2022-09-22 16:51:20 ( ਖ਼ਬਰ ਵਾਲੇ ਬਿਊਰੋ )
ਮਾਲੇਰਕੋਟਲਾ 22 ਸਤੰਬਰ (ਭੁਪਿੰਦਰ ਗਿੱਲ )-ਇਲਾਕੇ ਦੀ ਨਾਮਵਰ ਅਤੇ ਮੋਹਰੀ ਵਿੱਦਿਅਕ ਸੰਸਥਾ ਗੁਰੂ ਹਰਿ ਰਾਇ ਮਾਡਲ ਸਕੂਲ ਝੁਨੇਰ ਨੇ ਜਿੱਥੇ ਪੜ੍ਹਾਈ ਅਤੇ ਸੱਭਿਆਚਾਰਕ ਖੇਤਰ ਵਿੱਚ ਮੱਲਾਂ ਮਾਰੀਆਂ ਹਨ, ਉੱਥੇ ਖੇਡਾਂ ਦੇ ਖੇਤਰ ਵਿੱਚ ਵੀ ਝੰਡੇ ਗੱਡ ਦਿੱਤੇ ਹਨ। ਇਸ ਸਕੂਲ ਦੀਆਂ ਅੰਡਰ 17 ਖੋ- ਖੋ ਦੀਆਂ ਵਿਦਿਆਰਥਣਾਂ ਨੇ ਮਾਲੇਰਕੋਟਲਾ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਸਟੇਟ ਵਿੱਚ ਜਾਣ ਲਈ ਆਪਣਾ ਸਥਾਨ ਪੱਕਾ ਕਰ ਲਿਆ ਹੈ। ਇਸੇ ਸਕੂਲ ਦੇ ਅੰਡਰ 14 ਦੇ ਖੋ-ਖੋ ਦੇ ਵਿਦਿਆਰਥੀ ਤਾਨੀਆ ਸ਼ੇਖੋਂ ਅਤੇ ਪਰਦੀਪ ਸਿੰਘ ਵੀ ਰਾਜ ਪੱਧਰ ਲਈ ਚੁਣੇ ਗਏ। ਇਸ ਮੌਕੇ ਤੇ ਪ੍ਰਿੰਸੀਪਲ ਸ੍ਰੀਮਤੀ ਊਸ਼ਾ ਰਾਣੀ ਨੇ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਸ਼੍ਰੀ ਰਣਜੀਤ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡੀ ਸੰਸਥਾ ਹਰ ਖੇਤਰ ਵਿੱਚ ਪ੍ਰਾਪਤੀਆਂ ਕਰਦੀ ਹੈ। ਪੜ੍ਹਾਈ ਦੇ ਨਾਲ-ਨਾਲ ਖੇਡਾਂ ਦਾ ਵੀ ਆਪਣਾ ਮਹੱਤਵ ਹੁੰਦਾ ਹੈ ਜੋ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਜ਼ਰੂਰੀ ਹੈ।ਹੋਰਨਾਂ ਤੋਂ ਇਲਾਵਾ ਸਮੂਹ ਸਟਾਫ਼ ਨੇ ਵਿਦਿਆਰਥੀਆਂ ਨੂੰ ਸ਼ਾਬਾਸ਼ ਦਿੱਤੀ ਅਤੇ ਸਨਮਾਨਿਤ ਕੀਤਾ। ਇਸ ਮੌਕੇ ਅਵਤਾਰ ਸਿੰਘ, ਰਣਜੀਤ ਸਿੰਘ, ਮੈਡਮ ਹਰਪ੍ਰੀਤ ਕੌਰ ਅਤੇ ਮੈਡਮ ਮਨਿੰਦਰ ਕੌਰ ਹਾਜ਼ਰ ਸਨ।