2022-09-01 12:02:08 ( ਖ਼ਬਰ ਵਾਲੇ ਬਿਊਰੋ )
ਬਟਾਲਾ ਸ਼ਹਿਰ ਵਿਖੇ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਾਤਾ ਸੁਲੱਖਣੀ ਜੀ ਵਿਆਹੁਣ ਆਏ ਸੀ ਅਤੇ ਹਰ ਸਾਲ ਹੀ ਬਟਾਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਬਟਾਲਾ ਵਿਖੇ ਮਨਾਇਆ ਜਾਂਦਾ ਹੈ। ਇਸ ਸਾਲ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 535 ਵਾਂ ਵਿਆਹ ਪਰਵ 2 , 3 ,4 ਸਤੰਬਰ ਨੂੰ ਬੜੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ ਯਾਦਗਾਰ ਗੁਰਦਵਾਰਾ ਸ੍ਰੀ ਕੰਧ ਸਾਹਿਬ ਵਿਖੇ ਵਿਆਹ ਵਰਗਾ ਮਾਹੌਲ ਹੁਣ ਤੋਂ ਹੀ ਬਣ ਚੁੱਕਿਆ ਹੈ।ਹਲਵਾਈ ਲੱਗ ਚੁੱਕੇ ਹਨ ਅਤੇ ਵਿਆਹ ਪੁਰਬ ਦੀਆਂ ਪ੍ਰਸਾਦ ਰੂਪੀ ਭਾਂਤ ਭਾਂਤ ਦੀਆਂ ਮਠਿਆਈਆਂ ਕੱਢੀਆਂ ਜਾ ਰਹੀਆਂ ਹਨ ਜਿਵੇ ਆਮ ਲੋਕਾਂ ਦੇ ਵਿਆਹ ਨੂੰ ਲੈਕੇ ਸ਼ਗਨ ਦੇ ਤੋਰ ਤੇ ਮਠਿਆਈਆਂ ਕੱਢੀਆ ਜਾਂਦੀਆਂ ਹਨ, ਓਵੇਂ ਹੀ ਇਹ ਮਠਿਆਈਆਂ ਦਾ ਪ੍ਰਸਾਦ ਵਿਆਹ ਪੁਰਬ ਤੇ ਨਤਮਸਤਕ ਹੋਣ ਦੇਸ਼-ਵਿਦੇਸ਼ ਤੋਂ ਆਈਆਂ ਸੰਗਤਾਂ ਵਿੱਚ ਵਰਤਾਇਆ ਜਾਵੇਗਾ। ਇਸ ਮੌਕੇ ਐਸ ਜੀ ਪੀ ਸੀ ਮੈਂਬਰ ਗੁਰਤਿੰਦਰਪਾਲ ਸਿੰਘ ਗੋਰਾ ਅਤੇ ਸੰਗਤਾਂ ਨੇ ਵਿਆਹ ਪੁਰਬ ਨੂੰ ਲੈਕੇ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਲੈਕੇ ਦੱਸਿਆ ਅਤੇ ਕਿਹਾ ਕਿ 2 ਸਤੰਬਰ ਨੂੰ ਸੁਲਤਾਨਪੁਰ ਲੋਧੀ ਤੋਂ ਚਲ ਕੇ ਬਰਾਤ ਰੂਪੀ ਨਗਰ ਕੀਰਤਨ ਬਟਾਲਾ ਦੀ ਧਰਤੀ ਤੇ ਪਹੁੰਚੇਗਾ ਅਤੇ ਅਗਲੇ ਦਿਨ 3 ਸਤੰਬਰ ਨੂੰ ਇਹ ਨਗਰ ਕੀਰਤਨ ਗੁਰਦਵਾਰਾ ਸਾਹਿਬ ਤੋਂ ਸ਼ੁਰੂ ਹੋ ਕੇ ਬਟਾਲਾ ਦੇ ਵਿੱਚ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇਵੇਗਾ। ਤਮਾਮ ਸੰਗਤ ਨੂੰ ਵਿਆਹ ਪੁਰਬ ਵਿੱਚ ਪਹੁੰਚ ਕੇ ਗੁਰੂ ਦਾ ਅਸ਼ੀਰਵਾਦ ਲੈਣ ਚਾਹੀਦਾ ਹੈ