ਖ਼ਬਰ ਵਾਲੇ ਬਿਊਰੋ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਪੰਜਾਬੀ ਗਾਇਕ ਦੀ ਪਹਿਲੀ ਬਰਸੀ ਮੌਕੇ ਮੰਚ ਤੋਂ ਮਾਨਸਾ ਪੁਲਿਸ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੁਲਿਸ ਨੇ ਮਾਨਸਾ ਨੇੜਲੇ ਇਲਾਕਿਆਂ ਵਿਚ ਲਾਏ ਨਾਕਿਆਂ ਉਤੇ ਪ੍ਰਸ਼ੰਸਕਾਂ ਨੂੰ ਰੋਕਣਾ ਬੰਦ ਨਾ ਕੀਤਾ ਉਹ ਖੁਦ ਅਣਮਿਥੇ ਸਮੇਂ ਲਈ ਲੋਕਾਂ ਨੂੰ ਨਾਲ ਲੈ ਕੇ ਧਰਨੇ ਉਤੇ ਬੈਠ ਜਾਣਗੇ। ਉਨ੍ਹਾਂ ਦੋਸ਼ ਲਾਇਆ ਪੁਲਿਸ ਨੇ 50-50 ਕਿਲੋਮੀਟਰ ਦੂਰ ਦੀ ਰਸਤੇ ਡਾਈਵਰਟ ਕੀਤੇ ਹੋਏ ਹਨ ਤਾਂ ਜੋ ਸਮੇਂ ਸਿਰ ਬਰਸੀ ਸਮਾਗਮ ਵਿਚ ਇਕੱਠ ਘੱਟ ਹੋ ਸਕੇ। ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ ਕਿ ਪੁਲਿਸ ਬਰਸੀ ਸਮਾਗਮ ਨੂੰ ਜਾਣਬੁਝ ਕੇ ਪ੍ਰਭਾਵਿਤ ਕਰੇਗੀ ਅਤੇ ਹੁਣ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਦਾ ਨਵਾਂ ਬਹਾਨਾ ਲੱਭ ਲਿਆਂਦਾ ਹੈ।