2022-12-23 17:11:24 ( ਖ਼ਬਰ ਵਾਲੇ ਬਿਊਰੋ )
ਜਲੰਧਰ 23 ਦਸੰਬਰ ( ਠਾਕੁਰ)- ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਸ਼ਾਹਪੁਰ ਕੈਂਪਸ ਨੇ ਸੀਟੀ ਟੀ-20 ਕ੍ਰਿਕੇਟ ਟੂਰਨਾਮੈਂਟ ਦਾ ਆਯੋਜਨ ਕੀਤਾ ਜਿਸ ਵਿੱਚ ਵੱਖ- ਵੱਖ 10 ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ।ਕ੍ਰਿਕਟ ਇੱਕ ਅਜਿਹੀ ਖੇਡ ਹੈ ਜੋ ਪੇਸ਼ੇਵਰ ਅਤੇ ਆਰਾਮ ਨਾਲ ਖੇਡੀ ਜਾ ਸਕਦੀ ਹੈ ਅਤੇ ਇਹ ਭਾਰਤ ਵਿੱਚ ਸਭ ਤੋਂ ਪ੍ਰਸਿੱਧ ਖੇਡੀਆਂ ਜਾਣ ਵਾਲੀਆਂ ਖੇਡਾਂ ਵਿੱਚੋਂ ਇੱਕ ਹੈ। ਭਾਰਤ ਦੇ ਲੋਕ ਇਸ ਖੇਡ ਦੇ ਹਰ ਪਹਿਲੂ ਨੂੰ ਪਿਆਰ ਕਰਦੇ ਹਨ ਤੇ ਲੋਕ ਇਸ ਖੇਡ ਨੂੰ ਖੇਡਣਾ, ਦੇਖਣਾ ਅਤੇ ਸੁਣਨਾ ਪਸੰਦ ਕਰਦੇ ਹਨ।
ਟੂਰਨਾਮੈਂਟ ਦਾ ਉਦਘਾਟਨ ਚਰਨਜੀਤ ਸਿੰਘ ਚੰਨੀ ਸਿਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਅਤੇ ਡਾਇਰੈਕਟਰ ਡਾ: ਗੁਰਪ੍ਰੀਤ ਸਿੰਘ, ਦੇਵੋਯ ਛਾਬੜਾ ਪਿ੍ੰਸੀਪਲ ਐਚ.ਐਮ ਡਿਪਾਰਟਮੈਂਟ , ਨਿਤਿਨ ਅਰੋੜਾ ਡਿਵਿਸਨ ਆਫ ਸਟੂਡੈਂਟ ਦੇ ਡਿਪਟੀ ਡਾਇਰੈਕਟਰ ਅਤੇ ਸਤਪਾਲ ਸਪੋਰਟਸ ਅਫ਼ਸਰ ਨੇ ਕੀਤਾ | ਟੁਰਨਾਮੈਂਟ ਦੇ ਫਾਈਨਲ ਵਿੱਚ ਸਪੋਰਟਸ ਕਲੱਬ ਨੇ 83 ਰਨ ਤੋਂ ਜਿੱਤ
ਪ੍ਰਾਪਤ ਕੀਤੀ ਇਸਦੇ ਨਾਲ ਡੀਪੀਅਸ ਸਕੂਲ ਦੀ ਟੀਮ ਪਹਿਲੀ ਉਪਵਿਜੇਤਾ ਰਹੀ। ਜੇਤੂ ਟੀਮ ਨੂੰ 25,000 ਰੁਪਏ ਦਾ ਇਨਾਮ ਮਿਲਿਆ ਅਤੇ ਪਹਿਲੀ ਉਪਵਿਜੇਤਾ ਨੂੰ ਟਰਾਫੀ ਦੇ ਨਾਲ 11000 ਰੁਪਏ ਮਿਲੇ।
ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਕੋਈ ਆਸਾਨ ਮੁਕਾਬਲਾ ਨਹੀਂ ਸੀ ਕਿਉਂਕਿ ਹਰ ਖਿਡਾਰੀ ਨੇ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਹੈ ਤੇ ਇਸਦੇ ਨਾਲ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਅਤੇ ਕੋਚਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਬੱਚਿਆਂ ਦੇ ਵਿਕਾਸ ਲਈ ਸੀਟੀ ਗਰੁੱਪ.ਅਜਿਹਾ ਪਲੇਟਫਾਰਮ ਪ੍ਰਦਾਨ ਕਰਦਾ ਰਹਿੰਦਾ ਹੈ।