੂ ਗੁਪਤਾ ਵੱਲੋਂ ਕੀਤਾ ਗਿਆ ਇਸ ਮੌਕੇ ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਨੂੰ ਰੋਕਣ ਲਈ ਕੋਰੋਨਾ ਵੈਕਸੀਨ ਹੀ ਇੱਕ ਉਪਾਅ ਹੈ ਜਿਸ ਨਾਲ ਆਪਣਾ ਅਤੇ ਸਮਾਜ ਦਾ ਬਚਾਅ ਕੀਤਾ ਜਾ ਸਕਦਾ ਹੈ ਇਸ ਲਈ ਸਾਨੂੰ ਵੱਧ ਤੋਂ ਵੱਧ ਗਿਣਤੀ ਵਿਚ ਕੋਰੋਨਾ ਵੈਕਸੀਨ ਲਗਵਾਉਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੋਰੋਨਾ ਵੈਕਸੀਨ ਦੇ ਟੀਕੇ ਲਗਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਵੀ ਅਜਿਹੇ ਕੈਂਪ ਲਗਾਏ ਜਾ ਰਹੇ ਹਨ ਇਸ ਮੌਕੇ ਗ੍ਰਾਮ ਪੰਚਾਇਤ ਜਲਾਲਦੀਵਾਲ, ਸੀ ਆਈ ਆਈ ਫਾਉਂਡੇਸ਼ਨ, ਜੀਬੀਡੀਐਸ ਫਾਊਂਡੇਸ਼ਨ ਵੱਲੋਂ ਐੱਸਡੀਐੱਮ ਡਾ ਹਿਮਾਂਸ਼ੂ ਗੁਪਤਾ ਅਤੇ ਡਾ ਗੁਣਤਾਸ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਸੀ ਆਈ ਆਈ ਫਾਊਂਡੇਸ਼ਨ ਲੁਧਿਆਣਾ ਜ਼ੋਨ ਦੇ ਚੇਅਰਮੈਨ ਅਸ਼ਪ੍ਰੀਤ ਸਾਹਨੀ, ਪ੍ਰੋਗਰਾਮ ਕੋਆਰਡੀਨੇਟਰ ਐਸ ਐਮ ਤਾਹਿਰ ਹੁਸੈਨ, ਹਿਤੇਸ਼ ਗੋਇਲ, ਨਿਤੇਸ਼ ਸ਼ਰਮਾ, ਨਰੇਸ਼ ,ਸਰਵਪ੍ਰੀਤ, ਹਰਪ੍ਰੀਤ ਸਿੰਘ, ਡਾਇਰੈਕਟਰ ਪੁਨੀਤ ਕਸ਼ਿਅਪ, ਕੋਆਰਡੀਨੇਟਰ ਡਾ ਹਰਮਿੰਦਰ ਸਿੰਘ ਸਿੱਧੂ, ਗੁਰਸੇਵ ਸਿੰਘ,ਪ੍ਰਧਾਨ ਹਰਦੇਵ ਸਿੰਘ ਬਾਠ, ਕਾਮਰੇਡ ਸੁਰਿੰਦਰ ਸਿੰਘ, ਗੁਰਪ੍ਰੀਤ ਸਿੰਘ ਜੱਸੀ, ਸੁਖਵੀਰ ਸਿੰਘ ਪੂਨੀਆ, ਗੁਰਤੇਜ ਸਿੰਘ, ਬਲਵਿੰਦਰ ਸਰਾਂ, ਹਰਕੇਸ ਬਾਂਸਲ, ਹਰਜੀਤ ਪੂਨੀਆ, ਅਮਰਜੀਤ ਸਿੰਘ, ਡਾਇਰੈਕਟਰ ਮਹਿੰਦਰ ਸਿੰਘ ,ਜਗਰੂਪ ਸਿੰਘ ਚਚਰਾੜੀ ,ਹਰਜੋਤ ਸਿੰਘ ,ਮਨਪ੍ਰੀਤ ਕੌਰ ,ਸਰਬਜੀਤ ਕੌਰ, ਕੰਵਲਜੀਤ ਕੌਰ , ਸਵਰਨ ਸਿੰਘ ਹੈਲਥ ਇੰਸਪੈਕਟਰ, ਗੁਰਮੀਤ ਕੌਰ ਐੱਚ ਐੱਲ ਬੀ, ਗੁਰਪ੍ਰੀਤ ਸਿੰਘ, ਹਿੰਦਪਾਲ ਸਿੰਘ, ਚਰਨਜੀਤ ਕੌਰ 'ਯਾਦਵਿੰਦਰ ਕੌਰ ,ਮਨਪ੍ਰੀਤ ਕੌਰ, ਰਜਨੀ ਰਾਣੀ , ਗੁਰਵੀਰ ਕੌਰ, ਸਿਹਤ ਵਿਭਾਗ ਦੱਧਾਹੂਰ,ਜਲਾਲਦੀਵਾਲ ਦੀਆਂ ਟੀਮਾਂ ਅਤੇ ਆਸ਼ਾ ਵਰਕਰ ਹਾਜ਼ਰ ਸਨ ।