2022-08-05 16:08:57 ( ਖ਼ਬਰ ਵਾਲੇ ਬਿਊਰੋ )
ਸੰਸਾਰ ਦਾ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਵੀ 'ਮੰਕੀਪੌਕਸ' ਨਾਮ ਦੀ ਬਿਮਾਰੀ ਤੋਂ ਘਭਰਾ ਗਿਆ ਹੈ। ਦੇਸ਼ ਵਿੱਚ ਤੇਜ਼ੀ ਨਾਲ ਪੈਰ ਪਸਾਰਦੀ ਇਸ ਬਿਮਾਰੀ ਨਾਲ ਹੁਣ ਤੱਕ 7100 ਤੋਂ ਵੱਧ ਲੋਕ ਗ੍ਰਸਤ ਹੋ ਚੁੱਕੇ ਹਨ। ਇਸ ਨਾਲ ਨਜਿੱਠਣ ਲਈ ਹੁਣ ਅਮਰੀਕਾ ਵਿੱਚ ਜਨਤਕ ਸਿਹਤ ਐਮਰਜੰਸੀ ਦਾ ਐਲਾਨ ਹੋ ਚੁੱਕਾ ਹੈ। ਇਸ ਬਿਮਾਰੀ ਦੇ ਲੱਛਣ ਹਨ ਬੁਖਾਰ, ਸਰੀਰ ਵਿਚ ਦਰਦ, ਠੰਢ ਲੱਗਣਾ, ਥਕਾਵਟ ਅਤੇ ਸਰੀਰ 'ਤੇ ਕਈ ਥਾਵਾਂ 'ਤੇ ਫੋੜੇ ਹੋਣੇ ਹਨ।